ਨਿਊਯਾਰਕ ਦੇ ਪੁਲਿਸ ਅਧਿਕਾਰੀ ਤੇ ਥੁੱਕਣ ਦੇ ਦੋਸ਼ ਹੇਠ ਭਾਰਤੀ ਮੂਲ ਦੀ ਕੁੜੀ ਗ੍ਰਿਫਤਾਰ

ਪੈਨਸਲਵੇਨੀਆ ਦੀ 24 ਸਾਲਾ ਦੇਵੀਨਾ ਸਿੰਘ ਨੂੰ ਇੱਕ ਐਨਵਾਈਪੀਡੀ(NYPD) ਅਧਿਕਾਰੀ ਦੇ ਚਿਹਰੇ ਉੱਪਰ ਥੁੱਕਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਉਸਨੇ ਬੁੱਧਵਾਰ ਰਾਤ ਨੂੰ ਨਿਊ ਯਾਰਕ ਵਿੱਚ ਟਰੰਪ ਵਿਰੋਧੀ ਮੁਜ਼ਾਹਰੇ ਵਿੱਚ ਹਿੱਸਾ ਲਿਆ ਸੀ। ਦੇਵੀਨਾ ਸਿੰਘ, ਜਿਸਨੇ ਮਾਸਕ ਨਹੀਂ ਪਾਇਆ ਹੋਇਆ ਸੀ , ਨੇ ਥੁੱਕਣ ਤੋਂ ਪਹਿਲਾਂ ਦੋ ਵਾਰ ‘f *** ਤੇ ਤੁਸੀਂ ਫਾਸ਼ੀਵਾਦੀ’ ਹੋ ਦਾ ਨਾਅਰਾ ਵੀ ਮਾਰਿਆ ਸੀ । ਪੈਨਸਿਲਵੇਨੀਆ ਦੀ ਰਹਿਣ ਵਾਲੀ ਦੇਵੀਨਾ ਸਿੰਘ ‘ਤੇ ਸਰਕਾਰੀ ਪ੍ਰਸ਼ਾਸਨ ਦੇ ਅੜਿੱਕੇ ਅਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਗਿਆ ਹੈ ।

ਕੁਲਤਰਨ ਸਿੰਘ ਪਧਿਆਣਾ

ਜੌਰਜੀਆ ਤੇ ਮਿਸ਼ੀਗਨ ਦੇ ਜੱਜਾਂ ਵੱਲੋਂ ਟਰੰਪ ਦੀ ਕੰਪੇਨ ਟੀਮ ਵੱਲੋਂ ਦਾਖ਼ਲ ਇਤਰਾਜ਼ ਖ਼ਾਰਜ ਕਰ ਦਿੱਤੇ ਗਏ ਹਨ ਤੇ ਨਾਲ ਹੀ ਪੈਨਸਿਲਵੇਨੀਆ ਵਿੱਚ ਵੀ ਮੇਲ ਇਨ ਬੈਲਟ ਦੀਆਂ ਵੋਟਾਂ ਦੀ ਗਿਣਤੀ ਰੋਕਣ ਤੋਂ ਮਨਾਂ ਕਰ ਦਿੱਤਾ ਹੈ।

ਕਰੋਨਾ ਵਾਇਰਸ ਕਾਰਨ ਬਣੇ ਦ ਹਿ ਸ਼ ਤ ਦੇ ਮਾਹੌਲ ਹੇਠ ਜਿਸ ਤਰ੍ਹਾਂ ਅਮੈਰੀਕਨ ਵੋਟਰਾਂ ਨੇ ਆਪਣੇ ਵੋਟਿੰਗ ਹੱਕ ਦਾ ਇਸਤੇਮਾਲ ਕਰਕੇ ਰਿਕਾਰਡ ਤੋੜ ਵੋਟਿੰਗ ਕੀਤੀ ਹੈ ਤੇ ਦਰਸਾਇਆ ਹੈ ਕਿ ਉਹ ਡੈਮੋਕ੍ਰੇਟਿਕ ਕਦਰਾਂ-ਕੀਮਤਾਂ ਨੂੰ ਜਿਉਂਦਾ ਵੇਖਣਾ ਚਾਹੁੰਦੇ ਹਨ ਉਹ ਸ਼ਲਾਘਾ ਯੋਗ ਜ਼ਰੂਰ ਹੈ। ਭਾਵੇਂ ਨਤੀਜੇ ਕੁੱਝ ਵੀ ਆਉਣ ਕਦੋਂ ਵੀ ਆਉਣ ਪਰ ਇੰਨੀ ਗੱਲ ਜ਼ਰੂਰ ਹੈ ਕਿ ਅਮੈਰੀਕਨ ਵੋਟਰਾਂ ਨੇ ਆਪਣੇ ਫ਼ਰਜ਼ਾਂ ਨੂੰ ਜ਼ਰੂਰ ਨਿਭਾਇਆ ਹੈ । ਹੁਣ ਰਾਜਨੀਤਕ ਪਾਰਟੀਆਂ ਅਤੇ ਆਗੂਆਂ ਉਪਰ ਨਿਰਭਰ ਕਰਦਾ ਹੈ ਕਿ ਉਹ ਆਪਣੇ ਬਣਦੇ ਹੋਏ ਫ਼ਰਜ਼ਾਂ ਨੂੰ ਨਿਭਾਉਣ ਤੇ ਹਰ ਇੱਕ ਪੋਲ ਕੀਤੀ ਹੋਈ ਵੋਟ ਦਾ ਸਤਿਕਾਰ ਕਰਦਿਆਂ ਨਤੀਜਿਆਂ ਨੂੰ ਕਬੂਲਣ ਤੇ ਜਨ ਫੈਸਲੇ ਨੂੰ ਸਿਰ ਮੱਥੇ ਲਾਉਣ …!!