Breaking News
Home / ਪੰਜਾਬ / ਕਿਸਾਨ ਜਥੇਬੰਦੀ ਨੇ ਬਣਾਂਵਾਲਾ ਥਰਮਲ ਦੀਆਂ ਰੇਲ ਪਟੜੀਆਂ ਤੋਂ ਧਰਨਾ ਚੁੱਕਿਆ

ਕਿਸਾਨ ਜਥੇਬੰਦੀ ਨੇ ਬਣਾਂਵਾਲਾ ਥਰਮਲ ਦੀਆਂ ਰੇਲ ਪਟੜੀਆਂ ਤੋਂ ਧਰਨਾ ਚੁੱਕਿਆ

ਮਾਨਸਾ, 6 ਨਵੰਬਰ-ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿਖੇ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ‌ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਹੁਣ ਮੁੜ ਚੱਲਣ ਦੀ ਉਸ ਵੇਲੇ ਉਮੀਦ ਬੱਝ ਗਈ ਹੈ, ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਇਸ ਨੂੰ ਜਾਂਦੀਆਂ ਰੇਲਵੇ ਲਾਈਨਾਂ ਤੋਂ ਆਪਣਾ ਜਥੇਬੰਦਕ ਧਰਨਾ ਚੁੱਕ ਲਿਆ ਗਿਆ। ਜਥੇਬੰਦੀ ਵਲੋਂ 23 ਅਕਤੂਬਰ ਤੋਂ ਥਰਮਲ ਦੀਆਂ ਰੇਲਵੇ ਲਾਈਨਾਂ ਉਪਰ ਪੱਕੇ ਤੌਰ ’ਤੇ ਧਰਨਾ ਲਗਾਇਆ ਹੋਇਆ ਸੀ।

ਧਰਨਾ ਚੁੱਕਣ ਦਾ ਐਲਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਵਲੋਂ ਕੀਤਾ ਗਿਆ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਵੱਖਰੇ ਤੌਰ ‘ਤੇ ਇਸ ਪੱਤਰਕਾਰ ਨੂੰ ਦੱਸਿਆ ਕਿ ‌ਜਥੇਬੰਦੀ ਨੇ ਰਾਜਪੁਰਾ ਵਿਖੇ ਲੱਗੇ ਐਲ ਐਂਡ ਟੀ ਕੰਪਨੀ ਦੇ ਥਰਮਲ ਦੀਆਂ ਰੇਲਵੇ ਲਾਈਨਾਂ ਤੋਂ ਧਰਨਾ ਉਠਾ‌‌ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ‌ ਇਹਨਾਂ ਥਰਮਲਾਂ ਮੁਹਰੇ ਧਰਨੇ ਕਾਇਮ ‌ਰਹਿਣਗੇ ਪਰ ਰੇਲਵੇ ਲਾਈਨਾਂ ਨੂੰ ਵਿਹਲਾ ਕਲ ਦਿੱਤਾ ਗਿਆ ਹੈ।

About admin

Check Also

ਅੰਮ੍ਰਿਤਸਰ : ਵਿਆਹ ਸਮਾਗਮ ‘ਚ ਪਿਆ ਭੜਥੂ, ਲਾਵਾਂ ਸਮੇਂ ਪ੍ਰੇਮਿਕਾ ਨੂੰ ਵੇਖ ਲਾੜੇ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਅੰਮ੍ਰਿਤਸਰ- ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਸਥਿਤ ਜੈ ਰਿਜ਼ੋਰਟ ਵਿਚ ਚੱਲ ਰਹੇ ਵਿਆਹ ਸਮਾਗਮ ਵਿਚ ਉਦੋਂ …

%d bloggers like this: