Breaking News
Home / ਦੇਸ਼ / ਯੂਪੀ: ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪ੍ਰਦਰਸ਼ਨ ਕਰਨ ਵਾਲਿਆਂ ਦੀ ਸੂਹ ਦੇਣ ਤੇ ਨਕਦ ਇਨਾਮ ਦਾ ਐਲਾਨ

ਯੂਪੀ: ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪ੍ਰਦਰਸ਼ਨ ਕਰਨ ਵਾਲਿਆਂ ਦੀ ਸੂਹ ਦੇਣ ਤੇ ਨਕਦ ਇਨਾਮ ਦਾ ਐਲਾਨ

ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਪਿਛਲੇ ਸਾਲ ਪਾਸ ਕੀਤੇ ਨਾਗਰਿਕਤਾ ਸੋਧ ਕਾਨੂੰਨ ਅਤੇ ਐਨ ਆਰ ਸੀ ਦੇ ਖਿਲਾਫ ਪ੍ਰਦਰਸ਼ਨ ਕਰਨ ਵਾਲੇ 14 ਮੁਸਲਮਾਨ ਪ੍ਰਦਰਸ਼ਨਕਾਰੀਆਂ ਦੀ ਸੂਹ ਦੇਣ ਵਾਲਿਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ। ਇਹਨਾਂ ਦੇ ਫੋਟੋ ਤੇ ਨਾਮ ਵਾਲੇ ਪੋਸਟਰ ਉਹਨਾਂ ਦੇ ਸ਼ਹਿਰਾਂ ਦੀਆਂ ਗਲੀਆਂ ਅਤੇ ਘਰਾਂ ਦੇ ਬਾਹਰ ਚਿਪਕਾ ਦਿੱਤੇ ਹਨ।

ਇਹਨਾਂ ਚੋਂ ਅੱਠ ਜਣਿਆਂ ਉਪਰ ਗੈਂਗਸਟਰ ਐਕਟ, ਸਾੜਫੂਕ, ਦੋ ਫਿਰਕਿਆਂ ਵਿਚ ਨਫਰਤ ਫੈਲਾਉਣ ਸਮੇਤ ਕਈ ਹੋਰ ਦੋਸ਼ਾਂ ਅਧੀਨ ਮਾਮਲੇ ਦਰਜ ਕੀਤੇ ਗਏ ਹਨ।
ਜਿਕਰਯੋਗ ਹੈ ਕਿ ਭਾਰਤ ਦੀ ਫਾਸੀਵਾਦੀ ਹਕੂਮਤ ਵਲੋਂ ਪਿਛਲੇ ਸਾਲ ਮੁਸਲਿਮ ਵਿਰੋਧੀ ਨਾਗਰਿਕਤਾ ਨਾਲ ਸਬੰਧਤ ਕਾਨੂੰਨ ਪਾਸ ਕੀਤੇ ਗਏ ਸਨ, ਇਹਨਾਂ ਕਾਨੂੰਨਾਂ ਦੇ ਪਾਸ ਹੁੰਦਿਆਂ ਹੀ ਦੇਸ਼ ਭਰ ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ।

ਪ੍ਰਦਰਸ਼ਨਕਾਰੀਆਂ ਦੀ ਗੱਲ ਸੁਣਨ ਦੀ ਬਜਾਏ ਸਾਰੇ ਦੇਸ਼ ਅੰਦਰ ਇਹਨਾਂ ਉਪਰ ਵੱਖ ਵੱਖ ਕੇਸ ਦਰਜ ਕਰਕੇ ਜੇਲ੍ਹੀਂ ਤਾੜਿਆ ਜਾ ਰਿਹਾ ਹੈ। ਕਈ ਵਿਦਿਆਰਥੀ ਆਗੂ, ਧਾਰਮਿਕ ਨੁਮਾਇੰਦੇ, ਰਿਟਾਇਰ ਹੋ ਚੁੱਕੇ ਸਿਵਲ ਅਫਸਰ ਹੱਕਾਂ ਖਾਤਰ ਪ੍ਰਦਰਸ਼ਨ ਕਰਨ ਕਰਕੇ ਜੇਲ੍ਹਾਂ ਵਿਚ ਬੰਦ ਕਰ ਦਿੱਤੇ ਗਏ ਹਨ।

ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ ਕਈ ਹਿੰਦੂ ਜਥੇਬੰਦੀਆਂ ਵੀ ਸੜਕਾਂ ‘ਤੇ ਉਤਰੀਆਂ ਸਨ ਜਿਸ ਕਰਕੇ ਪ੍ਰਦਰਸ਼ਨ ਹਿੰਸਕ ਰੂਪ ਅਖਤਿਆਰ ਕਰ ਗਏ ਸਨ ਪਰ ਹਿੰਦੂ ਧਿਰ ਖਿਲਾਫ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ।

About admin

Check Also

ਵਿਦੇਸ਼ ਜਾਣ ਵਾਲਿਆਂ ਦੇ ਪਾਸਪੋਰਟ ਨਾਲ ਜੁੜਨਗੇ ਵੈਕਸੀਨ ਸਰਟੀਫਿਕੇਟ, ਕੇਂਦਰ ਨੇ ਜਾਰੀ ਕੀਤੇ ਹੁਕਮ

ਨਵੀਂ ਦਿੱਲੀ: ਪੜ੍ਹਾਈ, ਨੌਕਰੀ ਜਾਂ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਜਾ ਲਈ ਵਿਦੇਸ਼ ਜਾ ਰਹੇ …

%d bloggers like this: