Breaking News
Home / ਪੰਜਾਬ / ਪੰਜਾਬ ਵਿਚ ਲਾਗੂ ਹੋ ਸਕਦਾ ਹੈ ਰਾਸ਼ਟਰਪਤੀ ਰਾਜ – ਨਵਜੋਤ ਸਿੱਧੂ

ਪੰਜਾਬ ਵਿਚ ਲਾਗੂ ਹੋ ਸਕਦਾ ਹੈ ਰਾਸ਼ਟਰਪਤੀ ਰਾਜ – ਨਵਜੋਤ ਸਿੱਧੂ

ਖੇਤੀ ਕਾਨੂੰਨਾਂ ਖ਼ਿਲਾਫ਼ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਅੰਮ੍ਰਿਤਸਰ ਦੀ ਸਬਜ਼ੀ ਮੰਡੀ ‘ਚ ਖੇਤੀ ਕਾਨੂੰਨਾਂ ਖ਼ਿ ਲਾ ਫ ਰੈਲੀ ਕੀਤੀ ਜਾ ਰਹੀ ਹੈ। ਇਸ ਮੌਕੇ ਨਵਜੋਤ ਸਿੱਧੂ ਨੇ ਕੇਂਦਰ ਸਰਕਾਰ ਨੂੰ ਲੰਮੇਂ ਹੱਥੀਂ ਲੈਂਦਿਆਂ ਕਿਹਾ ਕਿ ਕੇਂਦਰ ਵਲੋਂ ਲਿਆਂਦੇ ਗਏ ਕਾਲੇ ਕਾਨੂੰਨ ਕਿਸਾਨ ਮਾ ਰੂ ਤੇ ਕਿਸਾਨ ਵਿਰੋਧੀ ਹਨ।

ਉਨ੍ਹਾਂ ਕਿਹਾ ਕਿ ਕੇਂਦਰ ਨੇ ਬਦਲੇ ਦੀ ਭਾਵਨਾ ਨਾਲ ਟਰੇਨਾਂ ਬੰਦ ਕੀਤੀਆਂ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਤੇ ਪੰਜਾਬੀਆਂ ਨੂੰ ਝੁਕਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ

ਨਾ ਪੰਜਾਬ ਝੁਕੇਗਾ ਤੇ ਨਾ ਹੀ ਕਿਸਾਨ ਝੁਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੇ ਕਰੋੜਾਂ ਰੁਪਏ ਕੇਂਦਰ ਤੋਂ ਲੈਣੇ ਹਨ ਪਰ ਕੇਂਦਰ ਸਾਡਾ ਹੀ ਪੈਸਾ ਸਾਨੂੰ ਵਾਪਸ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਆਪਣੇ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ।

ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਕਿਸਾਨ ਪੰਜਾਬ ਦੀ ਰੀ ੜ੍ਹ ਦੀ ਹੱਡੀ ਹਨ। ਕੋਰੋਨਾ ਕਾਲ ‘ਚ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦਾ ਢਿੱਡ ਭਰਿਆ ਹੈ। ਕੋਰੋਨਾ ਕਾਲ ‘ਚ ਪੰਜਾਬੀਆਂ ਨੇ ਕਿਸੇ ਨੂੰ ਭੁੱ ਖੇ ਨਹੀਂ ਰਹਿਣ ਦਿੱਤਾ।

ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਨੇ ਵੀ ਰੇਲ ਮੰਤਰੀ ਪਿਊਸ਼ ਗੋਇਲ ਨਾਲ ਵੱਖਰੇ ਤੌਰ ‘ਤੇ ਮੁਲਾਕਾਤ ਕਰਕੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਬਾਬਤ ਇਕ ਚਿੱਠੀ ਸੌਾਪੀ | ਦੋਵਾਂ ਰਾਜ ਸਭਾ ਸੰਸਦ ਮੈਂਬਰਾਂ ਨੇ ਆਪਣੀ ਦੋ ਪੇਜ਼ਾਂ ਦੀ ਤਵਸੀਲੀ ਚਿੱਠੀ ‘ਚ ਕੋਲੇ ਦੀ ਘਾਟ ਕਾਰਨ ਬੰਦ ਹੋ ਰਹੇ ਥਰਮਲ ਪਲਾਂਟ, ਨਵੰਬਰ ‘ਚ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਤੋਂ ਪਹਿਲਾਂ ਖਾਦਾਂ ਦੀ ਕਿੱਲਤ ਅਤੇ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਦੀ ਸੰਵੇਦਨਸ਼ੀਲਤਾ ਦਾ ਵਾਸਤਾ ਦਿੰਦਿਆਂ ਇਸ ਸਬੰਧ ‘ਚ ਫੌਰੀ ਦਖ਼ਲਅੰਦਾਜ਼ੀ ਦੀ ਮੰਗ ਕੀਤੀ | ਬਾਜਵਾ ਨੇ ਰੇਲ ਮੰਤਰੀ ਨਾਲ ਹੋਈ ਮੀਟਿੰਗ ਨੂੰ ਹਾਂ-ਪੱਖੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਠਰ੍ਹੰਮੇ ਨਾਲ ਗੱਲ ਸਣ ਕੇ ਸਿਰਫ਼ ਇਹ ਹੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਿਖਤੀ ਭਰੋਸਾ ਮਿਲਣ ਤੋਂ ਬਾਅਦ ਉਹ ਸੇਵਾਵਾਂ ਸ਼ੁਰੂ ਕਰ ਦੇਣਗੇ | ਬਾਜਵਾ ਤੋਂ ਬਾਅਦ ਮਿਲੇ ਲੋਕ ਸਭਾ ਸੰਸਦ ਮੈਂਬਰਾਂ ਵਲੋਂ ਕੈਪਟਨ ਦੀ ਦਿੱਤੀ ਚਿੱਠੀ ਦੇ ਪ੍ਰਤੀਕਰਮ ਕਰਦਿਆਂ ਉਨ੍ਹਾਂ ਕਿਹਾ ਕਿ ਉਮੀਦ ਹੈ ਛੇਤੀ ਹੀ ਮਸਲੇ ਦਾ ਹੱਲ ਹੋ ਜਾਵੇਗਾ |

About admin

Check Also

ਅੰਮ੍ਰਿਤਸਰ : ਵਿਆਹ ਸਮਾਗਮ ‘ਚ ਪਿਆ ਭੜਥੂ, ਲਾਵਾਂ ਸਮੇਂ ਪ੍ਰੇਮਿਕਾ ਨੂੰ ਵੇਖ ਲਾੜੇ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਅੰਮ੍ਰਿਤਸਰ- ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਸਥਿਤ ਜੈ ਰਿਜ਼ੋਰਟ ਵਿਚ ਚੱਲ ਰਹੇ ਵਿਆਹ ਸਮਾਗਮ ਵਿਚ ਉਦੋਂ …

%d bloggers like this: