ਦੁਨੀਆ ਭਰ ਦੇ ਜਹਾਜ਼ਾਂ ਦੀਆਂ ਟਿਕਟਾਂ ਹੋਈਆਂ ਬੇਹੱਦ ਸਸਤੀਆਂ

ਐਡਮਿੰਟਨ, 5 ਨਵੰਬਰ (ਦਰਸ਼ਨ ਸਿੰਘ ਜਟਾਣਾ)-ਕੋਰੋਨਾ ਮਹਾਂਮਾਰੀ ਨੂੰ ਲੈ ਕੇ ਦੁਨੀਆ ਭਰ ਦੀਆਂ ਉਡਾਣਾਂ ਬੰਦ ਕਰ ਦਿੱਤੀਆਂ ਹਨ ਤੇ ਆਮ ਏਅਰਲਾਈਨ ਦਾ ਕਿਰਾਇਆ ਕਈ ਗੁਣਾਂ ਵਧਾ ਦਿੱਤਾ ਸੀ ਜਿਸ ਨਾਲ ਇਕ-ਦੂਜੇ ਦੇਸ਼ ਜਾਣ ਵਾਲੇ ਨੂੰ ਵੱਡੀ ਰਕਮ ਅਦਾ ਕਰਕੇ ਜਹਾਜ਼ਾਂ ਦਾ ਸਫ਼ਰ ਕਰਨਾ ਪਿਆ ਸੀ। ਕੋਲ ਮਿਲੀ ਜਾਣਕਾਰੀ ਅਨੁਸਾਰ ਹੁਣ ਭਾਰਤ ਤੋਂ ਕੈਨੇਡਾ ਤੇ ਕੈਨੇਡਾ ਤੋਂ ਭਾਰਤ ਆਉਣ ਲਈ ਇਕ ਪਾਸੇ ਦਾ ਕਿਰਾਇਆ 700 ਤੋਂ 800 ਡਾਲਰ ਕਰ ਦਿੱਤਾ ਹੈ ਤੇ ਇਹ ਸਭ ਏਅਰ ਕੈਨੇਡਾ ਨੇ ਸਭ ਤੋਂ ਪਹਿਲਾਂ ਕੀਤਾ ਹੈ।

ਪਤਾ ਲੱਗਾ ਹੈ ਕਿ ਜਰਮਨੀ ਦੀ ਏਅਰਲਾਈਨ ਨੇ ਆਪਣੇ ਸਾਰੇ ਜਹਾਜ਼ਾਂ ਦੇ ਕਿਰਾਏ ‘ਚ ਭਾਰੀ ਛੋਟ ਦਿੱਤੀ ਹੈ ਤੇ ਉਨ੍ਹਾਂ ਮੁਸਾਫ਼ਰਾਂ ਨੂੰ ਟਿਕਟਾਂ ਖ਼ਰੀਦਣ ਲਈ ਵੱਡੇ-ਵੱਡੇ ਇਸ਼ਤਿਹਾਰ ਲਗਾ ਦਿੱਤੇ ਹਨ। ਭਾਵੇਂ ਕੁਝਮੁਲਕ ਕੋਰੋਨਾ ਦੇ ਦੁਬਾਰਾ ਆ ਜਾਣ ਦਾ ਪ੍ਰਚਾਰ ਕਰ ਰਹੇ ਹਨ ਉਧਰ ਭਾਰਤ ਵਿਚ 15 ਨਵੰਬਰ ਤੋਂ ਕਾਲਜ ਯੂਨੀਵਰਸਿਟੀਆਂ ਖੋਲ੍ਹਣ ਦਾ ਸੰਕੇਤ ਹੈ ਕਿ ਭਾਰਤ ਵਰਗੇ ਮੁਲਕ ਨੇ ਕੋਰੋਨਾ ਨੂੰ ਲਗਪਗ ਮਾਤ ਪਾ ਦਿੱਤੀ ਹੈ ਫੇਰ ਦੂਜੇ ਮੁਲਕ ਕੋਰੋਨਾ ਦਾ ਮਾਰ ਹੇਠ ਕਿਵੇਂ ਹੋ ਸਕਦੇ ਹਨ।

ਭਾਵੇਂ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਹਵਾਲੇ ਦੱਸਦੇ ਹਨ ਕਿ ਆਉਣ ਵਾਲੇ ਦਿਨਾਂ ਵਿਚ ਕੈਨੇਡਾ ਜਿੱਥੇ ਆਪਣੇ ਸਾਰੇ ਬਾਰਡਰ ਖੋਲ੍ਹਣ ਜਾ ਰਿਹਾ ਹੈ, ਉੱਥੇ ਉਹ ਹਰ ਤਰ੍ਹਾਂ ਦੇ ਯਾਤਰੀਆਂ ਨੂੰ ਆਪਣੇ ਦੇਸ਼ ਵਿਚ ਆਉਣ ਦੀ ਖੁੱਲ੍ਹ ਵੀ ਦੇ ਰਿਹਾ ਹੈ।