ਕੋਰੋਨਾਵਾਇਰਸ ਇਨਫੈਕਸ਼ਨ – ਡੈਨਮਾਰਕ ‘ਚ ਮਾਰੇ ਜਾਣਗੇ 1 ਕਰੋੜ ਤੋਂ ਵੱਧ MINKS

ਕੋਰੋਨਾਵਾਇਰਸ ਇਨਫੈਕਸ਼ਨ ਰੋਜ਼ ਆਪਣਾ ਰੂਪ ਬਦਲ ਰਿਹਾ ਹੈ। ਵਾਇਰਸ ਵਿਚ ਹੋ ਰਹੀ ਇਹ ਤਬਦੀਲੀ ਵੈਕਸੀਨ ਪ੍ਰੋਗਰਾਮ ਦੇ ਲਈ ਇਕ ਵੱਡੀ ਚੁਣੌਤੀ ਬਣੀ ਹੋਈ ਹੈ। ਜਾਨਵਰਾਂ ਵਿਚ ਪਾਏ ਜਾਣ ਵਾਲੇ ਕੋਰੋਨਾਵਾਇਰਸ ਇਨਫੈਕਸ਼ਨ ਵਿਚ ਹੋਈਆਂ ਤਬੀਦੀਲੀਆਂ ਨੂੰ ਲੈ ਕੇ ਦੁਨੀਆ ਦਾ ਸਭ ਤੋਂ ਵੱਡਾ ਮਿੰਕ ਫਰ ਉਤਪਾਦਕ ਯੂਰਪੀ ਦੇਸ਼ ਡੈਨਮਾਰਕ 17 ਮਿਲੀਅਨ (1 ਕਰੋੜ 70 ਲੱਖ) ਮਿੰਕ ਮਤਲਬ ਊਦ ਬਿਲਾਵਾਂ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਹੈ। ਮਨੁੱਖਾਂ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਫੈਲਣ ਦੇ ਬਾਅਦ ਇੱਥੋਂ ਦੀ ਸਰਕਾਰ ਹੁਣ ਊਦ ਬਿਲਾਵਾਂ ਨੂੰ ਖਤਮ ਕਰੇਗੀ।

ਰਾਇਟਰਜ਼ ਦੇ ਮੁਤਾਬਕ ਪ੍ਰਧਾਨ ਮੰਤਰੀ ਮੇਟੇ ਫ੍ਰੇਡਰਿਕਸੇਨ ਨੇ ਵੀਰਵਾਰ ਨੂੰ ਕਿਹਾ ਕਿ ਸਿਹਤ ਅਧਿਕਾਰੀਆਂ ਨੇ ਮਨੁੱਖਾਂ ਅਤੇ ਊਦ ਬਿਲਾਵ ਵਿਚ ਕੋਰੋਨਾਵਾਇਰਸ ਦੇ ਕੁਝ ਲੱਛਣਾਂ ਨੂੰ ਪਾਇਆ ਹੈ ਜੋ ਐਂਟੀਬੌਡੀ ਦੇ ਪ੍ਰਤੀ ਸੰਵੇਦਨਸ਼ੀਲਤਾ ਵਿਚ ਕਮੀ ਨੂੰ ਦਰਸਾਉਂਦਾ ਹੈ। ਫ੍ਰੇਂਡਰਿਕਸੇਨ ਨੇ ਕਿਹਾ ਕਿ ਸਾਡੀ ਆਪਣੀ ਆਬਾਦੀ ਦੇ ਪ੍ਰਤੀ ਇਕ ਵੱਡੀ ਜ਼ਿੰਮੇਵਾਰੀ ਹੈ। ਪਰ ਹੁਣ ਕੋਰੋਨਾਵਾਇਰਸ ਵਿਚ ਜਿਹੜੀ ਤਬਦੀਲੀ ਪਾਈ ਗਈ ਹੈ ਉਸ ਦੇ ਨਾਲ ਸਾਡੀ ਬਾਕੀ ਦੁਨੀਆ ਦੇ ਲਈ ਵੀ ਵੱਡੀ ਜ਼ਿੰਮੇਵਾਰੀ ਹੈ। ਕੋਰੋਨਾ ‘ਤੇ ਹੋਈ ਸ਼ੋਧ ਦੇ ਬਾਅਦ ਨਤੀਜੇ ਅਤੇ ਜਿਸ ਨੂੰ ਵਿਸ਼ਵ ਸਿਹਤ ਸੰਗਠਨ ਅਤੇ ਯੂਰਪੀ ਸੈਂਟਰ ਫੌਰ ਡਿਜੀਜ਼ ਪ੍ਰੀਵੈਨਸ਼ਨ ਐਂਡ ਕੰਟਰੋਲ ਦੇ ਨਾਲ ਸਾਂਝਾ ਕੀਤਾ ਗਿਆ ਹੈ, ਰਾਜ ਸੀਰਮ ਸੰਸਥਾ, ਛੂਤ ਰੋਗਾਂ ਨਾਲ ਨਜਿੱਠਣ ਵਾਲੀ ਡੇਨੀਆ ਅਥਾਰਿਟੀ ਵੱਲੋਂ ਲੈਬੋਰਟਰੀ ਪਰੀਖਣਾਂ ‘ਤੇ ਆਧਾਰਿਤ ਸਨ।

ਵਿਸ਼ਵ ਸਿਹਤ ਸੰਗਠਨ ਨਾਲ ਜੁੜੇ ਮਾਇਕ ਰਿਆਨ ਨੇ ਕਿਹਾ ਕਿ ਮਨੁੱਖਾਂ ਨੂੰ ਪੂਰਨ ਪੈਮਾਨੇ ‘ਤੇ ਵਿਗਿਆਨਿਕ ਜਾਂਚ ਲਈ ਬੁਲਾਇਆ ਗਿਆ। ਚੀਨ ਵਿਚ ਕੋਰੋਨਾ ਨਾਲ ਸੰਕ੍ਰਮਿਤ ਊਦ ਬਿਲਾਵਾਂ ਤੋਂ ਇਹ ਵਾਇਰਸ ਮਨੁੱਖਾਂ ਵਿਚ ਭੇਜ ਦਿੱਤਾ ਗਿਆ। ਉੱਥੇ ਵਿਸ਼ਵ ਸਿਹਤ ਸੰਗਠਨ ਦੇ ਇਕ ਅਧਿਕਾਰੀ ਨੇ ਜੈਨੇਵਾ ਵਿਚ ਇਕ ਬਿਆਨ ਵਿਚ ਕਿਹਾ ਕਿ ਸਾਨੂੰ ਊਦ ਬਿਲਾਵਾਂ ਤੋਂ ਕੋਰੋਨਾਵਾਇਰਸ ਨਾਲ ਪੀੜਤ ਕਈ ਲੋਕਾਂ ਦੇ ਡੈਨਮਾਰਕ ਵਿਚ ਪਾਏ ਜਾਣ ਦੀ ਸੂਚਨਾ ਦਿੱਤੀ ਗਈ ਹੈ। ਜਿਸ ਵਿਚ ਕੋਰੋਨਾਵਾਇਰਸ ਵਿਚ ਕੁਝ ਜੈਨੇਟਿਕ ਤਬਦੀਲੀਆਂ ਹੋਈਆਂ ਹਨ।

ਡੈਨਮਾਰਕ ਦੇ ਅਧਿਕਾਰੀਆਂ ਨੇ ਕਿਹਾ ਕਿ ਨਵੇਂ ਵਾਇਰਸ ਦੇ ਪੰਜ ਮਾਮਲੇ ਮਿੰਕ ਫਾਰਮ ਅਤੇ ਮਨੁੱਖਾਂ ਵਿਚ 12 ਮਾਮਲੇ ਦਰਜ ਕੀਤੇ ਗਏ ਸਨ। ਦੇਸ਼ ਵਿਚ 15 ਤੋਂ 17 ਮਿਲੀਅਨ ਊਦ ਬਿਲਾਵ ਹਨ। ਆਹਰਸ ਯੂਨੀਵਰਸਿਟੀ ਵਿਚ ਵੈਟਰਨਰੀ ਐਂਡ ਵਾਈਲਡ ਲਾਈਫ ਮੈਡੀਸਨ ਦੇ ਪ੍ਰੋਫੈਸਰ ਕ੍ਰਿਸ਼ਚੀਅਨ ਸੋਨ ਨੇ ਇਕ ਈ-ਮੇਲ ਵਿਚ ਕਿਹਾ ਕਿ ਉਹਨਾਂ ਦਾ ਮੰਨਣਾ ਹੈਕਿ ਸਾਵਧਾਨੀ ਦੇ ਤੌਰ ‘ਤੇ ਹੁਣ ਊਦ ਬਿਲਾਵਾਂ ਦੇ ਸਮੂਹ ਨੂੰ ਖਤਮ ਕਰਨਾ ਇਕ ਚੰਗਾ ਫ਼ੈਸਲਾ ਹੈ ਅਤੇ ਇਸ ਨਾਲ ਭਵਿੱਖ ਵਿਚ ਹੋਣ ਵਾਲੇ ਪ੍ਰਕੋਪ ਨੂੰ ਰੋਕਿਆ ਜਾ ਸਕਦਾ ਹੈ। ਨਹੀਂ ਤਾਂ ਇਸ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਵੇਗਾ। ਪੀ.ਐੱਮ. ਫ੍ਰੇਡਰਿਕਸਨ ਨੇ ਕਿਹਾ ਕਿ ਊਦ ਬਿਲਾਵ ਨੂੰ ਮਾਰਨ ਦੀ ਪ੍ਰਕਿਰਿਆ ਨੂੰ ਗਤੀ ਦੇਣ ਦੇ ਲਈ ਡੈਨਮਾਰਕ ਪੁਲਸ, ਸੈਨਾ ਅਤੇ ਹੋਮਰਾਗਡ ਨੂੰ ਤਾਇਨਾਤ ਕੀਤਾ ਜਾਵੇਗਾ। ਊਦ ਬਿਲਾਵ ਨੂੰ ਨੀਦਰਲੈਂਡ ਅਤੇ ਸਪੇਨ ਵਿਚ ਵੀ ਖਤਮ ਕੀਤਾ ਗਿਆ ਸੀ ਕਿਉਂਕਿ ਇੱਥੇ ਇਨਫੈਕਸ਼ਨ ਪਾਇਆ ਗਿਆ ਸੀ।