ਵੀਡੀਉ-ਮਿਸ਼ੀਗਨ ਦੇ ਸ਼ਹਿਰ ਡੈਟਰੌਇਟ ਵਿਖੇ ਗਿਣਤੀ ਰੋਕਣ ਦੀ ਮੰਗ ਕਰ ਰਹੇ ਟਰੰਪ ਸਮਰਥਕ

ਮਿਸ਼ੀਗਨ ਦੇ ਸ਼ਹਿਰ ਡੈਟਰੌਇਟ ਵਿਖੇ ਗਿਣਤੀ ਰੋਕਣ ਦੀ ਮੰਗ ਕਰ ਰਹੇ ਟਰੰਪ ਸਮਰਥਕ। ਇੱਥੋਂ ਹਾਲ ਦੀ ਘੜੀ ਬਾਈਡਨ ਜਿੱਤ ਰਿਹਾ।

ਮਿਸ਼ੀਗਨ ਲੈ ਗਿਆ ਬਾਈਡਨ। 1 ਫੀਸਦੀ ਵੋਟਾਂ ਰਹਿ ਗਈਆਂ ਗਿਣਨੋਂ ਤੇ ਵੋਟਾਂ ਦਾ ਫਰਕ ਵਧ ਕੇ 61,000 ਦਾ ਹੋ ਗਿਆ। ਬਾਈਡਨ ਦੀਆਂ 264 ਸੀਟਾਂ ਹੋ ਜਾਣੀਆਂ।

ਹੁਣ ਜੂਏ ਦਾ ਘਰ ਨੇਵਾਡਾ ਕਰੂ ਇਸ ਵੱਡੇ ਜੂਏ ਦਾ ਫੈਸਲਾ, ਜਿੱਥੇ 6 ਸੀਟਾਂ ਹਨ। ਬਾਈਡਨ ਦੀ ਲੀਡ ਆ ਹਾਲੇ ਇੱਥੇ 8000 ਦੀ ਅਤੇ ਤਕਰੀਬਨ 25 ਫੀਸਦੀ ਵੋਟਾਂ ਗਿਣਨ ਵਾਲੀਆਂ ਪਈਆਂ, ਜੋ ਬਹੁਗਿਣਤੀ ਡਾਕ ਵਾਲੀਆਂ ਹਨ।

ਜੇ ਬਾਈਡਨ ਇਹ 6 ਲੈ ਗਿਆ ਤਾਂ 270 ਹੋ ਜਾਣੀਆਂ ਤੇ ਜਿੱਤ ਪੱਕੀ।

ਪੈਨਸਲਵੇਨੀਆ ਦੇ ਨਤੀਜੇ ਬਾਅਦ ‘ਚ ਆਉਂਦੇ ਰਹਿਣਗੇ, ਜਿੱਥੇ 14 ਲੱਖ ਵੋਟ ਗਿਣਨ ਵਾਲੀ ਪਈ ਤੇ ਸਰਪੰਚ ਦੀ 4 ਲੱਖ ਦੀ ਲੀਡ ਹੁਣ ਘਟ ਕੇ 3 ਲੱਖ ‘ਤੇ ਆ ਗਈ।

ਪੂਰੇ ਸਿੰਗ ਫਸੇ ਪਏ ਨੇ!

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ ਬਿਊਰੋ