ਟਰੰਪ ਦੀ ਜਿੱਤ ਲਈ ਭਾਰਤ ਵਿੱਚ ਹੋ ਰਹੇ ਹਨ ਹਵਨ

ਭਾਰਤ ਦੇ ਸੂਬੇ ਉੱਤਰ ਪ੍ਰਦੇਸ਼ ਦੇ ਸ਼ਹਿਰ ਪਰਿਆਗ ਰਾਜ਼ (ਇਲਾਹਾਬਾਦ) ਵਿਖੇ ਡੋਨਾਲਡ ਟਰੰਪ ਲਈ ਹਵਨ ਸ਼ੁਰੂ ਹੋ ਚੁੱਕੇ ਹਨ। ਸ਼ਹਿਰ ਦੇ ਹਨੂੰਮਾਨ ਮੰਦਿਰ ਵਿਖੇ ਇਸ ਬਾਬਤ ਪ੍ਰਾਥਨਾਵਾਂ ਕੀਤੀਆਂ ਜਾ ਰਹੀਆਂ ਹਨ। ਲੋਕਾਂ ਦਾ ਮੰਨਣਾ ਹੈ ਕਿ ਟਰੰਪ ਦੀ ਜਿੱਤ ਨਾਲ ਹੀ ਦੁਨੀਆ ਭਰ ਵਿੱਚ ਸ਼ਾਂਤੀ ਆ ਸਕਦੀ ਹੈ।

ਉਨਾਂ ਨੇ ਕਿਹਾ ਹੈ ਕਿ ਟਰੰਪ ਦੇ ਜਿੱਤਣ ਨਾਲ ਭਾਰਤ-ਅਮਰੀਕਾ ਦੇ ਸਬੰਧ ਹੋਰ ਮਜ਼ਬੂਤ ਹੋਣਗੇ, ਯਾਦ ਰੱਖਣਾ ਚਾਹੀਦਾ ਹੈ ਕਿ ਜਸਟਿਨ ਟਰੂਡੋ ਨੂੰ ਜਿਤਾਉਣ ਲਈ ਪੰਜਾਬ ਦੇ ਵਿੱਚ ਵੀ ਅਰਦਾਸਾਂ ਕੀਤੀਆਂ ਗਈਆਂ ਸਨ..!!

ਕੁਲਤਰਨ ਸਿੰਘ ਪਧਿਆਣਾ

ਅਮਰੀਕੀ ਚੋਣ ਨਤੀਜੇ ਦਿਲਚਸਪ ਮੋੜ ਤੇ ਆ ਗਏ ਹਨ ,ਮੁਕਾਬਲਾ ਬੇਹੱਦ ਫਸਵਾਂ ਹੋ ਗਿਆ ਹੈ , ਜੇਕਰ ਜਿਨ੍ਹਾਂ ਸੂਬਿਆਂ ਵਿੱਚ ਗਿਣਤੀ ਚੱਲ ਰਹੀ ਹੈ ਜਿਸ ਤਰ੍ਹਾਂ ਦੇ ਹੁਣ ਰੁਝਾਨ ਹਨ ਇੰਝ ਹੀ ਰਹੇ ਤਾਂ ਬਾਜੀ ਡੋਨਾਲਡ ਟਰੰਪ ਮਾਰ ਜਾਏਗਾ ਜੇਕਰ ਮੇਲ ਇਨ ਬੈਲਟ( mail-in ballots) ਜਾਂ ਰਹਿੰਦੀਆਂ ਵੋਟਾਂ ਦੀ ਗਿਣਤੀ ਨਾਲ ਥੋੜਾ ਬਹੁਤਾ ਉਲਟਫੇਰ ਹੋ ਗਿਆ ਤਾਂ ਬਾਜੀ ਜੌਂ ਬਾਈਡਨ ਕੋਲ ਵੀ ਜਾ ਸਕਦੀ ਹੈ ,ਇਹ ਵੀ ਦੱਸਣਾ ਬਣਦਾ ਹੈ ਕਿ ਟਰੰਪ ਨੇ ਖੁਦ ਨੂੰ ਰਾਤ ਪੱਤਰਕਾਰਾਂ ਅੱਗੇ ਨਤੀਜੇ ਆਉਣ ਤੋਂ ਪਹਿਲਾਂ ਹੀ ਜੇਤੂ ਘੋਸ਼ਿਤ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਉਨਾਂ ਨੂੰ ਲੱਗਦਾ ਹੈ ਕਿ ਉਹ ਜੇਤੂ ਹਨ। ਜਿਨ੍ਹਾਂ ਸੂਬਿਆਂ ਵਿੱਚ ਮੁਕਾਬਲਾ ਬੇਹੱਦ ਫਸਵਾਂ ਚੱਲ ਰਿਹਾ ਹੈ ਉੱਥੇ ਮੇਲ ਇਨ ਬੈਲਟ ਦੀਆਂ ਵੋਟਾਂ ਅਸਰ ਵਿਖਾ ਸਕਦੀਆਂ ਹਨ ਜਿਸ ਨਾਲ ਨਤੀਜੇ ਕਿਸੇ ਵੀ ਪਾਸੇ ਝੁਕ ਸਕਦੇ ਹਨ, ਯਾਦ ਰਹੇ ਅਮਰੀਕਾ ਵਿਖੇ ਕਿਸੇ ਸੂਬੇ ਦੀਆਂ ਵੋਟਾਂ ਜਿੱਤਣ ਸਮੇਂ ਉਸ ਸੂਬੇ ਦੀਆਂ ਸਾਰੀਆਂ ਹੀ ਇਲੈਕਟੋਰਲ ਕਾਲਜ ਦੀਆਂ ਵੋਟਾਂ ਸਬੰਧਤ ਉਮੀਦਵਾਰ ਨੂੰ ਚੱਲ ਜਾਂਦੀਆਂ ਹਨ, ਬਾਕੀ ਬਚੇ ਅਹਿਮ ਸੂਬਿਆਂ ਵਿੱਚ ਟਰੰਪ ਅੱਗੇ ਚੱਲ ਰਿਹਾ ਹੈ..!!

ਡਾਕ ਰਾਹੀਂ ਆਈਆਂ ਲੱਖਾਂ ਵੋਟਾਂ ਹਾਲੇ ਗਿਣਨ ਵਾਲ਼ੀਆਂ ਪਈਆਂ ਪਰ ਟਰੰਪ ਨੇ ਖ਼ੁਦ ਨੂੰ ਵੱਡਾ ਜੇਤੂ ਐਲਾਨ ਦਿੱਤਾ ਹੈ। ਕਹਿੰਦਾ ਕਿ ਹੁਣ ਚੋਣਾਂ ਤੋਂ ਬਾਅਦ ਵੀ ਵੋਟਾਂ ਗਿਣੀ ਜਾਣਗੇ? ਮੈਂ ਅਦਾਲਤ ਜਾਵਾਂਗਾ।

ਕੋਈ ਸਪੱਸ਼ਟ ਨਤੀਜਾ ਨਹੀਂ ਆਇਆ ਤੇ ਨਾ ਹੀ ਆਉਣ ਦੀ ਉਮੀਦ ਹੈ। ਜਿੰਨਾ ਕੁ ਨਤੀਜਾ ਆਇਆ, ਲਗਦਾ ਇਹਨੂੰ ਹੀ ਸਤਿਕਾਰ ਸਹਿਤ ਅਮਰੀਕਨ ਲੋਕਾਂ ਦਾ ਫ਼ਤਵਾ ਮੰਨਣਾ ਪਵੇਗਾ। ਵੈਸੇ ਦੋਵੇਂ ਧਿਰਾਂ ਅਦਾਲਤ ਦਾ ਦਰਵਾਜ਼ਾ ਖੜਕਾ ਰਹੀਆਂ।

ਵਧਾਈਆਂ ਅਮਰੀਕਨ ਵੀਰਾਂ/ਭੈਣਾਂ ਨੂੰ, ਡੈਮੋਕਰੇਸੀ ਦੀ ਨਵੀਂ ਦਿੱਖ ਦੀਆਂ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ ਬਿਊਰੋ