Breaking News
Home / ਵਿਦੇਸ਼ / ਸਿਆਟਲ ਦੇ ਗੁਰਦੁਆਰੇ ‘ਚ ਹੋਈ ਲੜਾਈ ਲਈ ਜ਼ਿੰਮੇਵਾਰਾਂ ‘ਤੇ ਕਮੇਟੀ ਵਲੋਂ 5-5 ਸਾਲ ਦੀ ਪਾਬੰਦੀ

ਸਿਆਟਲ ਦੇ ਗੁਰਦੁਆਰੇ ‘ਚ ਹੋਈ ਲੜਾਈ ਲਈ ਜ਼ਿੰਮੇਵਾਰਾਂ ‘ਤੇ ਕਮੇਟੀ ਵਲੋਂ 5-5 ਸਾਲ ਦੀ ਪਾਬੰਦੀ

ਸਿਆਟਲ, 3 ਨਵੰਬਰ (ਹਰਮਨਪ੍ਰੀਤ ਸਿੰਘ)-ਬੀਤੇ ਦਿਨੀਂ ਸਿਆਟਲ ਦੇ ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਦੋ ਧੜਿਆਂ ਵਿਚ ਖੂ ਨੀ ਲੜਾਈ ਹੋਈ ਸੀ ਅਤੇ ਇਸ ਵਿਚ ਕਿਰਪਾਨਾਂ, ਬੇਸਬਾਲਾਂ ਅਤੇ ਕਈ ਹੋਰ ਚੀਜ਼ਾਂ ਦੀ ਵਰਤੋਂ ਵੀ ਕੀਤੀ ਗਈ ਅਤੇ ਕਾਫ਼ੀ ਲੋਕ ਜ਼ ਖ਼ਮੀ ਹੋਏ ਸਨ |

ਹੁਣ ਗੁਰਦੁਆਰਾ ਕਮੇਟੀ ਨੇ ਦੋਵਾਂ ਧੜਿਆਂ ਦੇ ਤਕਰੀਬਨ 2 ਦਰਜਨ ਵਿਅਕਤੀਆਂ ‘ਤੇ ਗੁਰਦੁਆਰੇ ਅੰਦਰ ਦਾਖਲ ਹੋਣ ‘ਤੇ ਪੰਜ-ਪੰਜ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ | ਪਾਬੰਦੀ ਦੀ ਜਾਣਕਾਰੀ ਹਫ਼ਤਾਵਰੀ ਦੀਵਾਨ ਵਿਚ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਮੇਟੀ ਦੇ ਸੀਨੀਅਰ ਵਾਇਸ ਪ੍ਰਧਾਨ ਰਾਮ ਸਿੰਘ, ਜਿਨ੍ਹਾਂ ਨੂੰ ਹੁਣ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਦਿੱਤੀਆ ਹੋਈਆਂ ਹਨ, ਨੇ ਕਿਹਾ ਕਿ ਕਾਫ਼ੀ ਸੋਚ-ਵਿਚਾਰ ਤੋਂ ਬਾਅਦ ਕਮੇਟੀ ਨੇ ਇਨ੍ਹਾਂ ਦੋਵਾਂ ਗਰੁੱਪਾਂ ‘ਤੇ ਪਾਬੰਦੀ ਦਾ ਫ਼ੈਸਲਾ ਕੀਤਾ |

ਉਨ੍ਹਾਂ ਕਿਹਾ ਕਿ ਪਾਬੰਦੀ ਲਾਉਣ ਦੀਆਂ ਚਿੱਠੀਆਂ ਸਾਰਿਆਂ ਨੂੰ ਭੇਜੀਆਂ ਜਾ ਰਹੀਆਂ ਹਨ | ਅੱਜ ਜਦੋਂ ਰਾਮ ਸਿੰਘ ਨੂੰ ਹੋਰ ਜਾਣਕਾਰੀ ਲੈਣ ਲਈ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ |

ਅਸਲ ਵਿਚ ਸੰਗਤਾਂ ਵਿਚ ਇਕ ਸਵਾਲ ਚਰਚਾ ਵਿਚ ਹੈ ਕਿ ਜਿਸ ਦਿਨ ਲੜਾਈ ਹੋਈ ਸੀ, ਉਸ ਦਿਨ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਕਿੱਥੇ ਹੈ ਤੇ ਉਹ ਪੁਲਿਸ ਨੂੰ ਕਿਉਂ ਨਹੀਂ ਦਿੱਤੀ ਜਾ ਰਹੀ | ਇਹੀ ਪੱਖ ਲੈਣ ਲਈ ਰਾਮ ਸਿੰਘ ਨੂੰ ਫੋਨ ਕੀਤਾ ਗਿਆ | ਇਸ ਲੜਾਈ ਤੋਂ ਬਾਅਦ ਪੁਲਿਸ ਨੇ ਕੁਝ ਲੋਕਾਂ ਨੂੰ ਚਾਰਜ ਵੀ ਕੀਤਾ ਹੈ |

About admin

Check Also

ਵੀਡੀਉ – ਅਮਰੀਕਾ ‘ਚ ਬਰਫੀਲੇ ਤੂਫਾਨ ਨਾਲ 21 ਮੌਤਾਂ

-ਵੈਨਕੂਵਰ-ਟਰਾਂਟੋ ‘ਚ ਘਰਾਂ ਦੀ ਮਾਰਕੀਟ ਬਹੁਤੀ ਤੱਤੀ -ਅਮਰੀਕਾ ‘ਚ ਬਰਫੀਲੇ ਤੂਫਾਨ ਨਾਲ 21 ਮੌਤਾਂ -ਗ੍ਰਿਫਤਾਰ …

%d bloggers like this: