ਪ੍ਰੇਮਿਕਾ ਦੇ ਧੋਖੇ ਨੇ ਲਈ ਪ੍ਰੇਮੀ ਦੀ ਜਾਨ, ਨਾਲ ਮਰਨ ਦਾ ਵਾਅਦਾ ਕਰ ਕੇ ਨਹੀਂ ਪੀਤੀ ਜ਼ ਹਿਰ

ਮੋਗਾ : ਜ਼ਿਲ੍ਹੇ ਦੇ ਪਿੰਡ ਮੰਗੇਵਾਲਾ ਵਿਖੇ ਇਕ ਪ੍ਰੇਮੀ ਜੋੜੇ ਵੱਲੋਂ ਦੋਵਾਂ ਦਾ ਵਿਆਹ ਨਾ ਹੁੰਦਾ ਵੇਖ ਪ੍ਰੇਮਿਕਾ ਲੜਕੀ ਨੇ ਇਕੱਠਿਆਂ ਜੀਊਣ ਮਰਨ ਦੀਆਂ ਕਸਮਾਂ ਨੂੰ ਲੈ ਕੇ ਆਪਣੇ ਪ੍ਰੇਮੀ ਨੂੰ ਜ਼ ਹਿ ਰੀ ਲੀ ਦਵਾਈ ਦੀ ਸ਼ੀਸ਼ੀ ਦਿੰਦਿਆਂ ਕਿਹਾ ਕਿ ਅੱਧੀ ਸ਼ੀਸ਼ੀ ਤੂੰ ਪੀ ਲੈ ਤੇ ਅੱਧੀ ਸ਼ੀਸ਼ੀ ਮੈਂ ਪੀ ਲਵਾਂਗੀ। ਜਦ ਪ੍ਰੇਮੀ ਨੇ ਦਵਾਈ ਦੀ ਅੱਧੀ ਸ਼ੀਸ਼ੀ ਪੀਣ ਤੋਂ ਬਾਅਦ ਬਾਕੀ ਦਵਾਈ ਪ੍ਰੇਮਿਕਾ ਨੂੰ ਦਿੱਤੀ ਤਾਂ ਉਸ ਨੇ ਨਹੀਂ ਪੀਤੀ। ਲਡ਼ਕੇ ਦੀ ਦਵਾਈ ਪੀਣ ਨਾਲ ਮੌਤ ਹੋ ਗਈ।

ਪ੍ਰੇਮੀ ਦੀ ਮੌਤ ਤੋਂ ਬਾਅਦ ਲੜਕੀ ਦਾ ਸਾਰਾ ਪਰਿਵਾਰ ਪਿੰਡ ਛੱਡ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਮ੍ਰਿਤਕ ਲੜਕੇ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਰਖਵਾਉਣ ਤੋਂ ਬਾਅਦ ਮ੍ਰਿਤਕ ਲੜਕੇ ਤੇ ਪਿਤਾ ਦੇ ਬਿਆਨ ਤੇ ਧਾਰਾ 174 ਦੇ ਤਹਿਤ ਕਾਰਵਾਈ ਕਰਕੇ ਲਾਸ਼ ਦਾ ਪੋਸਟ ਮਾਰਟਮ ਕਰਾਉਣ ਤੋਂ ਬਾਅਦ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ।

ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਪੁਲਿਸ ਦੇ ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਪ੍ਰਗਟ ਸਿੰਘ ਵਾਸੀ ਪਿੰਡ ਮੰਗੇਵਾਲਾ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਕਿਹਾ ਕਿ ਉਸ ਦੇ ਬੇਟੇ ਚਮਕੌਰ ਸਿੰਘ ਦੇ ਉਨ੍ਹਾਂ ਦੇ ਪਿੰਡ ਵਿਚ ਰਹਿਣ ਵਾਲੀ ਇਕ ਲੜਕੀ ਨਾਲ ਬੀਤੇ 6 ਸਾਲ ਤੋਂ ਪ੍ਰੇਮ ਸਬੰਧ ਸੀ ਅਤੇ ਉਹ ਦੋਨੋ ਇਕ ਦੁਜੇ ਨਾਲ ਵਿਆਹ ਕਰਾਉਣਾ ਚਾਹੁੰਦੇ ਸਨ, ਪਰ ਲੜਕੀ ਦਾ ਪਰਿਵਾਰ ਵਿਆਹ ਕਰਨ ਤੋਂ ਇਨਕਾਰ ਕਰ ਰਿਹਾ ਸੀ।

ਮ੍ਰਿਤਕ ਲੜਕੇ ਦੇ ਪਰਿਵਾਰ ਵੱਲੋਂ ਦੋ ਸ਼ ਲਗਾਇਆ ਕਿ ਉਨ੍ਹਾਂ ਦੇ ਲੜਕੇ ਦੀ ਮੌਤ ਵਿਚ ਲੜਕੀ ਮਾਇਆ ਅਤੇ ਉਸ ਦੇ ਪਰਿਵਾਰ ਦਾ ਹੱਥ ਤੇ ਉਹਨਾਂ ਤੇ ਬਨਦੀ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਮ੍ਰਿਤਕ ਚਮਕੌਰ ਸਿੰਘ ਦੇ ਪਿਤਾ ਪ੍ਰਗਟ ਸਿੰਘ ਦੇ ਬਿਆਨ ਤੇ 174 ਦੇ ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਦਾ ਸਰਕਾਰੀ ਹਸਪਤਾਲ ਚੋਂ ਪੋਸਟਮਾਰਟ ਕਰਵਾਕੇ ਲਾ ਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਅਤੇ ਮਾਮਲੇ ਦੀ ਜਾਂਚ ਪੁਰੀ ਹੋਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।