ਮੰਦਰ ‘ਚ ਨਮਾਜ਼ ਅਦਾ ਕਰਨ ‘ਤੇ ਇਕ ਗਿ੍ਫ਼ਤਾਰ, 3 ਖ਼ਿਲਾਫ਼ ਮਾਮਲਾ ਦਰਜ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੰਦਰ ‘ਚ ਨਮਾਜ਼ ਅਦਾ ਕਰਨ ਦੇ ਸਬੰਧ ‘ਚ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ, ਜਦਕਿ ਤਿੰਨ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ | ਇਸ ਐਫ.ਆਈ.ਆਰ. ਮੁਤਾਬਿਕ ਦੋਸ਼ੀ ਦਿੱਲੀ ਸਥਿਤ ਸੰਗਠਨ ‘ਖੁਦਾਈ ਖਿਦਮਤਗਾਰ’ ਨਾਲ ਸਬੰਧਿਤ ਸਨ, ਜਿਨ੍ਹਾਂ ਵੀਰਵਾਰ ਨੂੰ ਮûਰਾ ਦੇ ਨੰਦ ਬਾਬਾ ਮੰਦਰ ‘ਚ ਪਹਿਲਾਂ ਪੂਜਾ ਕੀਤੀ ਸੀ | ਇਨ੍ਹਾਂ ਦੀ ਪਛਾਣ ਫੈਜ਼ਲ ਖਾਨ, ਚਾਂਦ ਮੁਹੰਮਦ, ਅਲੋਕ ਰਤਨ ਤੇ ਨਿਲੇਸ਼ ਗੁਪਤਾ ਵਜੋਂ ਹੋਈ ਹੈ |

ਉਤਰ ਪ੍ਰਦੇਸ਼ ਦੇ ਮਥਰਾ ਚ ਚਾਰ ਬੰਦਿਆਂ ਤੇ ਮੰਦਰ ਚ ਨਮਾਜ਼ ਅਦਾ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਇਹਨਾਂ ਚੋਂ ਦੋ ਵਿਅਕਤੀ ਫੈਜ਼ਲ ਖਾਨ ਤੇ ਚਾਂਦ ਮੁਹੰਮਦ ਮੁਸਲਮਾਨ ਹਨ ਜਦਕਿ ਨੀਲੇਸ਼ ਗੁਪਤਾ ਤੇ ਅਲੋਕ ਰਤਨ ਹਿੰਦੂ ਹਨ। ਇਹ ਚਾਰੇ ਦਿੱਲੀ ਵਿਚਲੀ ਖੁਦਾਈ ਖਿਦਮਤਗਾਰ ਸੰਸਥਾ ਨਾਲ ਸਬੰਧਤ ਹਨ। ਫੈਜ਼ਲ ਖਾਨ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।


ਇਹ ਘਟਨਾ ਮਥਰਾ ਦੇ ਨੰਦ ਬਾਬਾ ਮੰਦਰ ਚ ਵਾਪਰੀ। ਮੰਦਰ ਦੇ ਪੁਜਾਰੀ ਨੇ ਕਿਹਾ ਕਿ ਫੈਜ਼ਲ ਖਾਨ ਨੇ ਪਹਿਲਾਂ ਬਹੁਤ ਵਧੀਆ ਢੰਗ ਨਾਲ ਭਜਨ ਗਾਏ ਤੇ ਉਹ ਬਹੁਤ ਖੁਸ਼ ਤੇ ਪ੍ਰਭਾਵਿਤ ਹੋਇਆ। ਉਸ ਤੋਂ ਬਾਅਦ ਇਹਨਾਂ ਚਾਰ ਜਣਿਆਂ ਨੇ ਮੰਦਰ ਦੇ ਅੰਦਰ ਹੀ ਨਮਾਜ ਅਦਾ ਕੀਤੀ।


ਫੈਜ਼ਲ ਖਾਨ ਦਾ ਕਹਿਣਾ ਹੈ ਕਿ ਉਹਨਾਂ ਨੇ ਫਿਰਕੂ ਸਦਭਾਵਨਾ ਖਾਤਰ ਅਜਿਹਾ ਕੀਤਾ। ਦੂਜੇ ਪਾਸੇ ਹਿੰਦੂ ਪੇਜਾਂ ਤੋਂ ਇਸ ਘਟਨਾ ਦੀ ਸ ਖ ਤ ਨਿੰਦਾ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਮੁਸਲਮਾਨਾਂ ਵਲੋਂ ਸੜਕਾਂ, ਰੇਲਵੇ ਸਟੇਸ਼ਨਾਂ ਤੋਂ ਬਾਅਦ ਹੁਣ ਮੰਦਰਾਂ ਚ ਨਮਾਜ਼ ਅਦਾ ਕਰਨੀ ਸ਼ੁਰੂ ਕਰ ਦਿੱਤੀ ਹੈ। ਬੀਜੇਪੀ ਤੇ ਹੋਰ ਹਿੰਦੂਤਵੀਆਂ ਵਲੋਂ ਮੁਸਲਮਾਨਾਂ ਵਲੋਂ ਖੁਲੇ ਚ ਨਮਾਜ਼ ਅਦਾ ਕਰਨ ਦਾ ਵਿਰੋਧ ਕੀਤਾ ਜਾਂਦਾ ਹੈ ਤੇ ਹਰਿਆਣਾ ਸਰਕਾਰ ਇਸ ਖਿਲਾਫ ਹੁਕਮ ਜਾਰੀ ਕਰ ਚੁੱਕੀ ਹੈ।