ਜੇਮਜ਼ ਬਾਂਡ ਦੀ ਭੂਮਿਕਾ ਨਿਭਾਉਣ ਵਾਲੇ ਸੀਨ ਕੌਨੇਰੀ ਦਾ 90 ਸਾਲ ਦੀ ਉਮਰ ‘ਚ ਦੇਹਾਂਤ

ਲੰਡਨ, 31 ਅਕਤੂਬਰ: ਜੇਮਜ਼ ਬਾਂਡ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਸੀਨ ਕੌਨੇਰੀ ਦਾ 90 ਸਾਲ ਦੀ ਉਮਰ ਵਿਚ ਬਹਾਮਾਸ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਨੇ ਛੇ ਫਿਲਮਾਂ ਵਿਚ ਬਾਂਡ ਦਾ ਕਿਰਦਾਰ ਨਿਭਾਇਆ ਸੀ।

ਸੀਨ ਨੂੰ ਆਸਕਰ, ਬਾਫਟਾ ਅਤੇ ਤਿੰਨ ਗੋਲਡਨ ਗਲੋਬ ਸਣੇ ਕਈ ਪੁਰਸਕਾਰ ਪ੍ਰਾਪਤ ਹੋਏ ਸਨ। ਉਸ ਦੇ ਬੇਟੇ ਜੈਸਨ ਕਾਨੇਰੀ ਨੇ ਦਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ।

ਕੌਨੇਰੀ ਨੂੰ ਸਾਲ 2000 ਵਿਚ ਬ੍ਰਿਟੇਨ ਦੀ ਮਹਾਰਾਣੀ ਨੇ ਨਾਇਟਹੁਡ ਦੀ ਉਪਾਧੀ ਨਾਲ ਵੀ ਸਨਮਾਨਿਤ ਕੀਤਾ ਸੀ। ਇਸੇ ਸਾਲ ਅਗਸਤ ਵਿੱਚ ਉਨ੍ਹਾਂ ਨੇ ਆਪਣਾ 90ਵਾਂ ਜਨਮ ਦਿਨ ਮਨਾਇਆ ਸੀ।

ਅਦਾਕਾਰੀ ਤੋਂ ਬਾਅਦ, ਕੌਨੇਰੀ ਨੇ ਲੰਮੇ ਸਮੇਂ ਤੋਂ ਸਕਾਟਲੈਂਡ ਦੀ ਆਜ਼ਾਦੀ ਦੀ ਹਮਾਇਤ ਕਰਨ ਵਾਲੀ ਰਾਜਨੀਤਿਕ ਪਾਰਟੀ ਦਾ ਸਮਰਥਨ ਵੀ ਕੀਤਾ। ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਸਟਰਗਨ ਨੇ ਸੀਨ ਕਾਨੇਰੀ ਦੀ ਮੌਤ ਨੂੰ ਨਿਜੀ ਨੁਕਸਾਨ ਦਸਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੇ ਆਪਣਾ ਪਿਆਰਾ ਪੁੱਤਰ ਗੁਆ ਲਿਆ ਹੈ।