Breaking News
Home / ਪੰਜਾਬ / ਕਿਸਾਨਾਂ ‘ਤੇ ਗੱਡੀ ਚੜ੍ਹਾਉਣ ਵਾਲੇ ਮੋਦੀ ਦੇ ਮੰਤਰੀ ਦੇ ਪੁੱਤ ਵਿਰੁੱਧ FIR ਹੋਈ ਦਰਜ

ਕਿਸਾਨਾਂ ‘ਤੇ ਗੱਡੀ ਚੜ੍ਹਾਉਣ ਵਾਲੇ ਮੋਦੀ ਦੇ ਮੰਤਰੀ ਦੇ ਪੁੱਤ ਵਿਰੁੱਧ FIR ਹੋਈ ਦਰਜ

ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਟੇਨੀ ਅਤੇ ਉਸਦੇ ਪੁੱਤਰ ਆਸ਼ੀਸ ਮਿਸ਼ਰਾ ਦੇ ਵਿਰੁੱਧ ਐਫਆਈਆਰ ਦਰਜ ਲਖੀਮਪੁਰ ਦੇ ਟਿਕੁਨੀਆ ਪੁਲਿਸ ਸਟੇਸ਼ਨ ‘ਚ ਕ ਤ ਲ, ਦੁਰਘਟਨਾ, ਅਪਰਾਧਿਕ ਸਾਜਿਸ਼ ਬਲਵਾ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।ਬਹਿਰਾਈਚ ਨਾਨਪਾਰਾ ਦੇ ਜਗਜੀਤ ਸਿੰਘ ਨੇ ਐਫਆਈਆਰ ਦਰਜ ਕਰਵਾਈ ਹੈ।

ਦੱਸ ਦੇਈਏ ਕਿ ਬੀਤੇ ਦਿਨ ਕਿਸਾਨਾਂ ਵਲੋਂ ਲਖੀਮਪੁਰ ਖੀਰੀ ‘ਚ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਜਿਸ ਦੌਰਾਨ ਉਨਾਂ੍ਹ ਦੇ ਭਾਜਪਾ ਦੇ ਮੰਤਰੀ ਦੇ ਪੁੱਤ ਵਲੋਂ ਕਿਸਾਨਾਂ ਦੇ ਗੱਡੀ ਚੜ੍ਹਾ ਕੇ 3 ਤੋਂ 4 ਕਿਸਾਨਾਂ ਨੂੰ ਕੁਚਲ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਕਿਸਾਨ ਜ਼ਖਮੀ ਹੋਏ ਹਨ।ਕਿਸਾਨਾਂ ‘ਤੇ ਹੋਏ ਇਸ ਤ ਸ਼ੱ ਦ ਦ ਤੋਂ ਬਾਅਦ ਇਸ ਭਾਜਪਾ ਦੇ ਮੰਤਰੀ ‘ਤੇ ਸਖਤ ਤੋਂ ਸਖਤ ਕਾਰਵਾਈ ਕਰਵਾਉਣ ਲਈ ਕਿਸਾਨਾਂ ਵਲੋਂ ਹੁਣ ਇਹ ਸੰਘਰਸ਼ ਪਹਿਲਾਂ ਨਾਲੋਂ ਵੀ ਤੇਜ ਕੀਤਾ ਜਾਵੇਗਾ।

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿਚ ਅੱਜ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਦੌਰੇ ਦੌਰਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਵਿਚਾਲੇ ਟਕਰਾਅ ਹੋ ਗਿਆ। ਇਸ ਦੌਰਾਨ ਹੋਈ ਹਿੰ ਸਾ ’ਚ ਅੱਠ ਜਣਿਆਂ ਦੀ ਮੌਤ ਹੋ ਗਈ ਹੈ। ਪੁਲੀਸ ਮੁਤਾਬਕ ਮ੍ਰਿਤਕਾਂ ਵਿਚ ਚਾਰ ਕਿਸਾਨ ਸ਼ਾਮਲ ਹਨ। ਸੰਯੁਕਤ ਕਿਸਾਨ ਮੋਰਚੇ ਨੇ ਘਟਨਾ ਲਈ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਤੇ ਸਾਥੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਮੰਤਰੀ ਦੇ ਪੁੱਤਰ ਅਤੇ ਉਸ ਦੇ ਸਮਰਥਕਾਂ ਦੀਆਂ ਗੱਡੀਆਂ ਨੇ ਪਹਿਲਾਂ ਕਿਸਾਨਾਂ ਨੂੰ ਦਰੜ ਦਿੱਤਾ।

ਦੋ ਰਾਹਗੀਰ ਵੀ ਗੱਡੀ ਹੇਠ ਆ ਕੇ ਮਾਰੇ ਗਏ। ਇਸ ਤੋਂ ਬਾਅਦ ਹਿੰਸਾ ਸ਼ੁਰੂ ਹੋਈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰੀ ਮੰਤਰੀ ਦਾ ਪੁੱਤਰ ਅਜੈ ਮਿਸ਼ਰਾ ਖ਼ੁਦ ਵੀ ਇਕ ਕਾਰ ਵਿਚ ਮੌਜੂਦ ਸੀ ਜਿਸ ਨੇ ਕਿਸਾਨਾਂ ਨੂੰ ਟੱਕਰ ਮਾਰੀ। ਪਰ ਅਧਿਕਾਰੀਆਂ ਦਾ ਵੇਖਦਿਆਂ ਸੀਨੀਅਰ ਪੁਲੀਸ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਕਿਸਾਨਾਂ ਵੱਲੋਂ ਦੇਰ ਰਾਤ ਬਾਗਪਤ ਹਾਈਵੇਅ ਜਾਮ ਕੀਤੇ ਜਾਣ ਦੀਆਂ ਵੀ ਰਿਪੋਰਟਾਂ ਹਨ। ਦਿੱਲੀ-ਸਹਾਰਨਪੁਰ ਰੋਡ ’ਤੇ ਵੀ ਕਿਸਾਨਾਂ ਨੇ ਧਰਨਾ ਲਾ ਦਿੱਤਾ ਹੈ। ਕਿਸਾਨਾਂ ਨੇ ਸ਼ਾਮਲੀ ਦੀਆਂ ਸੜਕਾਂ ’ਤੇ ਲੇਟ ਕੇ ਆਪਣਾ ਰੋੋਸ ਜਤਾਇਆ। ਉਧਰ ਪੱਛਮੀ ਬੰਗਾਲ ਦੀ ਮੁੱਖ ਮਮਤਾ ਬੈਨਰਜੀ ਨੇ ਲਖੀਮਪੁਰ ਖੀਰੀ ਵਿੱਚ ਵਾਪਰੇ ਘਟਨਾਕ੍ਰਮ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਾਰਟੀ ਦਾ ਵਫ਼ਦ ਭਲਕੇ ਯੂਪੀ ਦਾ ਦੌਰਾ ਕਰਕੇ ਪੀੜਤ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲੇਗਾ। ਕਿਸਾਨ ਆਗੂ ਧਰਮਿੰਦਰ ਮਲਿਕ ਨੇ ਕਿਹਾ ਕਿ ਪੱਛਮੀ ਯੂਪੀ ਦੇ ਮੁਰਾਦਾਬਾਦ, ਪੀਲੀਭੀਤ ਤੇ ਰਾਮਪੁਰ ਆਦਿ ਸ਼ਹਿਰਾਂ ਵਿੱਚ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਲਖੀਮਪੁਰ ਖੀਰੀ ਵੱਲ ਰਵਾਨਾ ਹੋ ਗਏ। ਉਨ੍ਹਾਂ ਕਿਹਾ ਕਿ ਪੁਲੀਸ ਨੇ ਥਾਂ ਥਾਂ ’ਤੇ ਨਾਕੇ ਲਾਏ ਹੋਏ ਹਨ।


ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਮੰਤਰੀ ਦੇ ਪੁੱਤਰ ਅਤੇ ਉਸ ਦੇ ਸਮਰਥਕਾਂ ਦੀਆਂ ਗੱਡੀਆਂ ਨੇ ਪਹਿਲਾਂ ਕਿਸਾਨਾਂ ਨੂੰ ਦਰੜ ਦਿੱਤਾ। ਦੋ ਰਾਹਗੀਰ ਵੀ ਗੱਡੀ ਹੇਠ ਆ ਕੇ ਮਾਰੇ ਗਏ। ਇਸ ਤੋਂ ਬਾਅਦ ਹਿੰਸਾ ਸ਼ੁਰੂ ਹੋਈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰੀ ਮੰਤਰੀ ਦਾ ਪੁੱਤਰ ਅਜੈ ਮਿਸ਼ਰਾ ਖ਼ੁਦ ਵੀ ਇਕ ਕਾਰ ਵਿਚ ਮੌਜੂਦ ਸੀ ਜਿਸ ਨੇ ਕਿਸਾਨਾਂ ਨੂੰ ਟੱਕਰ ਮਾਰੀ। ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਪੱਥਰ ਮਾਰੇ ਤੇ ਗੱਡੀ ਪਲਟ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗੱਡੀ ਪਲਟ ਗਈ ਤੇ ਦੋ ਜਣੇ ਹੇਠਾਂ ਆ ਗਏ। ਇਸ ਦੌਰਾਨ ਇਲਾਕੇ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੇ ਨਾਲ ਸੁਰੱਖਿਆ ਬਲਾਂ ਨੂੰ ਵੱਡੀ ਗਿਣਤੀ ਵਿਚ ਤਾਇਨਾਤ ਕਰ ਦਿੱਤਾ ਗਿਆ ਹੈ। ਤਰਾਈ ਇਲਾਕੇ ਦੇ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਦੇ ਸੱਟਾਂ ਲੱਗੀਆਂ ਤੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕ ਕਿਸਾਨਾਂ ਦੀ ਸ਼ਨਾਖ਼ਤ ਲਵਪ੍ਰੀਤ ਸਿੰਘ (20), ਦਲਜੀਤ ਸਿੰਘ (35), ਨਛੱਤਰ ਸਿੰਘ (60) ਅਤੇ ਗੁਰਵਿੰਦਰ ਸਿੰਘ (19) ਵਜੋਂ ਹੋਈ ਹੈ। ਇਸ ਘਟਨਾ ਵਿਚ 12 ਤੋਂ 15 ਵਿਅਕਤੀ ਜ਼ਖਮੀ ਵੀ ਹੋਏ ਹਨ ਤੇ ਹਸਪਤਾਲ ਦਾਖਲ ਹਨ। ਮ੍ਰਿਤਕਾਂ ਵਿਚ ਬਾਕੀ ਚਾਰ ਜਣੇ ਤਿੰਨ ਭਾਜਪਾ ਵਰਕਰ ਤੇ ਇਕ ਡਰਾਈਵਰ ਦੱਸਿਆ ਜਾ ਰਿਹਾ ਹੈ। ਲਖੀਮਪੁਰ ਖੇੜੀ ਵਿੱਚ ਸਥਿਤੀ ਬੇਹੱਦ ਤਣਾਅਪੂਰਨ ਦੱਸੀ ਜਾ ਰਹੀ ਹੈ। ਲਖੀਮਪੁਰ ਖੀਰੀ ਦੇ ਵਧੀਕ ਐੱਸਪੀ ਅਰੁਣ ਕੁਮਾਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਇਸ ਦਰਦਨਾਕ ਘਟਨਾ ਲਈ ਕਿਸਾਨ ਜੋ ਆਖਣਗੇ ਉਸੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਖੇਤੀ ਕਾਨੂੰਨਾਂ ਖ਼ਿਲਾਫ਼ ਮੁਜ਼ਾਹਰਾ ਕਰ ਰਹੇ ਕਿਸਾਨ ਇਲਾਕੇ ਵਿਚ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦਾ ਤਿਕੁਨੀਆ-ਬਨਬੀਰਪੁਰ ਮਾਰਗ ਉਤੇ ਵਿਰੋਧ ਕਰ ਰਹੇ ਸਨ। ਕੇਸ਼ਵ ਇਲਾਕੇ ਦੇ ਦੌਰੇ ਉਤੇ ਸਨ।

ਕਈ ਕਿਸਾਨ ਇਸ ਘਟਨਾ ਵਿਚ ਗੰਭੀਰ ਜ਼ਖ਼ਮੀ ਹੋ ਗਏ ਹਨ। ਘਟਨਾ ਤੋਂ ਬਾਅਦ ਗੁੱਸੇ ਵਿਚ ਆਏ ਮੁਜ਼ਾਹਰਾਕਾਰੀਆਂ ਨੇ ਦੋ ਵਾਹਨਾਂ ਨੂੰ ਰੋਕ ਕੇ ਅੱਗ ਲਾ ਦਿੱਤੀ। ਮੌਰਿਆ ਬਨਬੀਰਪੁਰ ਦੇ ਦੌਰੇ ਉਤੇ ਆਏ ਸਨ ਜੋ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਦਾ ਜੱਦੀ ਪਿੰਡ ਹੈ। ਕਿਸਾਨ ਉੱਥੇ ਉਪ ਮੁੱਖ ਮੰਤਰੀ ਦਾ ਵਿਰੋਧ ਕਰਨ ਲਈ ਇਕੱਤਰ ਹੋਏ ਸਨ। ਘਟਨਾ ਵਿਚ ਕਈ ਪੱਤਰਕਾਰਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਵੀ ਮਿਲੀ ਹੈ। ਕੁਝ ਰਿਪੋਰਟਾਂ ਮੁਤਾਬਕ ਅਣਪਛਾਤੇ ਵਿਅਕਤੀਆਂ ਨੇ ਕਿਸਾਨਾਂ ’ਤੇ ਗੋ ਲੀ ਵੀ ਚਲਾਈ। ਜਵਾਬ ਵਿਚ ਰੋਸ ਪ੍ਰਗਟਾਉਣ ਵਾਲਿਆਂ ਨੇ ਜੀਪਾਂ ਨੂੰ ਅੱਗ ਲਾ ਦਿੱਤੀ। ਵੇਰਵਿਆਂ ਮੁਤਾਬਕ ਇਨ੍ਹਾਂ ਵਿਚੋਂ ਇਕ ਵਾਹਨ ਕੇਂਦਰੀ ਮੰਤਰੀ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦਾ ਵੀ ਹੈ। ਸਵੇਰੇ ਹਜ਼ਾਰਾਂ ਕਿਸਾਨ ਪਹਿਲਾਂ ਤਿਕੁਨੀਆ ਪਹੁੰਚੇ ਸਨ ਜਿੱਥੇ ਉਹ ਯੂਪੀ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾ ਰਹੇ ਸਨ। ਮੌਰਿਆ ਨੇ ਬਨਬੀਪੁਰ ਪਿੰਡ ਵਿਚ ਕੇਂਦਰੀ ਮੰਤਰੀ ਵੱਲੋਂ ਰੱਖੇ ਸਮਾਗਮ ਵਿਚ ਸ਼ਿਰਕਤ ਕਰਨੀ ਸੀ। ਜਦਕਿ ਕਿਸਾਨਾਂ ਨੇ ਮਹਾਰਾਜਾ ਅਗਰਸੇਨ ਖੇਡ ਮੈਦਾਨ ਵਿਚ ਬਣਾਏ ਗਏ ਹੈਲੀਪੈਡ ਉਤੇ ਕਬਜ਼ਾ ਕਰ ਲਿਆ। ਉੱਥੇ ਹੀ ਉਪ ਮੁੱਖ ਮੰਤਰੀ ਦੇ ਹੈਲੀਕਾਪਟਰ ਨੇ ਲੈਂਡ ਕਰਨਾ ਸੀ।

ਕਿਸਾਨ ਆਗੂ ਗੁਰਮਨੀਤ ਸਿੰਘ ਮਾਂਗਟ ਨੇ ਦੱਸਿਆ ਕਿ ਕਿਸਾਨ ਪਹਿਲਾਂ ਤਿਕੋਨੀਆ ਦੇ ਹੈਲੀਪੈਡ ਉਪਰ ਕਬਜ਼ਾ ਕਰ ਚੁੱਕੇ ਸਨ ਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੌਰੀਆ ਦਾ ਰੂਟ ਬਦਲ ਦਿੱਤਾ ਗਿਆ ਹੈ ਤਾਂ ਕਿਸਾਨ ਪਰਤਣੇ ਸ਼ੁਰੂ ਹੋ ਚੁੱਕੇ ਸਨ। ਸ੍ਰੀ ਮਾਂਗਟ ਨੇ ਘਟਨਾ ਦੇ ਵੇਰਵੇ ਦਿੰਦੇ ਦੱਸਿਆ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦਾ ਪੁੱਤਰ ਮੋਨੂੰ ਉਸ ਸਮੇਂ ਤਿੰਨ ਗੱਡੀਆਂ ਲੈ ਕੇ ਆਇਆ ਤੇ ਸੜਕ ਦੇ ਦੋਨੋਂ ਕਿਨਾਰੇ ਖੜ੍ਹੇ ਕਿਸਾਨਾਂ ਨੂੰ ਦਰੜ ਦਿੱਤਾ। ਇਸੇ ਦੌਰਾਨ ਉਨ੍ਹਾਂ ਦੀ ਇੱਕ ਗੱਡੀ ਉਲਟ ਕੇ ਖਤਾਨਾਂ ਵਿੱਚ ਚਲੀ ਗਈ ਤੇ ਪੁੱਤਰ ਦੇ ਨਾਲ ਆਏ ਕਥਿਤ ਸਾਥੀ ਭੱਜਣ ਲੱਗੇ। ਕਿਸਾਨਾਂ ਨੇ ਉਨ੍ਹਾਂ ਵਿੱਚੋਂ ਦੋ ਨੂੰ ਫੜ ਕੇ ਪੁਲੀਸ ਅਧਿਕਾਰੀਆਂ ਦੇ ਹਵਾਲੇ ਕੀਤਾ। ਐੱਸਕੇਐਮ ਆਗੂ ਤਜਿੰਦਰ ਸਿੰਘ ਵਿਰਕ ਨੇ ਕਿਹਾ ਕਿ ਸਿੱਧਾ ਉਸ ਉੱਤੇ ਵਾਹਨ ਚੜ੍ਹਾਉਣ ਦੀ ਕੋਸ਼ਿਸ਼ ਕਰ ਕੇ ਗੋ ਲੀ ਆਂ ਵੀ ਚਲਾਈਆਂ ਗਈਆਂ ਤੇ ਇੱਕ ਦੀ ਮੌਤ ਆਸ਼ੀਸ਼ ਮਿਸ਼ਰਾ ਅਤੇ ਉਸਦੀ ਟੀਮ ਦੁਆਰਾ ਕੀਤੀ ਗਈ ਗੋਲੀਬਾਰੀ ਨਾਲ ਹੋਈ ਹੈ। ਉਪ ਮੁੱਖ ਮੰਤਰੀ ਦਾ ਦੌਰਾ ਹੁਣ ਰੱਦ ਕਰ ਦਿੱਤਾ ਗਿਆ ਹੈ। ਤਿਕੁਨੀਆ ਵਿਚ ਗੁੱਸੇ ’ਚ ਆਏ ਕਿਸਾਨਾਂ ਨੇ ਉਨ੍ਹਾਂ ਦੇ ਨਾਂ ਦੇ ਪੋਸਟਰ ਵੀ ਪਾੜ ਦਿੱਤੇ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਆਪਣੇ ਸਮਰਥਕਾਂ ਨਾਲ ਲਖੀਮਪੁਰ ਜਾ ਰਹੇ ਹਨ।

Check Also

ਸਿੰਘੂ ਬਾਰਡਰ ਤੋਂ ਨਿਹੰਗ ਸਿੰਘਾਂ ਨੇ ਕੀਤਾ ਢੱਡਰੀਆਵਾਲੇ ਨੂੰ ਚੈਲੰਜ!

ਨਿਹੰਗ ਸਿੰਘ ਤੇ ਢੱਡਰੀਆਂਵਾਲੇ ਹੋ ਗਏ ਆਹਮੋ-ਸਾਹਮਣੇ – ‘ਸਾਨੂੰ ਕਿਸੇ ਦਾ ਡਰ ਨਹੀਂ, ਸਾਨੂੰ ਨਹੀਂ …

%d bloggers like this: