ਵੀਡੀਉ- ਅੰਮ੍ਰਿਤਸਰ ’ਚ ਭਗਵਾਨ ਰਾਮ ਦਾ ਪੁਤਲਾ ਸਾ ੜ ਨ ਵਾਲੇ ਗ੍ਰਿ ਫ਼ ਤਾ ਰ

ਅੰਮ੍ਰਿਤਸਰ,28 ਅਕਤੂਬਰ,2020: ਅੰਮ੍ਰਿਤਸਰ ’ਚ ਦੁਸਹਿਰੇ ਵਾਲੇ ਦਿਨ ਭਗਵਾਨ ਰਾਮ ਦਾ ਪੁਤਲਾ ਸਾ ੜ ਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ। ਇਸ ਮਾਮਲੇ ਚ ਅੰਮ੍ਰਿਤਸਰ ਰੂਰਲ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿ ਫ਼ ਤਾ ਰ ਕੀਤਾ। ਐਸ ਐਸ ਪੀ ਧਰੂਵ ਧਈਆ ਨੇ ਦੱਸਿਆ ਕਿ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ ਖ਼ ਤ ਲੀਗਲ ਐਕਸ਼ਨ ਲਿਆ ਗਿਆ ਤੇ ਐਫ ਆਈ ਆਰ ਦਰਜ ਕੀਤੀ ਗਈ।

ਪੁਲਿਸ ਮੁਤਾਬਕ ਮੁਖ ਮੁਲਜ਼ਮ ਜੋ ਇਤਰਾਜ਼ ਯੋਗ ਸ਼ਬਦਾਵਲੀ ਵਰਤ ਰਿਹਾ ਸੀ ਉਸਦਾ ਨਾਮ ਅੰਜਰੇਜ਼ ਸਿੰਘ ਪੁੱਤਰ ਚੰਨਣ ਸਿੰਘ ਹੈ ਤੇ ਉਹ ਮਾਨਾਂਵਾਲਾ ਦਾ ਰਹਿਣ ਵਾਲਾ। ਉਸ ਦੇ ਸਮੇਤ ਤਿੰਨ ਸਾਥੀ ਵੀ ਜੋ ਗ੍ਰਿ ਫ਼ ਤਾ ਰ ਕੀਤੇ ਗਏ ਨੇ ਉਹ ਵੀ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਮਾਨਾਂਵਾਲਾ ਦੇ ਰਹਿਣ ਵਾਲੇ ਨੇ।

ਐਸ ਐਸ ਪੀ ਨੇ ਕਿਹਾ ਜਦੋਂ ਇਹ ਵੀਡੀਓ ਧਿਆਨ ’ਚ ਆਈ ਤਾਂ ਡੀ ਐਸ ਪੀ ਅਟਾਰੀ ਤੇ ਐਸ ਐਚ ਓ ਲੋਪੋਕੇ ਨੇ ਤੁਰੰਤ ਕਾਰਵਾਈ ਕੀਤੀ ਤੇ ਐਫ ਆਈ ਆਰ ਦਰਜ ਕੀਤੀ। ਐਸ ਐਸ ਪੀ ਨੇ ਕਿਹਾ ਇਨ੍ਹਾਂ ਮੁਲਜ਼ਮਾਂ ਖਿਲਾਫ਼ ਲੀਗਲ ਐਕਸ਼ਨ ਲਿਆ ਜਾਵੇਗਾ। ਐਸ ਐਸ ਪੀ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਹੀ ਪਤਾ ਲੱਗੇਗਾ ਕਿ ਉਨ੍ਹਾਂ ਦੀ ਪੁਤਲਾ ਸਾ ੜ ਨ ਪਿੱਛੇ ਅਸਲ ਮਨਸ਼ਾ ਕੀ ਸੀ।