ਵਾਇਰਲ ਵੀਡੀਉ-ਇਕੱਲੇ ਨੌਜਵਾਨ ਨੇ ਅੰਬਾਨੀਆਂ ਦੀ ਟਰੇਨ ਰੋਕ ਲਈ

ਬੇਸ਼ਕ ਕੇਂਦਰ ਸਰਕਾਰ ਨੇ ਮਾਲ ਗੱਡੀਆਂ ਰੋਕ ਦਿੱਤੀਆਂ ਹਨ ਪਰ ਵਪਾਰਕ ਗੱਡੀਆਂ ਹਾਲੇ ਵਿੱਚ ਪੰਜਾਬ ਆ ਰਹੀਆਂ ਹਨ। ਜਿਸ ਦੀ ਤਾਜ਼ ਮਿਸਾਲ ਉਸ ਸਮਂ ਮਿਲੀ ਜਦੋਂ ਸੰਗਰੂਰ ਵਿੱਚ ਇੱਕ ਇਕੱਲੇ ਨੌਜਵਾਨ ਨੇ ਹੀ ਇੱਕ ਕਾਰਪੋਰੇਟ ਗੱਡੀ ਨੂੰ ਘੇਰ ਲਿਆ। ਜਿਸਦੀ ਵੀਡੀਓ ਸੋਸ਼ਲ਼ ਮੀਡੀਓ ਉੱਤੇ ਵੱਡੇ ਪੱਧਰ ਉੱਤੇ ਵਾਇਰਲ ਹੋ ਰਹੀ ਹੈ। ਉਸ ਨੇ ਵੀਡੀਓ ਬਣਾਉਂਦੇ ਹੋਏ ਕਿਹਾ ਕਿ ਇਕੱਲੀਆਂ ਮਾਲ ਗੱਡੀਆਂ ਹੀ ਚੱਲਣਗੀਆਂ।

ਕਿਸੇ ਕਾਰਪੋਰੇਟ ਘਰਾਣਿਆਂ ਦੀਆਂ ਗੱਡੀਆਂ ਨਹੀਂ ਚਲਣ ਦਿੱਤੀਆਂ ਜਾਣਗੀਆਂ । ਉਸਨੇ ਕਿਹਾ ਕਿ ਕਿਸਾਨ ਜਥੇਬੰਦੀ ਵਾਲੇ ਆ ਰਹੇ ਹਨ, ਉਨ੍ਹਾ ਚਿਰ ਉਹ ਟਰੇਨ ਨੂੰ ਚੱਲਣ ਨਹੀਂ ਦੇਵੇਗਾ। ਇਸ ਵੀਡੀਓ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਆਪਣੇ ਫੇਸਬੁੱਕ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ। ਇਕੱਲੇ ਨੌਜਵਾਨ ਵੱਲੋਂ ਇਸ ਗੱਡੀ ਨੂੰ ਘੇਰਨ ਦੀ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਲ ਹੋ ਰਹੀ ਹੈ।

ਪੰਜਾਬ ਵਿੱਚ ਮਾਲ ਗੱਡੀਆਂ ਤੇ ਫਿਰ ਬ੍ਰੇਕ ਲੱਗੀ ਹੈ। ਹੁਣ ਜਦੋਂ ਕਿਸਾਨਾਂ ਨੇ ਮਾਲ ਗੱਡੀਆਂ ਨੂੰ ਆਉਣ ਦੀ ਇਜ਼ਾਜਤ ਦਿੱਤੀ ਹੈ ਤਾਂ ਰੇਲਵੇ ਨੇ ਮਾਲ ਗੱਡੀਆਂ ਤੇ ਰੋਕ ਲਗਾ ਦਿੱਤੀ ਹੈ। ਰੇਲਵੇ ਨੇ ਕਿਹਾ ਹੈ ਕਿ ਪੂਰੀ ਕਲੀਅਰੈਂਸ ਮਿਲਣ ਤੱਕ ਕੋਈ ਗੱਡੀ ਨਹੀਂ ਚਲਾਵਾਂਗੇ।ਕਿਸਾਨਾਂ ਦੇ ਧਰਨੇ ਕਾਰਨ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ।