ਦੀਪ ਸਿੱਧੂ ਨੂੰ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਸ ਵੀਡੀੳ ਵਿਚ ਕੀ ਕਿਹਾ ਦੇਖੋ

ਸ਼ੰਭੂ ਮੋਰਚੇ ਦੇ ਖਾਲਿਸਤਾਨ ਦਾ ਨਾਅਰਾ ਲਾਉਣ ਦਾ ਮਾਮਲਾ – ਦੀਪ ਸਿੱਧੂ ਨੂੰ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਸ ਵੀਡੀੳ ਵਿਚ ਕੀ ਕਿਹਾ ਦੇਖੋ
ਸ਼ੰਭੂ ਮੋਰਚੇ ਤੇ ਕਿਸੇ ਨੌਜਵਾਨ ਵੱਲੋਂ ਖਾਲਿਸਤਾਨ ਦਾ ਨਾਅਰਾ ਲਗਾਏ ਜਾਣ ਤੋਂ ਬਾਅਦ ਮੋਰਚੇ ਦੇ ਪ੍ਰਬੰਧਕਾਂ’ਚੋਂ ਇੱਕ ਵਕੀਲ ਹਾਕਮ ਸਿੰਘ ਦਾ ਘਟੀਆ ਵਤੀਰਾ ਸਾਹਮਣੇ ਆਇਆ ਹੈ। ਵਕੀਲ ਹਾਕਮ ਸਿੰਘ ਦੀ ਸਿੱਖ ਰਾਜ ਪ੍ਰਤੀ ਨਫ਼ਰਤ ਸਾਫ਼ ਝਲਕ ਉੱਠੀ ਅਤੇ ਉਸ ਦੇ ਅੰਦਰ ਬੈਠਾ ਹਿੰਦੂਤਵੀ ਰਾਸ਼ਟਰਵਾਦੀ ਬਾਹਰ ਆ ਗਿਆ। ਸਿਰਫ਼ ਨਾਅਰੇ ਕਰਕੇ ਇਸ ਤਰਾਂ ਪੇਸ਼ ਆਉਣਾ ਅਤੇ ਨੌਜਵਾਨ ਨੂੰ ਪੁਲਿਸ ਕੋਲ ਫੜਾ ਦੇਣਾ ਸਹਿਣਯੋਗ ਨਹੀਂ।

ਇਹ ਵੈਸੇ ਚੰਗਾ ਹੀ ਹੋਇਆ ਹੈ ਕਿ ਇਹ ਘਟਨਾ ਵਾਪਰੀ। ਇਸ ਮੌਕੇ ਸਾਬਤ ਹੋਵੇਗਾ ਕਿ ਸਿਆਸਤ ਉੱਤੇ ਜਿਹੜਾ ਕੁੰਡਾ ਰੱਖਣ ਦੀ ਗੱਲ ਦੀਪ ਸਿੱਧੂ ਕਰਦਾ ਕੀ ਉਸ ਵਿਚ ਇਹ ਯੋਗਤਾ ਹੈ ਵੀ ਜਾਂ ਨਹੀੰ। ਜੇਕਰ ਇਸ ਤਰਾਂ ਦੇ ਲੋਕ ਤੁਹਾਡੇ “ਮੋਰਚੇ ਦੀ ਪੰਚਾਇਤ” ਵਿਚ ਬੈਠੇ ਹਨ ਤਾਂ ਸਾਨੂੰ ਤੁਹਾਡੇ ਤੋਂ ਕੋਈ ਉਮੀਦ ਨਹੀਂ। ਇਹ ਕਿਸ ਤਰਾਂ ਦੀ ਖੁਦਮੁਖਤਿਆਰੀ ਲੈ ਕੇ ਦੇਣਗੇ?

ਦੀਪ ਸਿੱਧੂ ਦੇ ਵਿਚਾਰਾਂ ਕਰਕੇ ਹੀ ਲੋਕ ਮੋਰਚੇ ਦਾ ਸਾਥ ਦੇ ਰਹੇ ਸਨ। ਜੇ ਇਸ ਮੋਰਚੇ ਨੂੰ ਚੱਲਦਾ ਰੱਖਣਾ ਹੈ ਤਾਂ ਇਸ ਹਾਕਮ ਸਿੰਘ ਵਕੀਲ ਵਰਗੇ ਬੰਦਿਆਂ ਨੂੰ ਮੋਰਚੇ ਤੋਂ ਚਲਦਾ ਕੀਤਾ ਜਾਵੇ।

ਦੀਪ ਸਿੱਧੂ ਤੇ ਅਜੇਪਾਲ ਸਿੰਘ ਬਰਾੜ ਦੋਵੇਂ ਮੋਰਚੇ ਦੇ ਜ਼ਿੰਮੇਵਾਰ ਚੇਹਰੇ ਹਨ ਇਹਨਾਂ ਨੂੰ ਮੀਡੀਆ ‘ਚ ਆ ਕੇ ਇਸ ਘਟਨਾ ਦਾ ਜੁਆਬ ਦੇਣਾ ਬਣਦਾ। ਜੇ ਲੜਾਈ ਸਾਡੀ ਹੋਂਦ ਦੀ ਹੈ ਤਾਂ ਇਸ ਤਰਾਂ ਨਹੀਂ ਲੜੀ ਜਾਣੀ। ਸਾਨੂੰ ਕੋਈ ਹੋਰ ਰਾਸ਼ਟਰਵਾਦੀ ਧਿਰ ਨਹੀਂ ਚਾਹੀਦੀ, ਅਸੀਂ ਭਾਰਤੀ ਰਾਸ਼ਟਰਵਾਦ ਰੱਦ ਕਰਨ ਲਈ ਮੋਰਚੇ ਦਾ ਸਾਥ ਦੇ ਰਹੇ ਹਾਂ। ਇਸ ਗੱਲ ਨੂੰ ਦੱਬ ਕੇ ਨਹੀਂ ਸਰਨਾ। ਇਸ ਘਟੀਆ ਹਰਕਤ ਦਾ ਸਖ਼ਤ ਨੋਟਿਸ ਲਿਆ ਜਾਣਾ ਚਾਹੀਦਾ। ਇਸ ਤਰਾਂ ਦੇ ਲੋਕਾਂ ਨਾਲ ਦੋ ਕਦਮ ਵੀ ਨਾਲ ਨਹੀੰ ਚੱਲਿਆ ਜਾ ਸਕਦਾ।

– ਸਤਵੰਤ ਸਿੰਘ