ਖਾੜਕੂ ਮਾਨ ਸਿੰਘ ਨਿਹੰਗ ਸਮੇਤ 7 ਸਿੱਖ ਨੌਜਵਾਨ ਯੂ.ਏ.ਪੀ.ਏ. ਐਕਟ ਤੋਂ ਬਰੀ

ਅੰਮਿ੍ਤਸਰ ਪੁਲਿਸ ਵਲੋਂ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ਚਰਚਿਤ ਮਾਮਲੇ ‘ਚ ਗਿ੍ਫ਼ਤਾਰ ਕੀਤੇ ਮਾਨ ਸਿੰਘ ਨਿਹੰਗ ਸਮੇਤ 7 ਸਿੱਖ ਨੌਜਵਾਨਾਂ ਨੂੰ ਯੂ.ਏ.ਪੀ.ਏ. ਐਕਟ ਦੇ ਦੋਸ਼ਾਂ ਤੋਂ ਅੱਜ ਇੱਥੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ ਹੈ |

ਇੱਥੇ ਵਧੀਕ ਜ਼ਿਲ੍ਹਾ ਸ਼ੈਸ਼ਨ ਜੱਜ ਦੀ ਅਦਾਲਤ ਵਲੋਂ ਅੱਜ ਸੁਣਾਏ ਗਏ ਉਕਤ ਫ਼ੈਸਲੇ ਸਬੰਧੀ ਵਕੀਲ ਜਸਪਾਲ ਸਿੰਘ ਮੰਝਪੁਰ ਅਤੇ ਨਵਦੀਪ ਸਿੰਘ ਟੁਰਨਾ ਨੇ ਦੱਸਿਆ ਕਿ ਇਹ ਮਾਮਲਾ 2017 ਨੂੰ ਉਕਤ ਨੌਜਵਾਨਾਂ ਖ਼ਿਲਾਫ਼ ਇਹ ਚਰਚਿਤ ਮਾਮਲਾ ਅਸਲਾ ਐਕਟ, ਵਿਦੇਸ਼ੀ ਐਕਟ, ਧ ਮਾ ਕਾ ਖ਼ੇ ਜ਼ ਸਮੱਗਰੀ ਅਤੇ ਯੂ.ਏ.ਪੀ.ਏ. ਐਕਟ ਅਧੀਨ ਦਰਜ਼ ਕੀਤਾ ਗਿਆ ਸੀ |

ਇਸ ਮਾਮਲੇ ‘ਚ ਮਾਨ ਸਿੰਘ ਨਿਹੰਗ (ਬੰਦ ਫ਼ਿਰੋਜ਼ਪੁਰ ਜੇਲ੍ਹ), ਸ਼ੇਰ ਸਿੰਘ ਅਤੇ ਬਲਵਿੰਦਰ ਸਿੰਘ (ਕਪੂਰਥਲਾ ਜੇਲ੍ਹ), ਗੁਰਪ੍ਰੀਤ ਸਿੰਘ ਤੇ ਬਲਕਾਰ ਸਿੰਘ (ਅੰਮਿ੍ਤਸਰ ਜੇਲ੍ਹ) ਤੇ ਸਤਿੰਦਰ ਰਾਵਤ (ਜ਼ਮਾਨਤ ‘ਤੇ) ਨੂੰ ਗੈ ਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ |

ਉਨ੍ਹਾਂ ਦੱਸਿਆ ਕਿ ਇਨ੍ਹਾਂ ਸੱਤ ਨੌਜਵਾਨਾਂ ‘ਚੋਂ ਬਲਕਾਰ ਸਿੰਘ, ਬਲਵਿੰਦਰ ਸਿੰਘ ਤੇ ਸਤਿੰਦਰ ਰਾਵਤ ਤਾਂ ਦਰਜ ਮਾਮਲੇ ਦੇ ਸਾਰੇ ਦੋਸ਼ਾਂ ਤੋਂ ਬਰੀ ਹੋ ਗਏ ਹਨ, ਜਦੋਂਕਿ ਮਾਨ ਸਿੰਘ, ਸ਼ੇਰ ਸਿੰਘ, ਸਿਮਰਨਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਕੇਵਲ ਅਸਲਾ ਐਕਟ ‘ਚ ਹੀ ਦੋ ਸ਼ੀ ਠਹਿਰਾਇਆ ਗਿਆ ਹੈ, ਜਿਨ੍ਹਾਂ ਦੀ ਸਜ਼ਾ ਬਾਰੇ ਫ਼ੈਸਲਾ ਅਦਾਲਤ ਵਲੋਂ 28 ਅਕਤੂਬਰ ਨੂੰ ਸੁਣਾਇਆ ਜਾਵੇਗਾ |

ਵਕੀਲ ਸ: ਮੰਝਪੁਰ ਤੇ ਸ: ਟੁਰਨਾ ਨੇ ਦੱਸਿਆ ਯਾਪਾ ਐਕਟ ਦੀ ਦੁਰਵਰਤੋਂ ਪਿਛਲੇ ਕੁਝ ਸਾਲਾਂ ਤੋਂ ਵੱਡੇ ਪੱਧਰ ‘ਤੇ ਹੋਈ ਹੈ ਜੋ ਕਿ ਕੇਵਲ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਅੰਦਰ ਬੰਦ ਕਰਨ ਦਾ ਬਹਾਨਾ ਹੈ, ਜਦੋਂ ਕਿ ਇਸ ਮਾਮਲੇ ‘ਚ ਅਦਾਲਤ ਵਲੋਂ ਬਹੁਤ ਘੱਟ ਕੇਸਾਂ ‘ਚ ਹੀ ਕਿਸੇ ਨੂੰ ਦੋ ਸ਼ੀ ਮੰਨਿਆ ਗਿਆ ਹੈ |