Breaking News
Home / ਪੰਜਾਬ / “ਆਲਮ ਸੈਨਾ” ਵਾਲੇ ਇਜ਼ਹਾਰ ਆਲਮ ਦੀ ਪਤਨੀ ਇਸਤਰੀ ਅਕਾਲੀ ਦਲ ਦੀ ਜਨਰਲ ਸਕੱਤਰ ਨਿਯੁਕਤ

“ਆਲਮ ਸੈਨਾ” ਵਾਲੇ ਇਜ਼ਹਾਰ ਆਲਮ ਦੀ ਪਤਨੀ ਇਸਤਰੀ ਅਕਾਲੀ ਦਲ ਦੀ ਜਨਰਲ ਸਕੱਤਰ ਨਿਯੁਕਤ

“ਆਲਮ ਸੈਨਾ” ਦੇ ਬਾਨੀ ਸਾਬਕਾ ਪੁਲਿਸ ਅਫ਼ਸਰ ਇਜ਼ਹਾਰ ਆਲਮ ਦੀ ਧਰਮ ਪਤਨੀ ਬੀਬੀ ਫ਼ਰਜਾਨਾ ਆਲਮ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ (ਇੰ: ਵਿੰਗ) ਦੀ ਜਰਨਲ ਸਕੱਤਰ ਨਿਯੁਕਤ ਕੀਤਾ ਹੈ।

ਪੰਜਾਬ ਪੁਲਿਸ ਦੇ ਸਾਬਕਾ ਵਿਵਾਦਤ ਅਫਸਰ ਇਜ਼ਹਾਰ ਆਲਮ ਦੀ ਪਤਨੀ ਤੇ ਸਾਬਕਾ ਵਿਧਾਇਕ ਫਰਜ਼ਾਨਾ ਆਲਮ ਨੂੰ ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ , ਇਜ਼ਹਾਰ ਆਲਮ ਦੇ ਪਰਿਵਾਰ ਨੂੰ ਅਕਾਲੀ ਦਲ ਵੱਲੋਂ ਨਿਯੁਕਤੀਆਂ ਦੇਣ ਤੇ ਪਹਿਲਾਂ ਵੀ ਸਵਾਲ ਚੁੱਕੇ ਜਾਂਦੇ ਰਹੇ ਹਨ।

ਇਸਤੋਂ ਇਲਾਵਾ ਜਨਰਲ ਸਕੱਤਰ ਬਣਨ ਵਾਲਿਆਂ ਵਿੱਚ ਬੀਬੀ ਕਿਰਨਜੋਤ ਕੌਰ ਮੈਂਬਰ ਐੱਸ.ਜੀ.ਪੀ.ਸੀ ਅੰਮ੍ਰਿਤਸਰ, ਬੀਬੀ ਗੁਰਪ੍ਰੀਤ ਕੌਰ ਸਿਬੀਆ ਲੁਧਿਆਣਾ, ਬੀਬੀ ਬਲਜਿੰਦਰ ਕੌਰ ਖੀਰਨੀਆਂ ਸਮਰਾਲਾ, ਬੀਬੀ ਇੰਦਰਜੀਤ ਕੌਰ ਮਾਨ ਜਲੰਧਰ, ਬੀਬੀ ਸੀਮਾ ਸ਼ਰਮਾ ਪਟਿਆਲਾ, ਬੀਬੀ ਰਾਜਵੰਤ ਕੌਰ ਦਾਦੂਵਾਲ ਜਲੰਧਰ, ਬੀਬੀ ਗੁਰਪ੍ਰੀਤ ਕੌਰ ਵਾਲੀਆ ਜਲੰਧਰ, ਬੀਬੀ ਪੂਨਮ ਅਰੋੜਾ ਲੁਧਿਆਣਾ, ਬੀਬੀ ਵੀਨਾ ਜੈਰਥ ਲੁਧਿਆਣਾ, ਬੀਬੀ ਦਲਜੀਤ ਕੌਰ ਦਾਊਦਪੁਰ ਕਪੂਰਥਲਾ ਅਤੇ ਬੀਬੀ ਦਲਜੀਤ ਕੌਰ ਐਮ.ਸੀ ਬੇਗੋਵਾਲ ਦੇ ਨਾਮ ਸ਼ਾਮਲ ਹਨ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬਾਕੀ ਜਥੇਬੰਦੀ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ।

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: