ਵਿਆਹ ਸਮਾਗਮ ਦੌਰਾਨ ਹਵਾਈ ਫਾਇਰ ਦੌਰਾਨ ਲਾੜੇ ਦੀ ਮਾਤਾ ਸਮੇਤ 3 ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ

ਰਾਮਾਂ ਮੰਡੀ : ਪੰਜਾਬ ਵਿੱਚ ਅਕਸਰ ਹੀ ਵਿਆਹਾਂ ਮੌਕੇ ਲੜਾਈ ਝਗੜੇ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ, ਬਹੁਤ ਥਾਵਾਂ ‘ਤੇ ਅਜਿਹੇ ਘਟਨਾਵਾ ਪਰ ਜਾਂਦੀਆਂ ਹਨ, ਜਿੱਥੇ ਵਿਆਹ ਦੌਰਾਨ ਲੱਗੇ ਡੀਜੇ ‘ਤੇ ਸ਼ਰਾਬ ਦੇ ਨ ਸ਼ੇ ਵਿੱਚ ਨੱਚਦੇ ਨੌਜਵਾਨਾਂ ਵੱਲੋਂ ਫਾਇਰ ਕਰਨ ਤੇ ਨੇੜਲੇ ਸਾਕ ਸਬੰਧੀਆਂ ਜਾਂ ਡਾਂਸਰ ਵਗੈਰਾਂ ਦੇ ਮਰਨ ਦੀਆਂ ਵੀ ਖ਼ਬਰਾਂ ਮਿਲੀਆਂ ਹਨ ।

ਅਜਿਹੀ ਹੀ ਘਟਨਾ ਰਾਮਾ ਸਥਾਨਕ ਸ਼ਹਿਰ ਦੇ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਵਿਆਹ ਸਮਾਗਮ ਦੌਰਾਨ ਇਕ ਨੌਜਵਾਨ ਵਲੋਂ ਹਵਾਈ ਫਾਇਰ ਕਰਨ ਦੌਰਾਨ ਲਾੜੇ ਦੀ ਮਾਤਾ ਸਮੇਤ 3 ਵਿਅਕਤੀ ਗੰਭੀਰ ਰੂਪ ‘ਚ ਜ਼ ਖ ਮੀ ਹੋ ਗਏ। । ਸੂਚਨਾ ਮਿਲਦੇ ਹੀ ਰਾਮਾਂ ਪੁਲਿਸ ਐੱਸ. ਐੱਚ. ਓ. ਨਵਪ੍ਰੀਤ ਸਿੰਘ, ਏ. ਐੱਸ. ਆਈ. ਨਿਰਮਲ ਸਿੰਘ ਸਮੇਤ ਪੁਲਿਸ ਪਾਰਟੀ ਉਕਤ ਘਟਨਾ ‘ਤੇ ਪਹੁੰਚੇ, ਜਿੱਥੇ ਜ਼ ਖ ਮੀ ਆਂ ਨੂੰ ਤੁਰੰਤ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ।

ਪੁਲਿਸ ਨੇ ਦੱਸਿਆ ਕਿ ਪਿੰਡ ਨਿਹਾਲ ਸਿੰਘ ਵਾਸੀ ਸਿਮਰਨਜੀਤ ਸਿੰਘ ਪੁੱਤਰ ਗੁਰਲਾਲ ਸਿੰਘ ਦਾ ਵਿਆਹ ਸੀ। ਵਿਆਹ ਦੌਰਾਨ ਉਸਦਾ ਰਿਸ਼ਤੇਦਾਰ ਜੋ ਕਿ ਹਵਾਈ ਫਾਇਰ ਕਰ ਰਿਹਾ ਸੀ, ਕਿ ਅਚਾਨਕ ਗੋ ਲੀ ਵੱਜਣ ਨਾਲ ਵਿਆਹ ‘ਚ ਸ਼ਾਮਿਲ ਵਿਆਹ ਵਾਲੇ ਲੜਕੇ ਦੀ ਮਾਂ ਬਲਜੀਤ ਕੌਰ ਪਤਨੀ ਗੁਰਲਾਲ ਸਿੰਘ ਵਾਸੀ ਪਿੰਡ ਬੰਗੀ ਨਿਹਾਲ ਸਿੰਘ ਅਤੇ ਵਿਆਹ ‘ਚ ਸ਼ਾਮਲ ਰਾਮਾਂ ਮੰਡੀ ਵਾਸੀ ਜੋਬਨਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਅਤੇ ਜਸਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਗੰਭੀਰ ਰੂਪ ‘ਚ ਜ਼ ਖ ਮੀ ਹੋ ਗਏ,ਜਿਨ੍ਹਾਂ ਨੂੰ ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਨੇ ਤੁਰੰਤ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ । ਜਸਵੀਰ ਸਿੰਘ ਵਾਸੀ ਰਾਮਾਂ ਮੰਡੀ ਦੇ ਬਿਆਨਾਂ ਦੇ ਆਧਾਰ ‘ਤੇ ਰਾਮਾਂ ਪੁਲਿਸ ਨੇ ਗੋ ਲੀ ਚਲਾਉਣ ਵਾਲੇ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।