ਭਾਜਪਾ ਦਾ ਪਰਦਾਫਾਸ਼- ਦੇਖੋ ਬਿਹਾਰ ਚੋਣਾਂ ਵਿਚ ਕਿਵੇਂ ਲੋਕਾਂ ਨੂੰ ਬੇਵਕੂਫ ਬਣਾ ਰਹੇ, ਉੱਥੇ ਵੀ ਚੀਨ ਦਾ ਸਹਾਰਾ

ਇਸ ਤਰ੍ਹਾਂ ਦਾ ਵੀ ਝੂਠਾ ਪ੍ਰਚਾਰ ਹੋ ਰਿਹੈ ਬਿਹਾਰ ਚੋਣਾਂ ‘ਚ
ਬਿਹਾਰ ਵਿਚ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਵਲੋਂ ਕਿਸ ਤਰ੍ਹਾਂ ਵਿਕਾਸ ਦੇ ਦਾਅਵੇ ਕਰਦੇ ਹੋਏ ਵੋਟਾਂ ਮੰਗੀਆਂ ਜਾ ਰਹੀਆਂ ਹਨ ਇਸ ਦੀ ਪੋਲ ਖੋਲ੍ਹ ਰਿਹਾ ਹੈ ਇਕ ਹੋਰਡਿੰਗ | ਮੁਜ਼ੱਫਰਪੁਰ ਵਿਧਾਨ ਸਭਾ ਖੇਤਰ ਵਿਚ ਭਾਜਪਾ ਵਲੋਂ ਕਈ ਸਥਾਨਾਂ ‘ਤੇ ਲਗਾਏ ਗਏ ਇਸ ਤਰ੍ਹਾਂ ਦੇ ਹੋਰਡਿੰਗਾਂ ਵਿਚ ਐਲ.ਈ.ਡੀ. ਲਾਈਟਾਂ ਦੀ ਰੌਸ਼ਨੀ ਵਾਲੀ ਇਕ ਸੜਕ ਦੀ ਤਸਵੀਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਉਮੀਦਵਾਰ ਦੀ ਵੀ ਤਸਵੀਰ ਹੈ |

ਹੋਰਡਿੰਗ ਵਿਚ ਦੱਸਿਆ ਗਿਆ ਹੈ ਕਿ ਇਹ ਸੜਕ ਮੁਜ਼ੱਫਰਪੁੁਰ ਦੀ ਹੈ | ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਮੁਜ਼ੱਫਰਪੁਰ ਵਿਚ ਸੜਕਾਂ ਇਸ ਲਈ ਰੁਸ਼ਨਾਅ ਰਹੀਆਂ ਹਨ ਕਿਉਂਕਿ ਇੱਥੇ 17554 ਸਟਰੀਟ ਲਾਈਟਾਂ ਲਗਾ ਦਿੱਤੀਆਂ ਗਈਆਂ ਹਨ | ਜਦੋਂ ਕਿ ਹਕੀਕਤ ਇਹ ਹੈ ਕਿ ਹੋਰਡਿੰਗ ਵਿਚ ਦਿਖਾਈ ਗਈ ਸੜਕ ਮੁਜ਼ੱਫਰਪੁਰ ਦੀ ਨਹੀਂ ਸਗੋਂ ਚੀਨ ਦੇ ਕਿਸੇ ਸ਼ਹਿਰ ਦੀ ਹੈ |

ਦਿਲਚਸਪ ਗੱਲ ਇਹ ਹੈ ਕਿ ਕੇਂਦਰ ਸਰਕਾਰ ਦੇ ਸੂਰਜੀ ਊਰਜਾ ਵਿਭਾਗ ਤੋਂ ਲੈ ਕੇ ਕਈ ਦੂਸਰੇ ਵਿਭਾਗ ਵੀ ਅਲੱਗ-ਅਲੱਗ ਸੰਦਰਭ ਵਿਚ ਇਸ ਤਸਵੀਰ ਦਾ ਇਸਤੇਮਾਲ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਨ | 2018 ਵਿਚ ਇਹੀ ਤਸਵੀਰ ਓਡੀਸ਼ਾ ਦੀਆਂ ਸੜਕਾਂ ਦੀ ਦੱਸੀ ਜਾ ਚੁੱਕੀ ਹੈ |