ਜਿਹੜਾ ਹੱਕਾਂ ਦੀ ਗੱਲ ਕਰੂ ਉਹ ਪਾਕਿਸਤਾਨੀ ਤੇ ਖਾਲਿਸਤਾਨੀ?

ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਤੇ ਕੋਰ ਕਮੇਟੀ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਅਸਤੀਫ਼ਾ ਦੇਣ ਤੋਂ ਬਾਅਦ ਦੱਸਿਆ ਕਿਵੇਂ ਜਦੋਂ ਓਹਨਾ ਨੇ ਕਿਸਾਨਾਂ ਦੇ ਹੱਕ ਚ ਆਰਐਸਐਸ ਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨਾਲ ਮੀਟਿੰਗ ਚ ਆਪਣੀ ਗੱਲ ਰੱਖੀ ਤਾਂ ਓਹਨੂੰ ਪਾਕਿਸਤਾਨੀ ਤੇ ਖਾਲਿਸਤਾਨੀ ਕਹਿਕੇ ਸੰਬੋਧਨ ਕੀਤਾ ਗਿਆ

ਪੰਜਾਬ ਭਾਜਪਾ ਦੇ ਮਹਾਮੰਤਰੀ ਮਲਵਿੰਦਰ ਸਿੰਘ ਕੰਗ ਵਲੋਂ ਅਸਤੀਫ਼ਾ ਦਿੱਤੇ ਜਾਣ ਦੀ ਚਰਚਾ ਹੈ, ਹਾਲਾਂਕਿ ਕੰਗ ਨਾਲ ਇਸ ਸੰਬੰਧ ਵਿਚ ਅਜੇ ਤਕ ਸੰਪਰਕ ਨਹੀਂ ਹੋ ਸਕਿਆ ਹੈ ਅਤੇ ਨਾ ਹੀ ਪਾਰਟੀ ਨੇ ਅਸਤੀਫ਼ੇ ਦੀ ਪੁਸ਼ਟੀ ਕੀਤੀ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਕੰਗ ਨੇ ਪਾਰਟੀ ‘ਚੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਵਿਚ ਭਾਜਪਾ ਦੇ ਕਈ ਆਗੂ ਇਨ੍ਹਾਂ ਖੇਤੀ ਬਿੱਲਾਂ ਦੇ ਮਾਮਲੇ ‘ਤੇ ਪਾਰਟੀ ਛੱਡ ਚੁੱਕੇ ਹਨ।

ਇਥੇ ਇਹ ਖਾਸ ਤੌਰ ‘ਤੇ ਦੱਸਣਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਸਿੱਖ ਚਿਹਰੇ ਦੀ ਤਲਾਸ਼ ਵਿਚ ਹੈ, ਅਜਿਹੇ ਵਿਚ ਪਾਰਟੀ ਦੇ ਸਿੱਖ ਆਗੂਆਂ ਵਲੋਂ ਅਸਤੀਫ਼ਾ ਦੇਣਾ ਪਾਰਟੀ ਦੀ ਪੰਜਾਬ ਇਕਾਈ ਲਈ ਕੋਈ ਚੰਗਾ ਸੰਕੇਤ ਨਹੀਂ ਮੰਨਿਆ ਜਾ ਰਿਹਾ ਹੈ।


ਰਮਨਦੀਪ ਸਿੰਘ ਲੌਂਗੋਵਾਲ ਨੌਜਵਾਨ ਆਗੂ ਉਗਰਾਹਾਂ ਬੀਜੇਪੀ ਆਗੂ ਸਤਵੰਤ ਪੂਨੀਆ ਦੇ ਘਰ ਦੇ ਅੱਗੇ ਸਪੀਚ

ਸਤਵੰਤ ਪੂਨੀਆ ਬੀਜੇਪੀ ਲੀਡਰ ਦਾ ਘਿਰਾਓ ਭਾਰਤੀ ਕਿਸਾਨ ਯੁਨੀਅਨ ਏਕਤਾ ਉਗਰਾਹਾਂ ਨੇ ਲਗਾਇਆ ਪੱਕਾ ਮੋਰਚਾ