ਚੀਨ ਨੇ ਭਾਰਤੀ ਸਰਹੱਦ ਨੇੜੇ ਦਾਗੀਆਂ ਮਿਜ਼ਾਈਲਾਂ, ਜਾਰੀ ਕੀਤਾ VIDEO

ਭਾਰਤ-ਚੀਨ ਵਿਚਾਲੇ ਸਰਹੱਦੀ ਵਿਵਾਦ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸੇ ਦੌਰਾਨ ਚੀਨੀ ਦੀ ਫੌਜ ਪੀਪਲਜ਼ ਲਿਬਰੇਸ਼ਨ ਆਰਮੀ (People’s Libration Army) ਨੇ ਭਾਰਤੀ ਸਰਹੱਦ ਦੇ ਬਹੁਤ ਨੇੜੇ ਮਿਜ਼ਾਈਲਾਂ ਦਾਗੀਆਂ ਹਨ।

ਰਾਕੇਟ ਲਾਂਚਰ ਤੋਂ ਲਗਾਤਾਰ ਗੋਲੇ ਦਾਗੇ ਜਾਣ ਕਾਰਨ ਲੱਦਾਖ ਦੇ ਪਹਾੜ ਕੰਬ ਉਠੇ। ਚੀਨ ਦੇ ਯੁੱਧ ਅਭਿਆਸ ਦੇ ਮਨੋਰਥ ਭਾਰਤ ਉੱਤੇ ਮਨੋਵਿਗਿਆਨਕ ਦਬਾਅ ਬਣਾਉਣਾ ਦੱਸਿਆ ਜਾ ਰਿਹਾ ਹੈ। ਚੀਨ ਦੇ ਅਧਿਕਾਰਤ ਅਖਬਾਰ ਗਲੋਬਲ ਟਾਈਮਜ਼ ਦਾ ਦਾਅਵਾ ਹੈ ਕਿ ਇਸ ਅਭਿਆਸ ਵਿੱਚ 90 ਪ੍ਰਤੀਸ਼ਤ ਨਵੇਂ ਹ ਥਿ ਆ ਰ ਵਰਤੇ ਗਏ ਹਨ।

ਗਲੋਬਲ ਟਾਈਮਜ਼ ਨੇ ਕਿਹਾ ਕਿ ਇਹ ਅਭਿਆਸ ਪੀਐਲਏ ਦੀ ਤਿੱਬਤ ਥੀਏਟਰ ਕਮਾਂਡ ਦੁਆਰਾ ਕੀਤਾ ਗਿਆ ਸੀ। ਇਹ 4700 ਮੀਟਰ ਦੀ ਉਚਾਈ ‘ਤੇ ਕੀਤਾ ਜਾ ਰਿਹਾ ਹੈ। ਗਲੋਬਲ ਟਾਈਮਜ਼ ਨੇ ਵੀ ਇਸ ਅਭਿਆਸ ਦਾ ਇੱਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਵਿਚ ਦੇਖਿਆ ਗਿਆ ਹੈ ਕਿ ਚੀਨੀ ਸੈਨਾ ਹਨੇਰੇ ਵਿਚ ਹ ਮ ਲਾ ਬੋਲਦੀ ਹੈ ਅਤੇ ਡਰੋਨ ਜਹਾਜ਼ਾਂ ਦੀ ਮਦਦ ਨਾਲ ਹਮਲੇ ਕਰਦੀ ਹੈ। ਇਸ ਵੀਡੀਓ ਵਿਚ ਚੀਨੀ ਫੌਜ ਪੂਰੇ ਪਹਾੜੀ ਖੇਤਰ ਨੂੰ ਨਸ਼ਟ ਕਰਦੀ ਦਿਖਾਈ ਦੇ ਰਹੀ ਹੈ।

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਪਹਿਲਾਂ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸਰਹੱਦ ਨਾਲ ਵੱਡੀ ਗਿਣਤੀ ਵਿਚ ਚੀਨੀ ਫੌਜਾਂ ਦੀ ਤਾਇਨਾਤੀ ਪਿਛਲੇ ਸਮੇਂ ਵਿਚ ਹੋਏ ਸਮਝੌਤਿਆਂ ਦੇ ਬਿਲਕੁਲ ਉਲਟ ਹੈ। ਅਜਿਹੀ ਸਥਿਤੀ ਵਿੱਚ, ਜਦੋਂ ਦੋ ਦੇਸ਼ਾਂ ਦੇ ਸਿਪਾਹੀ ਤਣਾਅ ਵਾਲੇ ਖੇਤਰਾਂ ਵਿੱਚ ਮੌਜੂਦ ਹੁੰਦੇ ਹਨ, ਤਦ ਉਹੀ ਹੁੰਦਾ ਹੈ ਜੋ 15 ਜੂਨ ਨੂੰ ਵਾਪਰਿਆ ਸੀ। ਜੈਸ਼ੰਕਰ ਨੇ ਕਿਹਾ ਕਿ ਇਹ ਵਿਵਹਾਰ ਨਾ ਸਿਰਫ ਗੱਲਬਾਤ ਨੂੰ ਪ੍ਰਭਾਵਤ ਕਰਦਾ ਹੈ ਬਲਕਿ 30 ਸਾਲਾਂ ਦੇ ਰਿਸ਼ਤੇ ਨੂੰ ਵੀ ਵਿਗਾੜਦਾ ਹੈ।


ਵਿਦੇਸ਼ ਮੰਤਰੀ ਨੇ ਏਸ਼ੀਆ ਸੁਸਾਇਟੀ ਦੇ ਇਕ ਵਰਚੁਅਲ ਪ੍ਰੋਗਰਾਮ ਵਿਚ ਕਿਹਾ, ‘1993 ਤੋਂ ਹੁਣ ਤਕ ਦੋਵਾਂ ਦੇਸ਼ਾਂ ਵਿਚਾਲੇ ਕਈ ਸਮਝੌਤੇ ਹੋਏ ਹਨ ਜਿਨ੍ਹਾਂ ਨੇ ਸ਼ਾਂਤੀ ਅਤੇ ਸਥਿਰਤਾ ਲਈ ਢਾਂਚਾ ਤਿਆਰ ਕੀਤਾ ਹੈ। ਇਨ੍ਹਾਂ ਸਮਝੌਤਿਆਂ ਵਿਚ ਸਰਹੱਦੀ ਪ੍ਰਬੰਧਨ ਤੋਂ ਲੈ ਕੇ ਸੈਨਿਕਾਂ ਦੇ ਵਿਹਾਰ ਤੱਕ ਸਭ ਕੁਝ ਸ਼ਾਮਲ ਸੀ, ਪਰ ਇਸ ਸਾਲ ਜੋ ਹੋਇਆ, ਉਸ ਨੇ ਸਾਰੇ ਸਮਝੌਤੇ ਖੋਖਲੇ ਸਾਬਤ ਕਰ ਦਿੱਤੇ।