ਪੁਲਿਸ ਨੇ ਕੀਤਾ ਭਈਆਂ ਦੀ ਕਰਤੂਤ ਦਾ ਪਰਦਾਫਾਸ਼

ਜ਼ੀਰਾ (ਫ਼ਿਰੋਜ਼ਪੁਰ) : ਬੀਤੇ ਦਿਨੀਂ ਅਵਾਨ ਰੋਡ ਜ਼ੀਰਾ ਵਿਖੇ ਸਥਿਤ ਇਕ ਘਰ ‘ਚ ਦਾਖ਼ਲ ਹੋ ਕੇ ਗ੍ਰੰਥੀ ਸਿੰਘ ਦਾ ਕ ਤ ਲ ਕਰਨ ਦੇ ਮਾਮਲੇ ‘ਚ ਕੇਸ ਦੀ ਗੁੱਥੀ ਸੁਲਝਾਉਂਦਿਆਂ ਸਿਟੀ ਥਾਣਾ ਜ਼ੀਰਾ ਪੁਲਿਸ ਨੇ ਮਾਮਲੇ ‘ਚ ਦੋ ਸ਼ੀ ਭਈਆ ਲੁਟੇਰਾ ਗਿਰੋਹ ਦੇ 7 ਮੈਂਬਰਾਂ ‘ਚੋਂ 2 ਨੂੰ ਕਾਬੂ ਕਰ ਲਿਆ ਤੇ ਬਾਕੀ 5 ਦੋ ਸ਼ੀ ਆਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।

ਜ਼ੀਰਾ ਦੇ ਡੀਐੱਸਪੀ ਰਾਜਵਿੰਦਰ ਸਿੰਘ ਰੰਧਾਵਾ, ਐੱਸਐੱਚਓ ਮੋਹਿਤ ਧਵਨ ਨੇ ਦੱਸਿਆ ਕਿ ਮਿਤੀ 26/27 ਸਤੰਬਰ 2020 ਦੀ ਰਾਤ ਨੂੰ ਸ਼ਹਿਰ ਦੇ ਅਵਾਨ ਰੋਡ ਵਿਖੇ ਇਕ ਗ੍ਰੰਥੀ ਭਾਈ ਸੁਰਜੀਤ ਸਿੰਘ ਪੁੱਤਰ ਉਜਾਗਰ ਸਿੰਘ ਦੇ ਘਰ ਰਾਤ ਸਮੇਂ ਲੁੱ ਟ ਦੀ ਘਟਨਾ ਦੌਰਾਨ ਉਕਤ ਵਿਅਕਤੀ ਦੀ ਮੌਤ ਹੋ ਗਈ, ਜਿਸ ਸਬੰਧੀ ਥਾਣਾ ਸਿਟੀ ਜ਼ੀਰਾ ਪੁਲਿਸ ਨੇ ਪੜਤਾਲ ਦੌਰਾਨ ਕ ਤਲ ਮਾਮਲੇ ‘ਚ ਦੋਸ਼ੀ ਕਾਜਮ ਉਰਫ ਰਿੰਡਾ ਪੁੱਤਰ ਰਾਈਸੋਦੀਨ ਵਾਸੀ ਤਲਾਪੜਾ ਥਾਣਾ ਗੰਗੋਹ ਜ਼ਿਲ੍ਹਾ ਸਹਾਰਨਪੁਰ ਯੂਪੀ, ਚਾਹਤ ਉਰਫ ਜਾਨ ਪੁੱਤਰ ਜਹੁਰ ਵਾਸੀ ਮੁਖਰਪੁਰ ਥਾਣਾ ਬਿਲਲੋਲ ਜਿਲ੍ਹਾ ਕਾਨ੍ਹਪੁਰ ਉੱਤਰ ਪ੍ਰਦੇਸ਼ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਏਐੱਸਆਈ ਹਰਨੇਕ ਸਿੰਘ, ਏਐੱਸਆਈ ਸੁਰਜੀਤ ਸਿੰਘ ਰੀਡਰ ਡੀਐੱਸਪੀ ਦਫ਼ਤਰ ਜ਼ੀਰਾ, ਅਮਰਿੰਦਰ ਸਿੰਘ ਮੁਨਸ਼ੀ ਥਾਣਾ ਸਿਟੀ ਜ਼ੀਰਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਆਪਣੇ ਗਿਰੋਹ ਦੇ ਮੈਂਬਰ ਸੋਨੂੰ ਪੁੱਤਰ ਆਕਿਲ ਵਾਸੀ ਭੋਜਪੁਰ ਜ਼ਿਲ੍ਹਾ ਮੁਰਾਦਾਬਾਦ, ਸ਼ਾਬਦ ਪੁੱਤਰ ਆਕਿਲ ਵਾਸੀ ਭੋਜਪੁਰ ਜ਼ਿਲ੍ਹਾ ਮੁਰਾਦਾਬਾਦ, ਸ਼ੇਖੂ ਮੀਆਂ ਉਰਫ ਟਿੰਡਾ ਪੁੱਤਰ ਆਕਿਲ ਵਾਸੀ ਭੋਜਪੁਰ, ਕਾਕਾ ਪੁੱਤਰ ਕਾਸਿਮ ਉਰਫ ਰਿੰਡਾ ਵਾਸੀ ਤਲਾਪੜਾ ਥਾਣਾ ਗੰਗੋਹ ਜ਼ਿਲ੍ਹਾ ਸਹਾਰਨਪੁਰ ਯੂਪੀ, ਭੋਲਾ ਉਰਫ ਕੰਮੂ ਪੁੱਤਰ ਖਾਦਿਮ ਵਾਸੀ ਮੁਰਾਦਾਬਾਦ ਯੂਪੀ ਨਾਲ ਰਲ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ, ਜਿਨ੍ਹਾਂ ਦੀ ਪੁਲਿਸ ਵੱਲੋਂ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।