ਯੋਗਰਾਜ ਸਿੰਘ ਨੇ ਹੰਸ ਰਾਜ ਹੰਸ ਨੂੰ ਠੋਕ ਠੋਕ ਦਿੱਤੇ ਜਵਾਬ

ਯੋਗਰਾਜ ਸਿੰਘ ਨੇ ਹੰਸ ਰਾਜ ਹੰਸ ਨੂੰ ਠੋਕ ਠੋਕ ਦਿੱਤੇ ਜਵਾਬ, ਕਹਿੰਦਾ ਟਕੇ ਟਕੇ ‘ਤੇ ਵਿਕਦੇ ਨੇ ਪੰਜਾਬ ‘ਚੋਂ ਜਿੱਤ ਕੇ ਦਿੱਲੀ ‘ਚ ਸਿਆਸਤਦਾਨ
ਹੁਸ਼ਿਆਰਪੁਰ ‘ਚ ਕਿਸਾਨ ਧਰਨੇ ‘ਚ ਸ਼ਾਮਲ ਹੋਏ ਯੋਗਰਾਜ ਸਿੰਘ-ਇਤਿਹਾਸ ਭੁੱਲ ਚੁਕੇ ਮੋਦੀ ਨੂੰ ਯੋਗਰਾਜ ਸਿੰਘ ਨੇ ਪੰਜਾਬ ਦਾ ਇਤਿਹਾਸ ਕਰਵਾਇਆ ਯਾਦ – ਯੋਗਰਾਜ ਸਿੰਘ ਨੇ ਜ਼ੋਰਦਾਰ ਤਰੀਕੇ ਨਾਲ ਕੇਂਦਰ ਸਰਕਾਰ ‘ਤੇ ਬੋਲਿਆ ਧਾ ਵਾ-ਯੋਗਰਾਜ ਦੀ ਮੋਦੀ ਨੂੰ ਕਰਾਰੀ ਸਲਾਹ-ਜੇ ਕਿਸਾਨ ਦਾ ਇੰਨਾ ਦਰਦ ਤਾਂ ਆ ਕੇ ਪਾੜ ਦੇ ਬਿੱਲ

ਨਵਜੋਤ ਸਿੱਧੂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੈਦਾਨ ‘ਚ ਆਉਂਦੇ ਹਨ ਤਾਂ ਪੰਜਾਬ ਦਾ ਹਰ ਵਰਗ ਸਮਰਥਨ ਦੇਣ ਲਈ ਤਿਆਰ : ਯੋਗਰਾਜ ਸਿੰਘ
ਸੰਧੂ ਪੈਲਸ ਚੱਬੇਵਾਲ ਵਿਖੇ ਪਹੁੰਚੇ ਪੰਜਾਬੀ ਫ਼ਿਲਮ ਜਗਤ ਦੇ ਉੱਘੇ ਅਦਾਕਾਰ ਯੋਗਰਾਜ ਸਿੰਘ ਨੇ ਇਕ ਵਿਸ਼ੇਸ਼ ਪ੍ਰੈੱਸ ਮਿਲਣੀ ਦੌਰਾਨ ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਨਾ ਜ਼ੁ ਕ ਬਣੇ ਹੋਏ ਹਨ ਅਤੇ ਪੰਜਾਬ ਦੇ ਕਿਸਾਨਾਂ ਸਮੇਤ ਹਰ ਵਰਗ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਖਿਆਲ ਹੈ ਕਿ ਪੰਜਾਬ ਦੇ ਇਨ੍ਹਾਂ ਨਾਜੁਕ ਹਾਲਾਤਾਂ ਵਿਚ ਜੇ ਨਵਜੋਤ ਸਿੰਘ ਸਿੱਧੂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੈਦਾਨ ਵਿੱਚ ਆਉਂਦੇ ਹਨ ਤਾਂ ਕਿਸਾਨਾਂ ਸਮੇਤ ਪੰਜਾਬ ਦਾ ਹਰ ਵਰਗ ਉਨ੍ਹਾਂ ਨੂੰ ਸਮਰਥਨ ਦੇਣ ਲਈ ਤਿਆਰ ਬੈਠਾ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਕਾਰਜ ਲਈ ਆਪਣੇ ਸਾਥੀਆਂ ਸਮੇਤ ਪੰਜਾਬ ਦੀ ਭਲਾਈ ਵਾਸਤੇ ਨਵਜੋਤ ਸਿੰਘ ਸਿੱਧੂ ਦੇ ਘਰ ਵੀ ਜਾਵਾਂਗਾ।

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਅਦਾਕਾਰ ਤੇ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਤੇ ਗਾਇਕ ਤੇ ਅਦਾਕਾਰ ਹੰਸ ਰਾਜ ਹੰਸ ਤੇ ਹੋਰ ਪੰਜਾਬ ਦੇ ਮੰਤਰੀ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ, ਨੂੰ ਵੀ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਨਹੀਂ ਤਾਂ ਉਨ੍ਹਾਂ ਦਾ ਚੁੱਪ ਰਹਿਣਾ ਪੰਜਾਬ ਤੇ ਪੰਜਾਬੀਆਂ ਨਾਲ ਗਦਾਰੀ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਖੇਤੀ ਬਿੱਲਾਂ ਦੇ ਕਾਲੇ ਕਨੂੰਨ ਬਣਾ ਕੇ ਕੇਂਦਰ ਸਰਕਾਰ ਦੀ ਪੰਜਾਬ ਦਾ ਮਾਹੌਲ ਖਰਾਬ ਕਰਕੇ ਪੰਜਾਬ ਵਿਚ ਐਮਰਜੈਂਸੀ ਲਗਾਉਣ ਦੀ ਕੋਝੀ ਸਾ ਜਿ ਸ਼ ਵੀ ਸਕਦੀ ਹੈ।

ਉਨ੍ਹਾਂ ਨੇ ਕਿਹਾ ਕਿ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਕੇਂਦਰ ਸਰਕਾਰ ਦੀ ਫੁੱ ਟ ਪਾਊ ਨੀਤੀ ਤੋਂ ਸੁਚੇਤ ਰਹਿਣ ਦੀ ਲੋੜ ਹੈ।

ਅਦਾਕਾਰ ਯੋਗਰਾਜ ਸਿੰਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਮੁੱਚੀਆਂ ਕਿਸਾਨ ਜੱਥੇਬੰਦੀਆਂ ਨੂੰ ਏਕਤਾ ਕਰ ਕੇ ਕਿਸਾਨ ਵਿਰੋਧੀ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਅਤੇ ਆਪਣੇ ਹੱਕ ਲੈਣ ਲਈ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਲ ੜ ਨ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ।