Breaking News
Home / ਪੰਜਾਬ / ਆਰ.ਐਸ.ਐਸ. ਦਫ਼ਤਰ ਨੂੰ ਤਾਲਾ ਲਾਉਣ ਪੁੱਜੇ ਨੌਜਵਾਨ

ਆਰ.ਐਸ.ਐਸ. ਦਫ਼ਤਰ ਨੂੰ ਤਾਲਾ ਲਾਉਣ ਪੁੱਜੇ ਨੌਜਵਾਨ

ਮੋਗਾ, 15 ਅਕਤੂਬਰ – ਅੱਜ ਨੌਜਵਾਨ ਭਾਰਤ ਸਭਾ ਵਲੋਂ ਨੌਜਵਾਨ ਆਗੂ ਕਰਮਜੀਤ ਸਿੰਘ ਕੋਟਕਪੂਰਾ ਦੀ ਅਗਵਾਈ ਹੇਠ ਮੋਗਾ ਵਿਖੇ ਸ਼ਹੀਦੀ ਪਾਰਕ ਵਿਖੇ ਬਣੇ ਆਰ.ਐਸ.ਐਸ. ਦੇ ਦਫ਼ਤਰ ਸਾਹਮਣੇ ਧਰਨਾ ਲਗਾ ਕੇ ਪਾਸ ਕੀਤੇ ਗਏ ਖੇਤੀ ਬਿੱਲਾਂ ਦਾ ਵਿਰੋਧ ਕੀਤਾ। ਉਕਤ ਜਥੇਬੰਦੀ ਨੇ ਆਰ.ਐਸ.ਐਸ. ਦੇ ਦਫਤਰ ਨੂੰ ਤਾਲਾ ਲਗਾਉਣ ਦਾ ਐਲਾਨ ਕੀਤਾ ਸੀ ਪਰੰਤੂ ਪਹਿਲਾ ਤੋਂ ਪੁਲਿਸ ਵਲੋਂ ਸ ਖ ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

ਨੌਜਵਾਨ ਭਾਰਤ ਸਭਾ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵਲੋਂ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਘੋਲ ਨੂੰ ਹਰ ਹੀਲੇ ਬੁਲੰਦੀਆਂ ‘ਤੇ ਪਹੁੰਚਾਉਣ ‘ਚ ਲੱਗੀ ਹੋਈ ਹੈ¢ ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਇਨਵਾਇਟੀ ਸੂਬਾ ਕਮੇਟੀ ਮੈਂਬਰ ਕਰਮਜੀਤ ਮਾਣੂੰਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਪੂਰਾ ਦੇਸ਼ ਅੱਜ ਸੜਕਾਂ ‘ਤੇ ਹੈ ਪਰ ਖ਼ੁਦ ਨੂੰ ਸਮਾਜਿਕ ਸੰਗਠਨ ਦੱਸਣ ਵਾਲੀ ਆਰ.ਐਸ.ਐਸ. ਖ਼ਾਮੋਸ਼ ਕਿਉਂ ਹੈ¢

ਬੀ.ਜੇ.ਪੀ. ਅਸਲ ਵਿਚ ਆਰ.ਐਸ.ਐਸ. ਦਾ ਸਿਆਸੀ ਵਿੰਗ ਹੈ ਜਿਸ ਦਾ ਮਨੋਰਥ ਕਾਰਪੋਰੇਟ ਘਰਾਨਿਆਂ ਪੱਖੀ ਦੇਸ਼, ਜਿਸ ਨੂੰ ਇਹ ਹਿੰਦੂ ਰਾਸ਼ਟਰ ਕਹਿੰਦੇ ਹਨ, ਦਾ ਨਿਰਮਾਣ ਕਰਨਾ ਹੈ¢ ਲੋਕਾਂ ਨੂੰ ਆਪਣੇ ਆਰਥਿਕ, ਸਮਾਜਿਕ, ਸਿਆਸੀ ਮੁੱਦਿਆਂ ਤੋਂ ਭੜਕਾਉਣ ਲਈ ਕਦੇ ਰਾਮ ਮੰਦਰ, ਕਦੇ ਲਵ ਜੇਹਾਦ ਦਾ ਮੁੱਦਾ ਉਭਾਰਦੇ ਹਨ¢ ਰਾਸ਼ਟਰਵਾਦ ਦੀ ਅਲੰਬਰਦਾਰ ਆਰ.ਐਸ.ਐਸ., ਬੀ.ਜੇ.ਪੀ. ਹੁਣ ਖੇਤੀ ਵਿਦੇਸ਼ੀ ਕਾਰਪੋਰੇਟ ਘਰਾਨਿਆਂ ਕੋਲ ਵੇਚਣ ਵਕਤ ਚੁੱਪ ਕਿਉਂ ਹੈ¢

ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਕੋਝੀਆਂ ਚਾਲਾਂ ਪਛਾਣ ਕੇ ਹਿੰਦੂ ਕਿਸਾਨ, ਮਜ਼ਦੂਰ, ਵਪਾਰੀ, ਦੁਕਾਨਦਾਰ ਸਭ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ਾਂ ‘ਚ ਆ ਰਹੇ ਹਨ¢ ਇਸ ਮੁੱਦੇ ‘ਤੇ ਹਿੰਦੂ, ਸਿੱਖ, ਮੁਸਲਿਮ ਏਕਤਾ ਵੱਧ ਰਹੀ ਹੈ¢ ਨੌਜਵਾਨ ਭਾਰਤ ਸਭਾ ਦੇ ਇਲਾਕਾ ਕਮੇਟੀ ਮੈਂਬਰ ਜਸਵੀਰ ਸਿੰਘ ਨੇ ਕਿਹਾ ਕਿ ਜਿਵੇਂ ਮੁਸਲਮਾਨ ਤੇ ਆਈ.ਐਸ.ਆਈ.ਐਸ. ਵੱਖੋ-ਵੱਖਰੀ ਹੈ ਉਸੇ ਤਰ੍ਹਾਂ ਹਿੰਦੂ ਤੇ ਆਰ.ਐਸ.ਐਸ. ‘ਚ ਵੀ ਜ਼ਮੀਨ ਅਸਮਾਨ ਦਾ ਫ਼ਰਕ ਹੈ¢ ਅਸੀਂ ਪੰਜਾਬ ਦੀ ਧਰਤੀ ‘ਤੇ ਆਰ.ਐਸ.ਐਸ. ਜਿਹੇ ਜ਼ ਹਿ ਰੀ ਲੇ ਨਾ ਗਾਂ ਨੂੰ ਮੇਲਣ ਨਹੀਂ ਦੇਵਾਂਗੇ¢

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: