ਸ਼ੇਰਾ ਖੁਬਨ ਅਤੇ ਬੰਬੀਹਾ ਗਰੁੱਪ ਵੀ ਨਿੱਤਰੇ ਕਿਸਾਨਾਂ ਦੇ ਹੱਕ ਵਿਚ

ਭਾਵੇਂ ਸਾਰੇ ਮੀਡੀਆ ਵਾਲਿਆਂ ਨੇ ਇਨ੍ਹਾਂ ਨੂੰ ਗੈਂ ਗ ਸ ਟ ਰ ਲਿਖਿਆ- ਅਸੀਂ ਨਹੀਂ ਲਿਖਣਾ ਚਾਹੁੰਦੇ- ਜੋ ਮਰਜ਼ੀ ਆ ਹੈਗੇ ਤੇ ਪੰਜਾਬ ਦੇ ਪੁੱਤ- ਜਿੱਦਾ ਦੇਰ ਸਵੇਰ ਗਾਇਕਾਂ ਦਾ ਪਤਾ ਲੱਗ ਗਿਆ ਕਿ ਪੰਜਾਬ ਦੇ ਹੀ ਪੁੱਤਰ ਆ..ਇਹ ਵੀ ਪੰਜਾਬ ਦੇ ਹੀ ਪੁੱਤ ਆ….ਕਦੇ ਨਾ ਕਦੇ ਪੰਜਾਬ ਦੇ ਸਾਰੇ ਪੁੱਤ ਆਪਣੇ ਹੱਕਾਂ ਲਈ ਜਾਗਣਗੇ ਹੀ

ਚੰਡੀਗੜ੍ਹ: ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਜਿੱਥੇ ਕਿਸਾਨ ਲਗਾਤਾਰ ਸੜਕਾਂ ਤੇ ਰੇਲਵੇ ਟ੍ਰੈਕਾਂ ਤੇ ਡਟੇ ਹੋਏ ਹਨ, ਉੱਥੇ ਹੀ ਗਾਇਕ, ਅਦਾਕਰ ਤੇ ਬੁੱਧੀਜੀਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ। ਹੁਣ ਵੱਡੇ ਵੱਡੇ ਗੈਂਗਸਟਰ ਗਰੁੱਪ ਵੀ ਕਿਸਾਨਾਂ ਦੀ ਹਮਾਇਤ ਵਿੱਚ ਨਿੱਤਰੇ ਹਨ। ਗੈਂ ਗ ਸ ਟ ਰ ਗਰੁੱਪ ਵਿ ਵਾ ਦ ਪੂ ਰ ਨ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਅੰਦੋਲਨ ‘ਚ ਸਹਿਯੋਗ ਕਰਨ ਲਈ ਅੱਗੇ ਆ ਰਹੇ ਹਨ।

ਇਸ ਦੌਰਾਨ ਇੱਕ ਫੇਸਬੁੱਕ ਯੂਜ਼ਰ, ਸ਼ੇਰਾ ਖੁਬਨ ਨੇ ਪਾਰਟੀਆਂ ਤੇ ਕਲਾਕਾਰਾਂ ਨੂੰ “ਆਪਣੇ ਝੰਡੇ ਸੁੱਟ ਕਿਸਾਨਾਂ ਦੇ ਹੱਕ ਵਿੱਚ ਆਉਣ ਦੀ ਬੇਨਤੀ ਕੀਤੀ ਹੈ।” ਖੁਬਨ ਨੇ ਫੇਸਬੁੱਕ ਪੋਸਟ ‘ਚ ਲਿਖਿਆ, “ਸਾਰੀਆਂ ਪਾਰਟੀਆਂ ਤੇ ਕਲਾਕਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਝੰਡੇ ਸੁੱਟ ਦੇਣ ਤੇ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹੋਣ।

ਹੁਣ ਤੱਕ ਕੋਈ ਵੀ ਪਾਰਟੀ ਸੁਹਿਰਦਤਾ ਨਾਲ ਕਿਸਾਨਾਂ ਨਾਲ ਨਹੀਂ ਆਈ ਅਤੇ ਸਭ ਆਪੋ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਸਾਨ ਅਤੇ ਪਾਰਟੀਆਂ ਵੱਖਰੇ ਤੌਰ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਤਰ੍ਹਾਂ, ਪਾਰਟੀਆਂ ਵੱਖ-ਵੱਖ ਪ੍ਰਦਰਸ਼ਨਾਂ ਰਾਹੀਂ ਕਿਸਾਨਾਂ ਦੇ ਇਕੱਠ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਜੇ ‘ਆਪ’, ਅਕਾਲੀ ਦਲ ਅਤੇ ਕਾਂਗਰਸ ਨੂੰ ਕਿਸਾਨਾਂ ਪ੍ਰਤੀ ਹਮਦਰਦੀ ਹੈ, ਤਾਂ ਉਨ੍ਹਾਂ ਨੂੰ ਆਪਣੇ ਝੰਡੇ ਸੁੱਟ ਦੇਣੇ ਚਾਹੀਦੇ ਹਨ ਤੇ ਕਿਸਾਨਾਂ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ।”

ਇਸ ਤੋਂ ਇਲਾਵਾ ਗੈਂਗਸਟਰ ਦਵਿੰਦਰ ਬੰਬੀਹਾ ਦੇ ਆਪਣੇ ਫੇਸਬੁੱਕ ਅਕਾਊਂਟ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਲਿਖਿਆ ਹੈ, “ਕਿਸਾਨ ਮਜ਼ਦੂਰ-ਏਕਤਾ ਜ਼ਿੰਦਾਬਾਦ”। ਇੱਕ ਹੋਰ ਪੋਸਟ ਵਿੱਚ, ਉਸਨੇ ਇੱਕ ਫੋਟੋ ਵੀ ਪੋਸਟ ਕੀਤੀ ਜਿਸ ਤੇ ਨਾਅਰੇ ਵਜੋਂ ਲਿਖਿਆ ਹੈ, “ਕਿਸਾਨ ਦੇ ਪੁੱਤ ਹਾਂ, ਕਿਸਾਨਾਂ ਨਾਲ ਹੀ ਖੜ੍ਹਾਂਗੇ”।

ਗੈਂ ਗ ਸ ਟ ਰ ਲਾਰੈਂਸ ਬਿਸ਼ਨੋਈ ਨੇ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ, ਜੋ ਕਿਸਾਨਾਂ ਦੇ ਹੱਕ ਵਿੱਚ ਹੈ ਜਿਸ ਵਿੱਚ ਲਿਖਿਆ ਗਿਆ ਹੈ, ” ਇਸ ਵੀਡੀਓ ਨੂੰ ਕਿਸਾਨਾਂ ਲਈ ਸਾਂਝਾ ਜ਼ਰੂਰ ਕਰੋ, ਜੈ ਹਿੰਦ”। ਹੈਰਾਨੀ ਵਾਲੀ ਗੱਲ ਇਹ ਹੈ ਕਿ ਸ਼ੇਰਾ ਖੁਬਨ ਤੇ ਦਵਿੰਦਰ ਬੰਬੀਹਾ ਪੁਲਿਸ ਮੁ ਕਾ ਬ ਲੇ ‘ਚ ਮਾ ਰੇ ਜਾ ਚੁੱਕੇ ਹਨ ਪਰ ਉਨ੍ਹਾਂ ਦੇ ਫੇਸਬੁੱਕ ਅਕਾਉਂਟ ਹਾਲੇ ਵੀ ਐਕਟਿਵ ਹਨ। ਕਿਸਾਨ ਅੰਦੋਲਨ ਜਾਰੀ ਹੈ ਤੇ ਦਿਨੋਂ ਦਿਨ ਤੇਜ਼ ਹੁੰਦਾ ਜਾ ਰਿਹਾ ਹੈ।