Breaking News
Home / ਪੰਜਾਬ / ਬਾਦਲਾਂ ਦੇ ਚੈਨਲ ਨੇ ਕੀਤਾ ਭਾਜਪਾ ਦੇ ਅਸ਼ਵਨੀ ਸ਼ਰਮੇ ਦੇ ਝੂਠ ਦਾ ਪਰਦਾਫਾਸ਼

ਬਾਦਲਾਂ ਦੇ ਚੈਨਲ ਨੇ ਕੀਤਾ ਭਾਜਪਾ ਦੇ ਅਸ਼ਵਨੀ ਸ਼ਰਮੇ ਦੇ ਝੂਠ ਦਾ ਪਰਦਾਫਾਸ਼

ਟੋਲ ਪਲਾਜ਼ਾ ਚੌਲਾਂਗ ਵਿਖੇ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਉਥੋਂ ਲੰਘ ਰਹੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਅਚਾਨਕ ਹ ਮ ਲਾ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਕੀਤੀ ਗਈ। ਜਿੱਥੋਂ ਉਨ੍ਹਾਂ ਦੇ ਸੁਰੱਖਿਆ ਅਮਲੇ ਵਲੋਂ ਸੁਰੱਖਿਅਤ ਹਾਲਤ ‘ਚ ਡੀ.ਐੱਸ.ਪੀ. ਦਫ਼ਤਰ ਦਸੂਹਾ ਵਿਖੇ ਲਿਆਂਦਾ ਗਿਆ। ਉਨ੍ਹਾਂ ‘ਤੇ ਹੋਏ ਇਸ ਹਮਲੇ ਦੀਸੂਚਨਾ ਮਿਲਦਿਆਂ ਹੀ ਭਾਜਪਾ ਦੇ ਆਗੂਆਂ ਨੇ ਦਸੂਹਾ ਵਿਖੇ ਰਾਸ਼ਟਰੀ ਰਾਜ ਮਾਰਗ ‘ਤੇ ਆਵਾਜਾਈ ਠੱਪ ਕਰ ਦਿੱਤੀ। ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਉਹ ਜਲੰਧਰ ਵਿਖੇ ਸੂਬਾ ਪੱਧਰੀ ਮੀਟਿੰਗ ਸਮਾਪਤ ਕਰਕੇ ਪਠਾਨਕੋਟ ਨੂੰ ਜਾ ਰਹੇ ਸਨ ਕਿ ਭੋਗਪੁਰ ਲੰਘਣ ਉਪਰੰਤ ਜਦੋਂ ਉਹ ਟੋਲ ਪਲਾਜ਼ਾ ਚੌਲਾਂਗ ਕੋਲ ਪਹੁੰਚੇ ਤਾਂ ਮੇਰੇ ਨਾਲ ਬੈਠੇ ਮੁੰਡਿਆਂ ਨੇ ਦੱਸਿਆ ਕਿ ਉਨ੍ਹਾਂ ਪਿੱਛੇ ਦੋ ਕਾਰਾਂ ਲੱਗੀਆਂ ਹੋਈਆਂ ਹਨ। ਟੋਲ ਪਲਾਜ਼ਾ ਵਿਖੇ ਆ ਕੇ ਉਹ ਮੇਰੀ ਗੱਡੀ ਅੱਗੇ ਆ ਕੇ ਰੁਕ ਗਏ ਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਮੇਰੀ ਗੱਡੀ ‘ਤੇ ਪੱਥਰ ਮਾਰ ਕੇ ਗੱਡੀ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਹੱਥਾਂ ਵਿਚ ਬੇਸਬਾਲ ਫੜੇ ਹੋਏ ਸਨ। ਜਿੱਥੇ ਮੈਂ ਬੈਠਾ ਸੀ ਉੱਥੇ ਵਾਲਾ ਸ਼ੀਸ਼ਾ ਵੀ ਤੋੜ ਦਿੱਤਾ। ਮੇਰੇ ਸੁਰੱਖਿਆ ਕਰਮਚਾਰੀਆਂ ਨੇ ਗੱਡੀ ਉੱਥੋਂ ਕੱਢੀ ਤੇ ਮੈਨੂੰ ਦਸੂਹਾ ਵਿਖੇ ਪਹੁੰਚਾਇਆ।

ਉਨ੍ਹਾਂ ਦੋ ਸ਼ ਲਗਾਇਆ ਕਿ ਧਰਨੇ ਵਾਲੇ ਸਥਾਨ ‘ਤੇ ਕੋਈ ਵੀ ਪੁਲਿਸ ਵਾਲਾ ਨਹੀਂ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਮਨ ਨੂੰ ਭੰਗ ਕਰਨ ਲਈ ਤੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਇਹ ਹ ਮ ਲਾ ਕੀਤਾ ਗਿਆ ਹੈ। ਜਦਕਿ ਕਿਸਾਨ ਅਜਿਹੀ ਹਰਕਤ ਨਹੀਂ ਕਰ ਸਕਦੇ। ਐਸ.ਐਸ.ਪੀ. ਨਵਜੋਤ ਸਿੰਘ ਮਾਹਲ, ਡੀ.ਐੱਸ.ਪੀ. ਟਾਂਡਾ ਦਲਜੀਤ ਸਿੰਘ ਖੱਖ, ਡੀ.ਐਸ.ਪੀ. ਮੁਕੇਰੀਆਂ ਰਵਿੰਦਰ ਸਿੰਘਵੀ ਦਸੂਹਾ ਵਿਖੇ ਪਹੁੰਚ ਗਏ ਅਤੇ ਉਨ੍ਹਾਂ ਸਥਿਤੀ ਦਾ ਜਾਇਜ਼ਾ ਲਿਆ ਅਤੇ ਭਾਜਪਾ ਆਗੂਆਂ ਨਾਲ ਗੱਲਬਾਤ ਕਰਕੇ ਜਾਮ ਖੁੱਲ੍ਹਵਾਇਆ ਤੇ ਆਵਾਜਾਈ ਨੂੰ ਚਾਲੂ ਕੀਤਾ। ਇਸ ਮੌਕੇ ਵਿਜੇ ਸਾਂਪਲਾ ਜਵਾਹਰ ਖੁਰਾਣਾ, ਨਰਿੰਦਰ ਪਰਮਾਰ, ਅਰਨੇਸ਼ ਸ਼ਾਕਰ, ਸਾਬਕਾ ਵਿਧਾਇਕਾ ਬੀਬੀ ਸੁਖਜੀਤ ਕੌਰ ਸਾਹੀ, ਡਾ: ਹਰਸਿਮਰਤ ਸਿੰਘ ਸਾਹੀ, ਸੰਜੀਵ ਮਿਨਹਾਸ ਜ਼ਿਲ੍ਹਾ ਪ੍ਰਧਾਨ ਭਾਜਪਾ, ਰਵਿੰਦਰ ਕੁਮਾਰ ਰਵੀ ਮੈਂਬਰ ਕਾਰਜਕਾਰਨੀ ਭਾਜਪਾ,ਰਿੰਪਾ ਸ਼ਰਮਾ, ਜੋਗਿੰਦਰ ਪਾਲ ਨਿੱਕੂ, ਸਤੀਸ਼, ਕੁੰਦਨ ਲਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਆਗੂ ਹਾਜ਼ਰ ਸਨ।

ਇਸ ਘਟਨਾ ਸਬੰਧੀ ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਦੱਸਿਆ ਕਿ ਕਿਸਾਨਾਂ ਵਲੋਂ ਪਿਛਲੇ ਅੱਠ ਦਿਨਾਂ ਤੋਂ ਸ਼ਾਂਤੀਪੂਰਵਕ ਧਰਨਾ ਦਿੱਤਾ ਜਾ ਰਿਹਾ ਹੈ। ਭਾਜਪਾ ਪ੍ਰਧਾਨ ‘ਤੇ ਹ ਮ ਲਾ ਸਿਆਸਤ ਤਹਿਤ ਹੋਇਆ ਹੈ। ਕਿਸਾਨਾਂ ਦਾ ਹਮਲੇ ‘ਚ ਕੋਈ ਹੱਥ ਨਹੀਂ ਹੈ। ਟੋਲ ‘ਤੇ ਸ਼ਾਂਤੀਪੂਰਵਕ ਧਰਨਾ ਜਾਰੀ ਹੈ। ਟੋਲ ਪਰਚੀ ਨਾ ਕੱਟਣ ਕਰਕੇ ਕੈਮਰੇ ਬੰਦ ਸਨ ਜਦੋਂਕਿ ਬਾਹਰ ਖੰਭੇ ‘ਤੇ ਲੱਗੇ ਕੈਮਰਿਆਂ ਦੀ ਸੀ. ਸੀ. ਟੀ. ਵੀ. ਫੁਟੇਜ਼ ਦੀ ਪੁਲਿਸ ਅਧਿਕਾਰੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ।

About admin

Check Also

ਚਾਚੀ ਨੇ ਆਪਣੀ 3 ਮਹੀਨਿਆਂ ਦੀ ਭਤੀਜੀ ਨੂੰ ਦਿੱਤੀ ਮੌ ਤ, ਆਪ ਹੀ ਕੀਤਾ ਖੁਲਾਸਾ

ਮੁੱਖ ਮੰਤਰੀ ਦੇ ਆਪਣੇ ਜ਼ਿਲੇ੍ਹ ਦੀਆਂ ਮੰਡੀਆਂ ‘ਚ ਰੁਲੇ ਕਿਸਾਨ ਪਟਿਆਲਾ, 16 ਅਪ੍ਰੈਲ-ਮੁੱਖ ਮੰਤਰੀ ਦੇ …

%d bloggers like this: