ਪਰਾਲੀ ਨਾ ਸਾੜਨ ਦੀ ਅਪੀਲ ਕਰਨ ਗਏ ਬੈਂਕ ਮੁਲਾਜ਼ਮਾਂ ਦਾ ਘਿਰਾਓ, ਨੱਕ ਰਗੜ ਕੇ ਖਹਿੜਾ ਛੁਡਾਇਆ

ਪਿੰਡ ਵਾਲਿਆਂ ਨੇ ਘੇਰੇ ਪ੍ਰਸ਼ਾਸਨ ਵੱਲੋਂ ਭੇਜੇ ਕਰਮਚਾਰੀਆਂ, ਗੁਰਦੁਆਰਾ ਸਾਹਿਬ ਲਿਜਾਕੇ ਰਗੜਵਾਈ ਨੱਕ

ਨਵੀਂ ਦਿੱਲੀ: ਹਰਿਆਣਾ ਦੇ ਫਤੇਹਾਬਾਦ ਜ਼ਿਲ੍ਹੇ ਵਿਚ ਰਤੀਆ ਕਸਬੇ ਦੇ ਨੇੜਲੇ ਪਿੰਡ ਵਿਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਆਏ ਕਰਮਚਾਰੀਆਂ ਦਾ ਪਿੰਡ ਵਾਸੀਆਂ ਨੇ ਕਾਫ਼ੀ ਵਿਰੋਧ ਕੀਤਾ।

ਦਰਅਸਲ ਸਥਾਨਕ ਪਿੰਡ ਬਾੜਾ ਦੇ ਲੋਕਾਂ ਨੇ ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਨਾ ਸਾੜਨ ਬਾਰੇ ਸੁਚੇਤ ਕਰਨ ਲਈ ਭੇਜੇ ਗਏ ਕਰਮਚਾਰੀਆਂ ਨੂੰ ਘੇਰ ਲਿਆ। ਵਿਰੋਧ ਵਧਦਾ ਦੇਖ ਕੇ ਦੋਵੇਂ ਕਰਮਚਾਰੀਆਂ ਨੇ ਪਿੰਡ ਵਾਸੀਆਂ ਤੋਂ ਮੁਆਫ਼ੀ ਮੰਗੀ।

ਪਿੰਡ ਵਾਸੀ ਦੋਵੇਂ ਕਰਮਚਾਰੀਆਂ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲੈ ਕੇ ਗਏ ਅਤੇ ਉਹਨਾਂ ਕੋਲੋਂ ਮੁਆਫ਼ੀ ਮੰਗਵਾਈ। ਇਸ ਦੌਰਾਨ ਕਰਮਚਾਰੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਅਪਣੀ ਨੱਕ ਰਗੜੀ ਅਤੇ ਪਿੰਡ ਵਾਸੀਆਂ ਤੋਂ ਮੁਆਫ਼ੀ ਵੀ ਮੰਗੀ।

ਦੱਸ ਦਈਏ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਜਾ ਰਹੀ ਹੈ। ਕਈ ਥਾਵਾਂ ‘ਤੇ ਪ੍ਰਸ਼ਾਸਨ ਦੇ ਅਧਿਕਾਰੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਪਰਾਲ਼ੀ ਨਾ ਸਾੜਨ ਲਈ ਜਾਗਰੂਕ ਕਰ ਰਹੇ ਹਨ