Breaking News
Home / ਵਿਦੇਸ਼ / ਮੈਂ ‘ਪਾਗਲ ਚੀਨੀ ਕੋਰੋਨਾ ਵਾਇਰਸ’ ਨੂੰ ਕੁੱ ਟ ਕੁੱ ਟ ਕੇ ਭਜਾਇਆ- ਟਰੰਪ

ਮੈਂ ‘ਪਾਗਲ ਚੀਨੀ ਕੋਰੋਨਾ ਵਾਇਰਸ’ ਨੂੰ ਕੁੱ ਟ ਕੁੱ ਟ ਕੇ ਭਜਾਇਆ- ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ ਉਹ ਹੁਣ ਕੋਰੋਨਾ ਤੋਂ ਮੁਕਤ ਹਨ ਤੇ ਬਿਲਕੁਲ ਠੀਕ ਮਹਿਸੂਸ ਕਰ ਰਹੇ ਹਨ। ਟਰੰਪ ਨੇ ਕਿਹਾ ਕਿ ਮੈਂ ਇਸ ‘ਪਾਗਲ ਚੀਨੀ ਵਾਇਰਸ’ ਨੂੰ ਕੁੱ ਟ-ਕੁੱ ਟ ਕੇ ਭਜਾਉਣ ਵਿਚ ਸਫ਼ਲ ਹੋਇਆ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਹੁਣ ਦੁਬਾਰਾ ਚੋਣ ਰੈਲੀਆਂ ਵਿਚ ਜਾਣ ਲਈ ਤਿਆਰ ਹਨ। ਟਰੰਪ ਦੇ ਡਾਕਟਰ ਨੇ ਕੱਲ੍ਹ÷ ਕਿਹਾ ਸੀ ਕਿ ਉਹ ਹੁਣ ਠੀਕ ਹਨ ਤੇ ਉਨ੍ਹ÷ ਾਂ ਤੋਂ ਹੁਣ ਅੱਗੇ ਲਾਗ ਦੀ ਸਮੱਸਿਆ ਨਹੀਂ ਹੈ। ਟਰੰਪ ਨੇ ਕਿਹਾ ਉਨ੍ਹ÷ ਾਂ ਦਾ ਇਮਿਊਨਿਟੀ ਸਿਸਟਮ ਵੀ ਵਧਿਆ ਹੈ ਤੇ ਅਮਰੀਕੀ ਲੋਕਾਂ ਕੋਲ ਇਕ ਮਜ਼ਬੂਤ ਰਾਸ਼ਟਰਪਤੀ ਹੈ, ਜਿਸ ਨੂੰ ਆਪਣੇ ਵਿਰੋਧੀ ਬਾਈਡਨ ਵਾਂਗ ਡਰ ਕੇ ਬੇਸਮੈਂਟ ਵਿਚ ਛੁਪਣ ਦੀ ਜ਼ਰੂਰਤ ਨਹੀਂ।

ਟਰੰਪ ਨੇ ਆਪਣੇ ਵਿਰੋਧੀ ਉਮੀਦਵਾਰ ਜੋ ਬਾਈਡਨ ‘ਤੇ ਹਮਲੇ ਬੋਲਦੇ ਹੋਏ ਕਿਹਾ ਜੋ ਬਾਈਡਨ ਕੋਵਿਡ-19 ਤੋਂ ਬਚਣ ਲਈ ਲੋੜ ਤੋਂ ਜ਼ਿਆਦਾ ਹੀ ਸਾਵਧਾਨ ਹੋ ਰਿਹਾ ਹੈ। ਉਨ੍ਹ÷ ਾਂ ਕਿਹਾ ਕਿ ਤੁਸੀਂ ਦੇਖੋ ਬਾਈਡਨ ਕੱਲ÷ ਬੁਰੀ ਤਰ੍ਹ÷ ਾਂ ਖੰਘ ਰਹੇ ਸਨ ਅਤੇ ਆਪਣੇ ਮਾਸਕ ਨੂੰ ਵਾਰ-ਵਾਰ ਫੜ ਕੇ ਖੰਘ ਰਹੇ ਸਨ ਪਰ ਮੈਨੂੰ ਨਹੀਂ ਪਤਾ ਇਹ ਕੀ ਸੀ। ਟਰੰਪ ਨੇ ਕੱਲ÷ ੍ਹ 10 ਦਿਨਾਂ ਬਾਅਦ ਵਾਈਟ ਹਾਊਸ ਦੇ ਪ੍ਰੋਗਰਾਮ ‘ਚ ਆਪਣੀ ਪਹਿਲੀ ਜਨਤਕ ਪੇਸ਼ਕਾਰੀ ਕੀਤੀ। ਕੱਲ੍ਹ÷ ਟਰੰਪ ਮੂੰਹ ‘ਤੇ ਮਾਸਕ ਪਾ ਕੇ ਆਏ ਸਨ ਪਰ ਉਨ÷ ੍ਹਾਂ ਨੇ ਇਕੱਠ ਨੂੰ ਸੰਬੋਧਨ ਕਰਨ ਸਮੇਂ ਮੂੰਹ ਤੋਂ ਮਾਸਕ ਹਟਾ ਦਿੱਤਾ।

ਟਰੰਪ ਨੇ ਇਹ ਵੀ ਕਿਹਾ ਕਿ ਉਹ ਬਿਨਾਂ ਸਬੂਤਾਂ ਦੇ ਕੋਵਿਡ-19 ਦਾ ਭਰਮ ਫੈਲਾਉਣ ਵਾਲੇ ਸੋਸ਼ਲ ਮੀਡੀਆ ਗਤੀਵਿਧੀਆਂ ਦੇ ਖਿਲਾਫ ਵੀ ਝੰਡਾ ਚੁੱਕਣਗੇ। ਦੂਜੇ ਪਾਸੇ ਟਵਿੱਟਰ ਨੇ ਟਰੰਪ ਦੇ ‘ਇਮਿਊਨ’ ਵਾਲੇ ਟਵੀਟ ਸਬੰਧੀ ਚਿਤਾਵਨੀ ਦਿੰਦਿਆਂ ਕਿਹਾ ਕਿ ਉਸ ਦੇ ਟਵੀਟ ਨੇ ਕੋਵਿਡ-19 ਨਾਲ ਜੁੜੇ ਗੁੰਮਰਾਹਕੁੰਨ ਅਤੇ ਸੰਭਾਵਿਤ ਤੌਰ ‘ਤੇ ਨੁਕਸਾਨਦੇਹ ਜਾਣਕਾਰੀ ਫੈਲਾਉਣ ਬਾਰੇ ਟਵਿੱਟਰ ਨਿਯਮਾਂ ਦੀ ਉਲੰਘਣਾ ਕੀਤੀ ਹੈ, ਜਿਵੇਂ ਕਿ ਟਰੰਪ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਚੋਣ ਮੁਹਿੰਮ ਦੇ ਰਾਹ ‘ਤੇ ਪਰਤਨ ਲਈ ਕਾਫੀ ਸਿਹਤਮੰਦ ਹਨ।

ਵ÷ ਾਈਟ ਹਾਊਸ ਦੇ ਡਾਕਟਰ ਦੇ ਬਿਆਨ ਤੋਂ ਇਕ ਦਿਨ ਬਾਅਦ ਟਰੰਪ ਨੇ ਕਿਹਾ ਕਿ ਉਹ ਹੁਣ ਕੋਰੋਨਾ ਸੰਚਾਰਿਤ ਹੋਣ ਦਾ ਜ਼ੋਖਮ ਨਹੀਂ ਰੱਖਦੇ। ਪਰ ਟਵਿੱਟਰ ਨੇ ਆਪਣੇ ਟਵੀਟ ‘ਤੇ ਚਿਤਾਵਨੀ ਦਾ ਲੇਬਲ ਲਗਾ ਕੇ ਇਕ ਝਟਕਾ ਦਿੱਤਾ ਹੈ ਜਿਸ ਵਿਚ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ ਹੁਣ ਕੋਰੋਨਾ ਮੁਕਤ ਹੈ।

About admin

Check Also

ਭਾਈ ਰਵੀ ਸਿੰਘ ਖਾਲਸਾ ਏਡ ਦੇ ਗੁਰਦਿਆ ਵਿਚ ਨੁਕਸ, ਅੱਜ ਹੋਵੇਗਾ ਓਪਰੇਸ਼ਨ

ਮੇਰੀ ਸਿਹਤ ਬਾਰੇ ਕੁਝ ਅਹਿਮ ਜਾਣਕਾਰੀ ਪਿਛਲੇ 22 ਸਾਲਾਂ ਤੋਂ ਗੁਰੂ ਸਾਹਬ ਕ੍ਰਿਪਾ ਕਰਕੇ ਸੇਵਾ …

%d bloggers like this: