ਤਾਲਿਬਾਨ ਵਲੋਂ ਟਰੰਪ ਦੀ ਜਿੱਤ ਲਈ ਦੁਆਵਾਂ

ਵਾਸ਼ਿੰਗਟਨ- ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਚੋਣ ਵਿੱਚ ਸਮਰਥਨ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਜਿੱਤ ਲਈ ਦੁਆਵਾਂ ਵੀ ਕਰ ਰਹੇ ਹਨ। ਜਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਟਰੰਪ ਚੋਣ ਜਿੱਤੇਗਾ ਤੇ ਅਫਗਾਨਿਸਤਾਨ ਵਿੱਚ ਅਮਰੀਕੀ ਸੈਨਿਕਾਂ ਦੀ ਮੌਜੂਦਗੀ ਖ਼ ਤ ਮ ਕਰੇਗਾ।

ਇਸ ਲੜਾਕੂ ਗਰੁੱਪ ਨੇ ਡੋਨਾਲਡ ਟਰੰਪ ਦੇ ਕੋਰੋੋਨਾ ਪੀੜਤ ਹੋਣ ਦੇ ਵਕਤ ਵੀ ਚਿੰਤਾ ਜ਼ਾਹਰ ਕੀਤੀ ਸੀ। ਇੱਕ ਹੋਰ ਤਾਲਿਬਾਨ ਸੀਨੀਅਰ ਨੇਤਾ ਨੇ ਦੱਸਿਆ ਕਿ ਜਦੋਂ ਅਸੀਂ ਸੁਣਿਆ ਕਿ ਟਰੰਪ ਕੋਵਿਡ-19 ਦੀ ਮਾਰ ਹੇਠ ਹਨ ਤਾਂ ਅਸੀਂ ਉਨ੍ਹਾਂ ਦੀ ਸਿਹਤ ਲਈ ਚਿੰਤਤ ਹੋਏ ਪਏ ਸਾਂ।

ਇਸ ਦੌਰਾਨ ਟਰੰਪ ਦੀ ਚੋਣ ਮੁਹਿੰਮ ਦੇ ਬੁਲਾਰੇ ਟਿਮ ਮੁਰਟੋ ਨੇ ਕਿਹਾ ਕਿ ਸਾਨੂੰ ਤਾਲਿਬਾਨ ਦੇ ਸਮਰਥਨ ਦੀ ਲੋੜ ਨਹੀਂ।। ਤਾਲਿਬਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਾਸ਼ਟਰਪਤੀ ਹਮੇਸ਼ਾ ਕਿਸੇ ਵੀ ਢੰਗ ਨਾਲ ਅਮਰੀਕੀ ਹਿੱਤਾਂ ਦੀ ਹੀ ਰੱਖਿਆ ਕਰਨਗੇ।

ਅਫਗਾਨਿਸਤਾਨ ‘ਚ ਇਸ ਵਕਤ 5,000 ਤੋਂ ਵੀ ਘੱਟ ਅਮਰੀਕੀ ਫੌਜੀ ਹਨ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਨੇ ਕਿਹਾ ਹੈ ਕਿ ਅਗਲੇ ਸਾਲ ਦੇ ਸ਼ੁਰੂ ਵਿੱਚ ਇਹ ਗਿਣਤੀ ਘਟ ਕੇ 2500 ਹੋ ਜਾਵੇਗੀ। ਟਰੰਪ ਸਰਕਾਰ ਨੇ ਫਰਵਰੀ `ਚ ਤਾਲਿਬਾਨ ਨਾਲ ਇੱਕ ਇਤਿਹਾਸਕ ਸਮਝੌਤੇ ਉਤੇ ਦਸਤਖਤ ਕੀਤੇ ਸਨ, ਜਿਸ ਵਿੱਚ ਅਮਰੀਕਾ ਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ 2021 ਦੀ ਬਸੰਤ ਤੱਕ ਅਮਰੀਕੀ ਸੈਨਿਕਾਂ ਦੀ ਵਾਪਸੀ ਲਈ ਇੱਕ ਸਮਾਂ-ਸੂਚੀ ਤੈਅ ਕੀਤੀ ਹੈ।

ਤਾਲਿਬਾਨ ਵੱਲੋਂ ਮਿਲੇ ਇਸ ਸਮਰਥਨ ਦੀ ਅਮਰੀਕੀ ਮੀਡੀਆ `ਚ ਭਰਪੂਰ ਚਰਚਾ ਹੈ, ਅਜੇ ਟਰੰਪ ਦੇ ਟਵੀਟ ਦੀ ਉਡੀਕ ਕੀਤੀ ਜਾ ਰਹੀ ਹੈ।