Breaking News
Home / ਪੰਥਕ ਖਬਰਾਂ / DSGMC Election 2020 : ਦਿੱਲੀ ਗੁਰਦੁਆਰਾ ਚੋਣਾਂ ਦਾ ਰਾਹ ਪੱਧਰਾ, ਦਿੱਲੀ ਹਾਈ ਕੋਰਟ ਨੇ ਦਿੱਤੀ ਹਰੀ ਝੰਡੀ

DSGMC Election 2020 : ਦਿੱਲੀ ਗੁਰਦੁਆਰਾ ਚੋਣਾਂ ਦਾ ਰਾਹ ਪੱਧਰਾ, ਦਿੱਲੀ ਹਾਈ ਕੋਰਟ ਨੇ ਦਿੱਤੀ ਹਰੀ ਝੰਡੀ

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਤੋਂ ਸੋਮਵਾਰ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ (DSGMC) ਦੀ ਚੋਣ ਕਰਵਾਉਣ ਦਾ ਰਾਹ ਸਾਫ਼ ਹੋ ਗਿਆ ਹੈ। ਜੱਜ ਜਯੰਤ ਨਾਥ ਦੀ ਬੈਂਚ ਨੇ ਦਿੱਲੀ ਸਰਕਾਰ ਦੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੂੰ ਹਦਾਇਤ ਦਿੱਤੀ ਹੈ ਕਿ ਮੌਜੂਦਾ ਵੋਟਰ ਸੂਚੀ ਨੂੰ ਸੋਧ ਕੇ ਇਸੇ ‘ਤੇ ਚੋਣਾਂ ਕਰਵਾਉਣ। ਨਾਲ ਹੀ ਚੋਣ ਖ਼ਤਮ ਹੋਣ ਤੋਂ ਬਾਅਦ ਸਾਲ 2025 ਦੀਆਂ ਚੋਣਾਂ ਤੋਂ ਪਹਿਲਾਂ ਨਵੀਂ ਵੋਟਰ ਸੂਚੀ ਤਿਆਰ ਕਰਨ ਦੀ ਵੀ ਹਦਾਇਤ ਦਿੱਤੀ।ਦਿੱਲੀ ਹਾਈ ਕੋਰਟ ਨੇ ਇਹ ਆਦੇਸ਼ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਪਟੀਸ਼ਨ ‘ਤੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋਂ ਦਾਖ਼ਲ ਅਰਜ਼ੀ ‘ਤੇ ਦਿੱਤਾ। ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਹਾਈ ਕੋਰਟ ਨੇ 18 ਸਤੰਬਰ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਚੋਣ ਡਾਇਰੈਕਟੋਰੇਟ ਨੇ ਕਿਹਾ ਸੀ ਕਿ ਵੋਟਰ ਸੂਚੀ ਤਿਆਰ ਕਰਨ ‘ਚ ਸਮਾਂ ਲੱਗੇਗਾ ਤੇ ਮੌਜੂਦਾ ਵੋਟਰ ਸੂਚੀ ‘ਚ ਫੋਟੋ ਦਾ ਮਿਲਾਨ ਕਰ ਕੇ ਸੋਧੀ ਹੋਈ ਵੋਟਰ ਸੂਚੀ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ। ਨਾਲ ਹੀ ਇਸੇ ਦੇ ਆਧਾਰ ‘ਤੇ ਚੋਣ ਕਰਵਾਉਣ ਦੀ ਹਦਾਇਤ ਦਿੱਤੀ ਜਾਵੇ। ਇਸ ‘ਤੇ ਹਾਈ ਕੋਰਟ ਸਾਹਮਣੇ ਸਾਰੀਆਂ ਧਿਰਾਂ ਨੇ ਸਹਿਮਤੀ ਪ੍ਰਗਟਾਈ ਤੇ ਸਮੇਂ ਸਿਰ ਚੋਣ ਕਰਵਾਉਣ ਦੀ ਗੱਲ ਕਹੀ। ਬੈਂਚ ਨੇ ਫ਼ੈਸਲੇ ‘ਚ ਕਿਹਾ ਕਿ ਹਾਈ ਕੋਰਟ ਦੀ ਦੋ ਮੈਂਬਰੀ ਬੈਂਚ ਤੇ ਸੁਪਰੀਮ ਕੋਰਟ ਦੇ ਨਿਰਦੇਸ਼ ਅਨੁਸਾਰ ਨਵੀਂ ਵੋਟਰ ਸੂਚੀ ਦੇ ਆਧਾਰ ‘ਤੇ ਚੋਣ ਕਰਵਾਉਣੀ ਹੈ। ਇਸ ਦੇ ਬਾਵਜੂਦ ਡੀਐੱਸਜੀਐੱਮਸੀ ਦੀ ਚੋਣ ਸਾਲ 2017 ‘ਚ ਨਵੀਂ ਵੋਟਰ ਸੂਚੀ ਦੇ ਬਦਲੇ ਸੋਧੀ ਹੋਈ ਵੋਟਰ ਸੂਚੀ ਦੇ ਆਧਾਰ ‘ਤੇ ਹੋਇਆ ਸੀ।

ਬੈਂਚ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਬਿਹਤਰ ਹੈ ਕਿ ਨਵੀਂ ਵੋਟਰ ਸੂਚੀ ਬਾਰੇ ਵਿਚਾਰ ਨਾ ਕੀਤਾ ਜਾਵੇ। ਬੈਂਚ ਨੇ ਕਿਹਾ ਕਿ ਜੇਕਰ ਨਵੀਂ ਵੋਟਰ ਸੂਚੀ ਤਿਆਰ ਕੀਤੀ ਜਾਂਦੀ ਹੈ ਤਾਂ ਇਸ ਵਿਚ ਚਾਰ ਤੋਂ ਪੰਜ ਲੱਖ ਵੋਟਰਾਂ ਦੇ ਨਵੇਂ ਨਾਂ ਜੋੜਨੇ ਪੈਣਗੇ। ਇਸ ਦੇ ਲਈ ਉਨ੍ਹਾਂ ਦੇ ਘਰਾਂ ‘ਚ ਜਾਣਾ ਪਵੇਗਾ ਤੇ ਇਸ ਪ੍ਰਕਿਰਿਆ ‘ਚ 10 ਮਹੀਨਿਆਂ ਦਾ ਸਮਾਂ ਲੱਗ ਜਾਵੇਗਾ। ਇਸ ਸੂਰਤ ‘ਚ ਸਮੇਂ ਸਿਰ ਚੋਣ ਕਰਵਾਉਣੀ ਸੰਭਵ ਨਹੀਂ ਹੋਵੇਗੀ। ਸਮੇਂ ਸਿਰ ਚੋਣ ਕਰਵਾਉਣ ਦੀ ਸਾਰਿਆਂ ਦੀ ਸਹਿਮਤੀ ਨੂੰ ਦੇਖਦੇ ਹੋਏ ਬੈਂਚ ਨੇ ਚੋਣ ਡਾਇਰੈਕਟੋਰੇਟ ਨੂੰ ਸਮੇਂ ਸਿਰ ਚੋਣ ਕਰਵਾਉਣ ਤੇ ਚੋਣ ਖ਼ਤਮ ਹੋਣ ਤੋਂ ਬਾਅਦ ਨਵੀਂ ਵੋਟਰ ਸੂਚੀ ਦਾ ਕੰਮ ਸ਼ੁਰੂ ਕਰਨ ਦੀ ਹਦਾਇਤ ਦਿੱਤੀ। ਡੀਐੱਸਜੀਐੱਮਸੀ ਦਾ ਕਾਰਜਕਾਲ 30 ਮਾਰਚ 2021 ਨੂੰ ਖ਼ਤਮ ਹੋ ਰਿਹਾ ਹੈ ਤੇ 15 ਮਾਰਚ ਤਕ ਚੋਣ ਕਰਵਾਉਣੀ ਜ਼ਰੂਰੀ ਹੈ।

About admin

Check Also

SGPC ਦੇ RSS ਖਿਲਾਫ਼ ਮਤਾ ਪਾਸ ਕਰਨ ‘ਤੇ ਭੜਕੇ ਹਿੰਦੂ ਨੇਤਾ ਨੇ ਪੰਜਾਬ ਡੀਜੀਪੀ ਨੂੰ ਕੀਤੀ ਸ਼ਿਕਾਇਤ

ਸ਼ਰੋਮਣੀ ਕਮੇਟੀ ਦੇ ਜਨਰਲ ਹਾਊਸ ‘ਚ ਮਤਾ ਪਾ ਕੇ ਆਰਐਸਐਸ ਵਲੋਂ ਭਾਰਤ ਨੂੰ ਹਿੰਦੂ ਰਾਸ਼ਟਰ …

%d bloggers like this: