Breaking News
Home / ਦੇਸ਼ / ਹਾਥੀ ‘ਤੇ ਯੋਗ ਕਰਨ ਚੜ੍ਹੇ ਬਾਬਾ ਰਾਮਦੇਵ ਡਿੱਗੇ – ਵੀਡੀਓ ਹੋ ਗਈ ਵਾਇਰਲ

ਹਾਥੀ ‘ਤੇ ਯੋਗ ਕਰਨ ਚੜ੍ਹੇ ਬਾਬਾ ਰਾਮਦੇਵ ਡਿੱਗੇ – ਵੀਡੀਓ ਹੋ ਗਈ ਵਾਇਰਲ

ਨੈਸ਼ਨਲ ਡੈਸਕ- ਯੋਗ ਗੁਰੂ ਬਾਬਾ ਰਾਮਦੇਵ ਹਾਥੀ ‘ਤੇ ਯੋਗ ਕਰਦੇ ਸਮੇਂ ਡਿੱਗ ਗਏ, ਹਾਲਾਂਕਿ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਬਾਬਾ ਰਾਮਦੇਵ ਸੋਮਵਾਰ ਨੂੰ ਮਥੁਰਾ ਦੇ ਰਮਣਰੇਤੀ ਆਸ਼ਰਮ ‘ਚ ਰਹਿ ਰਹੇ ਸੰਤਾਂ ਨੂੰ ਯੋਗ ਸਿਖਾ ਰਹੇ ਸਨ। ਬਾਬਾ ਰਾਮਦੇਵ ਨੇ ਮਹਾਵਨ ਰਮਣਰੇਤੀ ਸਥਿਤ ਗੁਰੂ ਸ਼ਰਨਾਨੰਦ ਮਹਾਰਾਜ ਦੇ ਆਸ਼ਰਮ ‘ਚ ਸੰਤਾਂ ਨੂੰ ਯੋਗ ਸਿਖਾਇਆ। ਮੰਚ ‘ਤੇ ਗੁਰੂ ਸ਼ਰਨਾਨੰਦ ਮਹਾਰਾਜ ਨੇ ਵੀ ਯੋਗ ਕੀਤਾ।


ਇਸ ਦੌਰਾਨ ਇਕ ਹਾਥੀ ‘ਤੇ ਬੈਠ ਕੇ ਵੀ ਬਾਬਾ ਰਾਮਦੇਵ ਨੇ ਯੋਗ ਕੀਤਾ। ਉਨ੍ਹਾਂ ਦਾ ਇਕ ਵੀਡੀਓ ਵਾਇਰਲ ਹੋਇਆ ਹੈ, ਜੋ ਕਰੀਬ 22 ਸਕਿੰਟ ਦਾ ਹੈ। ਜਿਸ ‘ਚ ਬਾਬਾ ਦੇ ਉੱਪਰ ਬੈਠ ਕੇ ਯੋਗਾ ਕਰ ਰਹੇ ਹਨ। ਅਚਾਨਕ ਹਾਥੀ ਹਿਲਦਾ ਹੈ ਅਤੇ ਬਾਬਾ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਉਹ ਹੇਠਾਂ ਡਿੱਗ ਜਾਂਦੇ ਹਨ। ਹਾਲਾਂਕਿ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਸੰਤਾਂ ਨੂੰ ਯੋਗਾ ਸਿਖਾਉਂਦੇ ਹੋਏ ਬਾਬਾ ਰਾਮਦੇਵ ਨੇ ਕਿਹਾ ਕਿ ਯੋਗਾ ਕਰਨ ਨਾਲ ਕਠਿਨ ਤੋਂ ਕਠਿਨ ਰੋਗ ਵੀ ਗਾਇਬ ਹੋ ਜਾਂਦੇ ਹਨ।

About admin

Check Also

ਯੋਗੀ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ ਨੇ ਕਿਹਾ ਫੇਕ ਹੈ ਵੀਡੀਉ, ਜਾਂਚ ਦੇ ਹੁਕਮ

ਯੋਗੀ ਅਦਿਤਿਆਨਾਥ ਨੇ ਕੱਢੀ ਚਲਦੀ ਇੰਟਰਵਿਊ ‘ਚ ਗਾ ਲ੍ਹ ਦੀ ਵੀਡੀਉ ਵਾਇਰਲ, ਯੋਗੀ ਦੀ ਟੀਮ …

%d bloggers like this: