Breaking News
Home / ਪੰਜਾਬ / ਉਗਰਾਹਾਂ ਦੀਆਂ ਸਫਾਈਆਂ ‘ਚ ਕਿੰਨਾ ਝੂਠ ਤੇ ਕਿੰਨਾ ਸੱਚ?

ਉਗਰਾਹਾਂ ਦੀਆਂ ਸਫਾਈਆਂ ‘ਚ ਕਿੰਨਾ ਝੂਠ ਤੇ ਕਿੰਨਾ ਸੱਚ?

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਾਲੇ ਹੁਣ ਸਫਾਈਆਂ ਦੇ ਰਹੇ ਨੇ। ਅਸੀਂ ਤੁਹਾਨੂੰ ਘਟਨਾਵਾਂ ਦੀ ਤਰਤੀਬ ਦੇਵਾਂਗੇ। ਤੁਸੀਂ ਆਪੇ ਹਿਸਾਬ ਲਾ ਲਿਉ ਕਿ ਉਗਰਾਹਾਂ ਦੀ ਸਫਾਈ ‘ਚ ਕਿੰਨਾ ਕੁ ਦਮ ਹੈ!

11 ਅਕਤੂਬਰ ਨੂੰ ਭਾਰਤ ਸਰਕਾਰ ਦਾ ਦੂਜਾ ਸੱਦਾ ਆਇਆ ਅਤੇ ਉਸੇ ਦਿਨ 30 ਕਿਸਾਨ ਯੂਨੀਅਨਾਂ ਨੇ ਜਾਣ ਜਾਂ ਨਾ ਜਾਣ ਦਾ ਫੈਸਲਾ ਲੈਣ ਲੲੀ ਚੰਡੀਗੜ੍ਹ ਮੀਟਿੰਗ ਰੱਖੀ। ਉਸੇ ਦਿਨ ਉਗਰਾਹਾਂ ਨੇ ਅੰਗਰੇਜ਼ੀ ਟ੍ਰਿਬਿਊਨ ਨੂੰ ਕਹਿ ਦਿੱਤਾ ਕਿ ਅਸੀਂ 30 ਕਿਸਾਨ ਯੂਨੀਅਨਾਂ ਦੀ ਮੀਟਿੰਗ ‘ਚ ਨਹੀਂ ਜਾਵਾਂਗੇ। ਤੇ ਨਾ ਜਾਣ ਦਾ ਕੋਈ ਕਾਰਨ ਵੀ ਨਹੀਂ ਦੱਸਿਆ। ਕੀ ਅਜਿਹਾ ਕਿਸਾਨ ਯੂਨੀਅਨਾਂ ਦੀ ਏਕਤਾ ਨੂੰ ਤੋੜਨ ਲੲੀ ਕੀਤਾ ਗਿਆ?
ਤੁਸੀਂ ਆਪੇ ਫੈਸਲਾ ਕਰੋ।

12 ਅਕਤੂਬਰ ਨੂੰ ਇੰਡੀਅਨ ਐਕਸਪ੍ਰੈਸ ਅਖਬਾਰ ਨੂੰ ਉਗਰਾਹਾਂ ਨੇ ਕਹਿ ਦਿੱਤਾ ਕਿ ਯੂਨੀਅਨਾਂ ਜੋ ਵੀ ਫੈਸਲਾ ਲੈਣ, ਅਸੀਂ ਤਾਂ ਭਾਰਤ ਸਰਕਾਰ ਵਲੋਂ ਸੱਦੀ ਮੀਟਿੰਗ ਵਿੱਚ ਜਾਵਾਂਗੇ ਹੀ ਜਾਵਾਂਗੇ। ਕੀ ਅਜਿਹਾ ਬਾਕੀ ਯੂਨੀਅਨਾਂ ‘ਤੇ ਮੀਟਿੰਗ ‘ਚ ਜਰੂਰ ਜਾਣ ਦਾ ਦਬਾਅ ਪਾਉਣ ਲੲੀ ਕਿਹਾ ਗਿਆ?
ਤੁਸੀਂ ਆਪੇ ਫੈਸਲਾ ਕਰੋ।

ਇਸ ਤੋਂ ਪਹਿਲਾਂ ਕਿ ਕਿਸਾਨ ਯੂਨੀਅਨਾਂ ਮੀਟਿੰਗ ਸ਼ੁਰੂ ਕਰਦੀਆਂ, ਉਗਰਾਹਾਂ ਨੇ 13 ਅਕਤੂਬਰ ਨੂੰ ਤੜਕੇ ਹੀ ਕਾਹਲੀ ਵਿੱਚ ਰੇਲਵੇ ਲਾਈਨਾਂ ਤੋਂ ਧਰਨੇ ਚੁੱਕ ਲੲੇ। ਕੀ ਐਨੀ ਕਾਹਲੀ ਮੀਟਿੰਗ ਕਰ ਰਹੀਆਂ ਕਿਸਾਨ ਯੂਨੀਅਨਾਂ ‘ਤੇ ਕੇਂਦਰ ਨਾਲ ਗੱਲਬਾਤ ਸ਼ੁਰੂ ਕਰਨ ਲੲੀ ਹੋਰ ਦਬਾਅ ਪਾਉਣ ਲੲੀ ਕੀਤਾ ਗਿਆ ?
ਤੁਸੀਂ ਆਪੇ ਫੈਸਲਾ ਕਰੋ।

13 ਅਕਤੂਬਰ ਨੂੰ ਦੁਪਿਹਰ ਤੱਕ ਉਗਰਾਹਾਂ ਦੇ ਬੁਲਾਰੇ ਲਾਈਵ ਹੋ ਕੇ ਆਪੂ ਵਿਰੋਧੀ ਗੱਲਾਂ ਕਰਨ ਲੱਗੇ। ਇਕ ਪਾਸੇ ਕਹਿਣ ਲੱਗੇ ਕਿ ਭਾਜਪਾ ਲੀਡਰਾਂ ਨੂੰ ਘੇਰਨ ਵਾਸਤੇ ਧਰਨੇ ਚੁੱਕੇ ਨੇ। ਪਰ ਭਾਜਪਾ ਲੀਡਰਾਂ ਨੂੰ ਤਾਂ ਪਹਿਲਾਂ ਹੀ ਬਹੁਤ ਸਾਰੀਆਂ ਜਥੇਬੰਦੀਆਂ ਘੇਰ ਰਹੀਆਂ। ਇਨ੍ਹਾਂ ਨਵਾਂ ਕੀ ਕਰਨਾ ਸੀ? ਫੇਰ ਦੂਜੇ ਪਾਸੇ ਕਹਿਣ ਲੱਗੇ ਕਿ ਸਰਕਾਰ ਕਹਿ ਰਹੀ ਆ ਕਿ ਕੋਲਾ ਮੁਕਜੂ, ਖਾਦ ਮਹਿੰਗੀ ਹੋਜੂ। ਭਾਵ ਧਰਨਾ ਚੁੱਕਣ ਲੲੀ ਤਰ੍ਹਾਂ ਤਰ੍ਹਾਂ ਦੇ ਬਹਾਨੇ ਲਾ ਰਹੇ ਨੇ।
ਕੀ ਤੁਸੀਂ ਇਨ੍ਹਾਂ ਬਹਾਨਿਆਂ ਤੋਂ ਸੰਤੁਸ਼ਟ ਹੋ ?

ਅਸੀਂ ਤੁਹਾਨੂੰ ਦੱਸ ਦੇਈਏ ਕਿ ਉਗਰਾਹਾਂ ਉਹੀ ਜਥੇਬੰਦੀ ਹੈ ਜਿਸ ਨੇ ਬਿਆਨ ਦਿੱਤਾ ਸੀ ਕਿ ਐਸ.ਵਾਈ. ਐਲ. ਨਹਿਰ ਬਣ ਜਾਣੀ ਚਾਹੀਦੀ ਹੈ। ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇ ਦੇਣਾ ਚਾਹੀਦਾ ਹੈ।
ਬਾਕੀ ਉਗਰਾਹਾਂ ਦੀ ਸਫਾਈ ‘ਤੇ ਫੈਸਲਾ ਤੁਸੀਂ ਆਪ ਕਰਲੋ।

#ਮਹਿਕਮਾ_ਪੰਜਾਬੀ

About admin

Check Also

ਜਦੋਂ ਕਾਮਰੇਡ ਸਾਬ੍ਹ ਨੂੰ ਨੌਜੁਆਨਾਂ ਨੇ ਪੁੱਛੇ ਸਵਾਲ – ਫਿਰ ਦੇਖੋ ਕੀ ਹੋਇਆ

ਨੌਜਵਾਨਾਂ ਨੇ ਬੜੇ ਹੀ ਸੰਜਮ ਵਿੱਚ ਰਹਿਕੇ ਸੱਭਿਅਕ ਤਰੀਕੇ ਨਾਲ ਕਾਮਰੇਡ ਪ੍ਰੋਫੈਸਰ ਨੂੰ ਸਵਾਲ ਪੁੱਛੇ …

%d bloggers like this: