Breaking News
Home / ਪੰਜਾਬ / ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਰੇਲ ਰੋਕੋ ਅੰਦੋਲਨ ਖ ਤਮ

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਰੇਲ ਰੋਕੋ ਅੰਦੋਲਨ ਖ ਤਮ

ਅੱਜ ਕਿਸਾਨ ਭਵਨ ਵਿਖੇ ਹੋਈ ਕਿਸਾਨ ਜਥੇਬੰਦੀਆ ਦੀ ਮੀਟਿੰਗ ਵਿਚ ਜਰੂਰੀ ਫੈਸਲੇ:◆ ਕਿਸਾਨ ਜਥੇਬੰਦੀਆ 14/10/2020 ਨੂੰ ਕੇਂਦਰ ਸਰਕਾਰ ਦੇ ਸੱਦੇ ਤੇ ਗੱਲਬਾਤ ਕਰਨ ਲਈ ਜਾਣਗੀਆਂ |◆ ਰੇਲ ਰੋਕੋ ਅਤੇ ਕਾਰਪੋਰੇਟ (ਟੋਲ ਪਲਾਜ਼ਾ, ਰਿਲਾਇੰਸ ਫਰੈਸ਼ ਮਾਲ, ਪੈਟਰੋਲ ਪੰਪ ਆਦਿ) ਦਾ ਘਿਰਾਓ ਜਾਰੀ ਰਹੇਗਾ |◆ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬੀ.ਜੇ.ਪੀ. ਆਗੂਆਂ ਅਤੇ ਮੰਤਰੀਆਂ ਦੇ ਘਰਾਂ ਬਾਹਰ ਪੱਕੇ ਧਰਨਿਆਂ ਦੇ ਫੈਸਲੇ ਦਾ ਸਵਾਗਤ ਹੈ |◆ ਪੰਜਾਬ ਸਰਕਾਰ ਕਿਸਾਨ ਵਿਰੋਧੀ ਕਾਨੂੰਨ ਵਿਸ਼ੇਸ਼ ਇਜਲਾਸ ਬੁਲਾ ਕਿ ਜਲਦ ਤੋਂ ਜਲਦ ਮਤਾ ਪਾਸ ਕਰੇ |◆ ਅਗਲੇ ਕਿਸਾਨ ਸੰਗਰਸ਼ ਉਲਕਣ ਲਈ ਕਿਸਾਨ ਜਥੇਬੰਦੀਆ ਮਿਤੀ 15/10/2020 ਨੂੰ ਵਿਚਾਰ ਵਟਾਂਦਰਾ ਕਰਨਗੀਆਂ |


ਜ਼ਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ ਦੇ ਬਾਹਰੀ ਹਿੱਸੇ ਅੱਡਾ ਮਹਿਰ ਬੁਖ਼ਾਰੀ ਨੇੜੇ ਰਿਲਾਇੰਸ ਪੈਟਰੋਲ ਪੰਪ ਰੋਖੇ ਦਾ ਘਿਰਾਓ ਕਰ ਕੇ ਪਿਛਲੇ 5 ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਦੀ ਸਰਪ੍ਰਸਤੀ ਹੇਠ ਕਿਸਾਨਾਂ ਮਜ਼ਦੂਰਾਂ ਨੇ ਮੋਦੀ ਸਰਕਾਰ ਵੱਲੋਂ ਜਾਰੀ 3 ਖੇਤੀ ਕਾਲੇ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ 2020 ਵਿਰੁੱਧ ਕਿਸਾਨਾਂ ਮਜ਼ਦੂਰਾਂ, ਛੋਟੇ ਕਾਰੋਬਾਰੀਆਂ ਨੂੰ ਤਿੱਖੇ ਸੰਘਰਸ਼ਾਂ ਲਈ ਲਾਮਬੰਦ ਕਰਨ ਲਈ ਇੱਥੋਂ ਦੇ ਬਾਜ਼ਾਰਾਂ ‘ਚ ‘ਖੁਦਕੁਸ਼ੀਆਂ ਨੂੰ ਨਾਂਹ – ਸੰਘਰਸ਼ਾਂ ਨੂੰ ਹਾਂ’ ਨਾਅਰੇ ਦਾ ਹੋਕਾ ਦੇਣ ਹਿੱਤ ਰੋਸ ਮਾਰਚ ਤੇ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀਆਂ ਨੇ ਆਪਣੇ ਹੱਥਾਂ ‘ਚ ਫਾਂਸੀ ਦੇ ਫੰਦੇ ਦਾ ਪ੍ਰਤੀਕ ਰੱਸੇ ਅਤੇ ‘ਖੁਦਕੁਸ਼ੀਆਂ ਨੂੰ ਨਾਂਹ – ਸੰਘਰਸ਼ਾਂ ਨੂੰ ਹਾਂ’ ਲਿਖੇ ਨਾਅਰੇ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਆਗੂਆਂ ਨੇ ਸੰਬੋਧਨ ਕਰਦਿਆਂ ਸਪੱਸ਼ਟ ਕੀਤਾ ਕਿ ਕਿਸਾਨਾਂ ਮਜ਼ਦੂਰਾਂ , ਛੋਟੇ ਕਾਰੋਬਾਰੀਆਂ, ਆੜ੍ਹਤੀਆਂ ਦੀ ਆਰਥਿਕ ਬਰਬਾਦੀ ਦੀ ਮੰਦਭਾਗੀ ਕਹਾਣੀ ਲਿਖਣ ਵਾਲੇ 3 ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ 29 ਕਿਸਾਨ ਜਥੇਬੰਦੀਆਂ ਦਾ ਸਾਂਝਾ ਸੰਘਰਸ਼ ਜਾਰੀ ਰਹੇਗਾ।

About admin

Check Also

ਜਦੋਂ ਕਾਮਰੇਡ ਸਾਬ੍ਹ ਨੂੰ ਨੌਜੁਆਨਾਂ ਨੇ ਪੁੱਛੇ ਸਵਾਲ – ਫਿਰ ਦੇਖੋ ਕੀ ਹੋਇਆ

ਨੌਜਵਾਨਾਂ ਨੇ ਬੜੇ ਹੀ ਸੰਜਮ ਵਿੱਚ ਰਹਿਕੇ ਸੱਭਿਅਕ ਤਰੀਕੇ ਨਾਲ ਕਾਮਰੇਡ ਪ੍ਰੋਫੈਸਰ ਨੂੰ ਸਵਾਲ ਪੁੱਛੇ …

%d bloggers like this: