ਗੋਬਰ ਤੋਂ ਬਣਨ ਵਾਲੀ ਚਿਪ ਨਾਲ ਨਹੀਂ ਹੋਵੇਗੀ ਮੋਬਾਈਲ ਰੇਡਿਏਸ਼ਨ – ਵੱਲਭ ਭਾਈ ਕਥੀਰੀਆ

ਰਾਸ਼ਟਰੀ ਕਾਮਧੇਨੁ ਅਯੋਗ (ਆਰ.ਕੇ.ਏ.) ਦੇ ਚੇਅਰਮੈਨ ਵੱਲਭਭਾਈ ਕਥੀਰੀਆ ਨੇ ਗੋਬਰ ਦੇ ਬਣੇ ” ਚਿੱਪ ” ਦਾ ਉਦਘਾਟਨ ਕਰਦਿਆਂ ਦਾਅਵਾ ਕੀਤਾ ਕਿ ਇਸ ਚਿਪ ਨੂੰ ਮੋਬਾਈਲ ਹੈੰਡਸੈੱਟਾ ਵਿੱਚ ਵਰਤੋਂ ਕਰਨ ਨਾਲ ਮੋਬਾਈਲ ਹੈਂਡਸੈੱਟਾਂ ਤੋਂ ਰੇਡੀਏਸ਼ਨ ਘਟੇਗੀ ਅਤੇ ਇੰਝ ਬਿਮਾਰੀਆਂ ਤੋਂ ਬਚਾਅ ਵੀ ਹੋਵੇਗਾ।

ਗੋਬਰ ਨਾਲ ਬਣੇ ਦੇ ਉਤਪਾਦਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੇਕ ਇੰਨ ਇੰਡੀਆ ਦੇ ਉਤਪਾਦਾਂ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਦੇਸ਼ ਵਿਆਪੀ ਮੁਹਿੰਮ ” ਕਾਮਧੇਨੂ ਦੀਪਾਂਵਾਲੀ ਅਭਿਆਨ ” ਦੀ ਸ਼ੁਰੂਆਤ ‘ਤੇ ਬੋਲਦਿਆਂ ਵੱਲਭ ਭਾਈ ਕਥੀਰੀਆ ਨੇ ਕਿਹਾ ਹੈ ਕਿ “ਗੋਬਰ ਸਭ ਦੀ ਰੱਖਿਆ ਕਰ ਸਕਦਾ ਹੈ, ਇਹ ਐਂਟੀ-ਰੇਡੀਏਸ਼ਨ ਹੈ … ਇਹ ਵਿਗਿਆਨਕ ਤੌਰ’ ਤੇ ਸਾਬਤ ਵੀ ਹੋ ਚੁੱਕਿਆ ਹੈ।” ਇਹ ਇੱਕ ਰੇਡੀਏਸ਼ਨ ਚਿੱਪ ਹੈ ਜੋ ਕਿ ਮੋਬਾਈਲ ਫੋਨਾਂ ਵਿੱਚ ਰੇਡੀਏਸ਼ਨ ਨੂੰ ਘਟਾਉਣ ਲਈ ਵਰਤੀ ਜਾ ਸਕਦੀ ਹੈ ਇੰਝ ਬਿਮਾਰੀਆਂ ਤੋਂ ਬਚਾਅ ਵੀ ਹੋਵੇਗਾ” । ਇਸਦੇ ਨਾਲ ਹੀ ਉਨਾਂ ਚੀਨ ਤੋਂ ਬਣੇ ਦੀਵਾਲੀ ਨਾਲ ਸਬੰਧਤ ਉਤਪਾਦਾਂ ਦੇ ਬਾਈਕਾਟ ਕਰਨ ਦੀ ਵੀ ਗੱਲ ਕਹੀ ਹੈ।

ਕੁਲਤਰਨ ਸਿੰਘ ਪਧਿਆਣਾ