Breaking News
Home / ਪੰਜਾਬ / ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਾਲੇ ਬਿੱਲੇ ਲਾ ਕੇ ਆੜ੍ਹਤੀਏ ਰੋਜ਼ਾਨਾ ਕਰਨਗੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ

ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਾਲੇ ਬਿੱਲੇ ਲਾ ਕੇ ਆੜ੍ਹਤੀਏ ਰੋਜ਼ਾਨਾ ਕਰਨਗੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ

ਦੀਪ ਸਿੱਧੂ ਤੋਂ ਪੰਜਾਬ ਨੂੰ ਬਹੁਤ ਉਮੀਦਾਂ, ਮੋਦੀ ਸਰਕਾਰ ਨੂੰ ਝੁਕਣਾ ਪਉ – ਸ. ਪਲਵਿੰਦਰ ਸਿੰਘ
ਸ਼ੰਭੂ: ਸ਼ੰਭੂ ਮੋਰਚੇ ਤੋਂ ਕਿਸਾਨਾਂ ਨੂੰ ਲਾਮਬੰਦ ਕਰਦਿਆਂ ਕਿਸਾਨ ਆਗੂ ਪਲਵਿੰਦਰ ਸਿੰਘ ਨੇ ਆਖਿਆ ਕਿ ਮੋਦੀ ਨੇ ਇਹ ਖੇਤੀ ਕਾਨੂੰਨ ਲਿਆ ਕੇ ਸਾਡੀ ਅਣਖ਼ ਅਤੇ ਗ਼ੈਰਤ ਨੂੰ ਵੰਗਾਰਿਆ ਹੈ,ਇਤਿਹਾਸ ਗਵਾਹ ਹੈ ਕਿ ਅੱਜ ਤਕ ਪੰਜਾਬੀਆਂ ਨੇ ਕਦੇ ਹਾਰ ਨਹੀਂ, ਇਸ ਵਾਰ ਵੀ ਜਿੱਤ ਸਾਡੀ ਹੋਵੇਗੀ। ਉਨ੍ਹਾਂ ਇਹ ਵੀ ਆਖਿਆ ਕਿ ਭਾਵੇਂ ਅਸੀਂ ਵੱਖ-ਵੱਖ ਲੜਦੇ ਹੋਈਏ ਪਰ ਸਾਡਾ ਸਾਰਿਆਂ ਦਾ ਮਕਸਦ ਇਕੋ ਹੈ।ਇਸ ਦੇ ਨਾਲ ਹੀ ਉਨ੍ਹਾਂ ਸਾਰਿਆਂ ਨੂੰ ਦੀਪ ਸਿੱਧੂ ਦਾ ਸਾਥ ਦੇਣ ਦੀ ਅਪੀਲ ਕੀਤੀ ਅਤੇ ਅਨੰਦਪੁਰ ਸਾਹਿਬ ਦਾ ਮਤਾ ਲਾਗੂ ਕਰਵਾਉਣ ਦੀ ਮੰਗ ਉਠਾਈ।

 

ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਾਲੇ ਬਿੱਲੇ ਲਾ ਕੇ ਆੜ੍ਹਤੀਏ ਰੋਜ਼ਾਨਾ ਕਰਨਗੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ
ਤਿੰਨ ਖੇਤੀ ਕਾਨੰੂਨਾਂ ਦਾ ਵਿਰੋਧ ਕਰਨ ਅਤੇ ਵਪਾਰਕ ਮੁਸ਼ਕਿਲਾਂ ਨੂੰ ਲੈ ਕੇ ਤਿੰਨ ਰਾਜਾਂ ਦੇ ਆੜ੍ਹਤੀਆਂ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਅਤੇ ਅਹੁਦੇਦਾਰਾਂ ਦੀ ਇਕ ਮੀਟਿੰਗ ਅੱਜ ਮਲੋਟ ਦੇ ਇਕ ਹੋਟਲ ‘ਚ ਹੋਈ, ਜਿਸ ‘ਚ ਆੜ੍ਹਤੀਆਂ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਅਤੇ ਪੰਜਾਬ ਮੰਡੀ ਬੋਰਡ ਦੇ ਵਾਈਸ ਚੇਅਰਮੈਨ ਵਿਜੈ ਕਾਲੜਾ, ਮੀਤ ਪ੍ਰਧਾਨ ਅਮਰਜੀਤ ਬਰਾੜ, ਰਾਜਸਥਾਨ ਦੇ ਪ੍ਰਦੇਸ਼ ਮੀਤ ਪ੍ਰਧਾਨ ਰਤਨ ਲਾਲ ਅਗਰਵਾਲ, ਹਰਿਆਣਾ ਦੇ ਪ੍ਰਧਾਨ ਅਸ਼ੋਕ ਗੁਪਤਾ ਤੋਂ ਇਲਾਵਾ ਤਿੰਨਾਂ ਰਾਜਾਂ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ | ਇਸ ਮੀਟਿੰਗ ‘ਚ ਪਾਸ ਕੀਤੇ ਮਤੇ ‘ਚ ਕਿਹਾ ਗਿਆ ਕੇਂਦਰੀ ਬਿੱਲਾਂ ਅਤੇ ਸੀ.ਸੀ.ਆਈ.ਆਈ. ਵਲੋਂ ਨਰਮੇਂ ਦੀ ਖ਼ਰੀਦ ‘ਚ ਆੜ੍ਹਤ ਨਾਲ ਦੇਣ ਸਬੰਧੀ ਮੰਗਾਂ ਨੂੰ ਲੈ ਕੇ ਸਮੁੱਚੇ ਆੜ੍ਹਤੀ ਹਰ ਰੋਜ਼ 11 ਤੋਂ 12 ਵਜੇ ਤੱਕ ਕਾਲੇ ਬਿੱਲੇ ਲਾ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨਗੇ | ਇਸ ਮੌਕੇ ਇਹ ਵੀ ਫ਼ੈਸਲਾ ਕੀਤਾ ਕਿ ਕੇਂਦਰੀ ਕਾਨੰੂਨਾਂ ਦਾ ਵਿਰੋਧ ਨਾ ਕਰਨ ਵਾਲੇ ਹਰ ਸਿਆਸੀ ਆਗੂ ਦਾ ਬਾਈਕਾਟ ਕੀਤਾ ਜਾਵੇ | ਬਾਅਦ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੈ ਕਾਲੜਾ ਅਤੇ ਆਗੂਆਂ ਨੇ ਕਿਹਾ ਕਿ 15 ਅਕਤੂਬਰ ਨੂੰ ਕੇਂਦਰ ਦੀ ਨਰਮੇ ਦੀ ਖ਼ਰੀਦ ਕਰਨ ਵਾਲੀ ਏਜੰਸੀ ਸੀ.ਸੀ.ਆਈ. ਦੇ ਬਠਿੰਡਾ ਸਥਿਤ ਉੱਤਰ ਭਾਰਤ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ | ਉਨ੍ਹਾਂ ਸਮੂਹ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਕੇਂਦਰ ਕਾਨੰੂਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਹਰ ਪੱਖੋਂ ਸਮਰਥਨ ਕੀਤਾ ਜਾਵੇ | ਇਸ ਮੌਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਨੱਥਾ ਸਿੰਘ, ਮਲੋਟ ਦੇ ਪ੍ਰਧਾਨ ਰਮੇਸ਼ ਕੁਮਾਰ ਜੁਨੇਜਾ, ਜਸਬੀਰ ਸਿੰਘ ਕੁੱਕੀ ਸਕੱਤਰ ਪੰਜਾਬ, ਅਨਿਲ ਨਗੋਰੀ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ ਵਰਿੰਦਰ ਮੱਕੜ, ਰਕੇਸ਼ ਜੈਨ ਮੀਤ ਪ੍ਰਧਾਨ ਪੰਜਾਬ, ਜਤਿੰਦਰ ਗਰਗ ਬਰੇਟਾ, ਸੁਨੀਲ ਗਰਗ ਪ੍ਰਧਾਨ ਭੱੁਚੋ, ਰਾਜ ਕੁਮਾਰ ਪ੍ਰਧਾਨ ਬੁੱਡਲਾਢਾ ਅਤੇ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਸਤੀਸ਼ ਬੱਬੂ ਪ੍ਰਧਾਨ ਬਠਿੰਡਾ, ਤਜਿੰਦਰ ਬੱਬੂ ਮੁਕਤਸਰ, ਗਿਆਨ ਪ੍ਰਕਾਸ਼ ਸ਼ਿੰਪਾ ਗਰਗ, ਭੂਰੇ ਲਾਲ ਗਰਗ, ਰਾਜ ਕੁਮਾਰ ਸੰਗਤ, ਕੇਵਲ ਕ੍ਰਿਸ਼ਨ ਕੋਟਕਪੂਰਾ, ਗੁਰਦੀਪ ਸਿੰਘ ਗੋਨਿਆਨਾ, ਲਖਮੀਰ ਸਿੰਘ ਜੈਤੋ, ਗੁਰਦੀਪ ਕਮਰਾ ਡੱਬਵਾਲੀ, ਧਰਮਵੀਰ ਪ੍ਰਧਾਨ ਪਾਣੀਪਤ, ਕੀਰਤੀ ਗਰਗ, ਹਰਦੀਪ ਸਿੰਘ ਸਰਕਾਰੀਆ ਸਿਰਸਾ, ਸ਼ਿਵ ਕੁਮਾਰ ਸਾਂਧਲਾ, ਰਾਮ ਅਵਤਾਰ ਤਾਇਲ ਹਿਸਾਰ, ਰਣਜੀਤ ਸਿੰਘ ਮਾਨ, ਗੁਰਪ੍ਰੀਤ ਗੁਪੀ, ਰਾਜਪਾਲ ਢਿੱਲੋਂ, ਵਿਨੋਦ ਜੱਗਾ, ਗੁਰਦੀਪ ਜਟਾਣਾ, ਲਖਮੀਰ ਸਿੰਘ ਝੰਡ, ਹਰੀਸ਼ ਬਾਂਸਲ, ਕੁਲਵੰਤ ਸਿੰਘ ਪੰਜਾਵਾ, ਸ਼ਾਲੂ ਕਮਰਾ ਅਤੇ ਪਵਨ ਲੀਲਾ ਸਮੇਤ ਆਗੂ ਹਾਜ਼ਰ ਸਨ |

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: