ਸੰਗਰੂਰ- ਆਰ.ਐਸ.ਐਸ. ਤੇ ਨੌਜਵਾਨ ਭਾਰਤ ਸਭਾ ‘ਚ ਟਕਰਾਅ

ਪਿਛਲੇ ਦਿਨੀਂ ਸੰਗਰੂਰ ਵਿਖੇ ਆਰ.ਐਸ.ਐਸ. ਦੇ ਦਫ਼ਤਰ ਅੱਗੇ ਨੌਜਵਾਨ ਭਾਰਤ ਸਭਾ ਦੇ ਆਗੂਆਂ ਵੱਲੋਂ ਪ੍ਰਦਰਸ਼ਨ ਦੌਰਾਨ ਦਫ਼ਤਰ ਦੇ ਗੇਟ ‘ਤੇ ਪੋਥੀ ਕਾਲਖ਼ ਪਿੱਛੋਂ ਦੋਵਾਂ ਜਥੇਬੰਦੀਆਂ ਵਿੱਚ ਪੈਦਾ ਹੋਏ ਤਣਾਅ ਦੇ ਦੌਰਾਨ ਪੁਲਿਸ ਵੱਲੋਂ ਨੌਜਵਾਨ ਭਾਰਤ ਸਭਾ ਦੇ ਕੁਝ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ‘ਤੇ ਪਰਚਾ ਦਰਜ਼ ਕਰ ਲਿਆ ਸੀ, ਉੱਥੇ ਅੱਜ ਮੁੜ ਕਈ ਜਥੇਬੰਦੀਆਂ ਨੇ ਇਕੱਠਿਆਂ ਹੋ ਕੇ ਆਰ.ਐਸ.ਐਸ. ਦੇ ਦਫ਼ਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ

ਆਰ ਐਸ.ਐਸ. ਵੱਲੋਂ ਵੀ ਦਫ਼ਤਰ ਵਿਖੇ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ ਸੀ ਜਿਸ ਕਾਰਨ ਦੋਵੇਂ ਜਥੇਬੰਦੀਆਂ ਵਿੱਚ ਮੁੜ ਤਣਾਅ ਪੈਦਾ ਹੋ ਗਿਆ ਅੱਜ ਹਿੰਦੂ ਜਥੇਬੰਦੀ ਆਰ.ਐਸ.ਐਸ. ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦੋ ਸ਼ ਲਾਇਆ ਗਿਆ ਕਿ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਮੈਂਬਰਾਂ ਨੇ ਸੋਮਵਾਰ 5 ਅਕਤੂਬਰ ਨੂੰ ਆਰਐਸਐਸ ਦਫਤਰ ‘ਤੇ ਹ ਮ ਲਾ ਕਰਕੇ ਹਿੰਦੂਆਂ ਦੇ ਪਵਿੱਤਰ ਚਿੰਨ੍ਹ ਦੀ ਬੇਅਦਬੀ ਕੀਤੀ ਸੀ ਜਿਸ ਦੀ ਵੱਖ-ਵੱਖ ਹਿੰਦੂ ਸੰਗਠਨਾਂ ਦੇ ਮੈਂਬਰਾਂ ਦੁਆਰਾ ਨਿਖੇਧੀ ਕੀਤੀ ਗਈ।

ਜਿਸ ਦੇ ਖਿਲਾਫ ਵਿਸ਼ਵ ਹਿੰਦੂ ਪ੍ਰੀਸਦ ਅਤੇ ਵੱਖ-ਵੱਖ ਹਿੰਦੂ ਸੰਗਠਨਾਂ ਨੇ ਆਰ ਐੱਸ ਐੱਸ ਦਫ਼ਤਰ ਦੇ ਸਾਹਮਣੇ ਸ਼ਾਂਤਮਈ ਢੰਗ ਨਾਲ ਧਾਰਮਿਕ ਸਮਾਗਮ ਕਰਵਾਇਆ ਪਰ ਅੱਜ ਵੀ ਵੱਖ-ਵੱਖ ਸੰਸਥਾਵਾਂ ਵੱਲੋਂ ਕਰਵਾਏ ਧਾਰਮਿਕ ਸਮਾਗਮ ਦਾ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਵਿਦਿਆਰਥੀ ਯੂਨੀਅਨ ਵੱਲੋਂ ਵਿਰੋਧ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਆਰ ਐੱਸ ਐੱਸ ਦੇ ਜ਼ਿਲ੍ਹਾ ਐਡਵੋਕੇਟ ਰਾਮਪਾਲ ਸਿੰਗਲਾ, ਆਰ ਐੱਸ ਐੱਸ ਦੇ ਜਿਲ੍ਹਾ ਵਰਕਰ ਰਘੁਵੀਰ ਰਤਨ ਗੁਪਤਾ ਅਤੇ ਸ਼ਿਕਾਇਤ ਕਰਤਾ ਸਰਜੀਵਨ ਜਿੰਦਲ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਇਸ ਕੇਸ ਨੂੰ ਠੱਲ੍ਹ ਪਾਉਣ ਲਈ ਕਰਾਸ ਪਰਚੇ ਦੀ ਸਾਜਿਸ਼ ਰਚ ਰਿਹਾ ਹੈ ਜਿਸ ਦੀ ਉਹ ਨਿੰਦਾ ਕਰਦੇ ਹਨ। ਉਨ੍ਹਾਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੁੱਖ ਸਾਜਿਸ਼ ਕਰਤਾ ਯੂਨੀਅਨ ਦੇ ਸੂਬਾ ਪੱਧਰੀ ਆਗੂ ਨੂੰ ਗ੍ਰਿਫਤਾਰ ਕੀਤਾ ਜਾਵੇ। ਜੇ ਪੁਲਿਸ ਪ੍ਰਸ਼ਾਸਨ ਇਸ ਕੇਸ ਨੂੰ ਦਬਾਉਣ ਲਈ ਕਰਾਸ ਕੇਸ ਦਾਇਰ ਕਰਦਾ ਹੈ ਅਤੇ ਮੁੱਖ ਦੋ ਸ਼ੀ ਨੂੰ ਗ੍ਰਿਫਤਾਰ ਨਹੀਂ ਕਰਦਾ ਹੈ ਤਾਂ ਆਰਐਸਐਸ ਅਤੇ ਵੱਖ-ਵੱਖ ਸੰਗਠਨ ਪੂਰੇ ਪੰਜਾਬ ਵਿਚ ਸੰਘਰਸ਼ ਨੂੰ ਤੇਜ ਕਰ ਦੇਣਗੀਆਂ। ਇਸ ਮੌਕੇ ਸਹਿ-ਜ਼ਿਲ੍ਹਾ ਕਾਰੀਗਰਾਂ ਸਵਰਨਾ ਨਾਗਪਾਲ ਆਦਿ ਹਾਜਰ ਸਨ।