Breaking News
Home / ਪੰਜਾਬ / ਹਿੰਦੂ ਰੀਤੀ-ਰਿਵਾਜਾਂ ਨਾਲ ਸ਼ਿਵ ਸੈਨਾ ਕਰੇਗੀ ਮੋਦੀ ਦਾ ਅੰਤਿਮ ਸਸਕਾਰ ਤਾਂ ਕਿ ਮੋਦੀ ਦੀ ਆਤਮਾ ਨੂੰ ਮਿਲੇ ਸ਼ਾਂਤੀ

ਹਿੰਦੂ ਰੀਤੀ-ਰਿਵਾਜਾਂ ਨਾਲ ਸ਼ਿਵ ਸੈਨਾ ਕਰੇਗੀ ਮੋਦੀ ਦਾ ਅੰਤਿਮ ਸਸਕਾਰ ਤਾਂ ਕਿ ਮੋਦੀ ਦੀ ਆਤਮਾ ਨੂੰ ਮਿਲੇ ਸ਼ਾਂਤੀ

ਕੇਂਦਰ ਸਰਕਾਰ ਨੇ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਨਵੇਂ ਪਾਸ ਖੇਤੀ ਕਾਨੂੰਨਾਂ ਬਾਰੇ ਗੱਲਬਾਤ ਲਈ 14 ਅਕਤੂਬਰ ਨੂੰ ਨਵੀਂ ਦਿੱਲੀ ਵਿਖੇ ਸੱਦਿਆ ਹੈ | ਖੇਤੀ ਤੇ ਕਿਸਾਨ ਭਲਾਈ ਮੰਤਰਾਲੇ ਦੇ ਸਕੱਤਰ ਸੰਜੇ ਅਗਰਵਾਲ ਵਲੋੋਂ 29 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਂਅ ਭੇਜੇ ਗਏ ਪੱਤਰ ‘ਚ ਕਿਹਾ ਗਿਆ ਹੈ ਕਿ ਪੰਜਾਬ ਅੰਦਰ ਖੇਤੀ ਮੁੱਦਿਆਂ ਨੂੰ ਲੈ ਕੇ ਕਿਸਾਨ ਅੰਦੋਲਨ ਚਲਾ ਰਹੇ ਹਨ | ਭਾਰਤ ਸਰਕਾਰ ਵੀ ਖੇਤੀ ਮਾਮਲਿਆਂ ਨੂੰ ਲੈ ਕੇ ਹਮੇਸ਼ਾ ਗੰਭੀਰ ਰਹੀਂ ਹੈ | ਇਸ ਵਾਸਤੇ ਕੇਂਦਰ ਸਰਕਾਰ ਤੁਹਾਡੇ ਨਾਲ ਗੱਲਬਾਤ ਲਈ ਉਤਸੁਕ ਹੈ |

ਪੱਤਰ ‘ਚ ਅੱਗੇ ਗੱਲਬਾਤ ਲਈ 14 ਅਕਤੂਬਰ ਨੂੰ ਸਵੇਰੇ 11.30 ਵਜੇ ਖੇਤੀ ਮੰਤਰਾਲੇ ਦੇ ਦਫ਼ਤਰ ਪੁੱਜਣ ਲਈ ਸੱਦਾ ਦਿੱਤਾ ਹੈ | ਇਸ ਤੋਂ ਪਹਿਲਾਂ ਵੀ ਖੇਤੀ ਮੰਤਰਾਲੇ ਵਲੋਂ ਕਿਸਾਨ ਆਗੂਆਂ ਨੂੰ 8 ਅਕਤੂਬਰ ਨੂੰ ਮੀਟਿੰਗ ਲਈ ਸੱਦਾ ਪੱਤਰ ਭੇਜਿਆ ਗਿਆ ਸੀ ਪਰ ਇਸ ਪੱਤਰ ਦੇ ਸੱਦੇ ਨੂੰ ਕਿਸਾਨ ਜਥੇਬੰਦੀਆਂ ਨੇ ਰੱਦ ਕਰ ਦਿੱਤਾ ਸੀ | ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਖੇਤੀ ਸਕੱਤਰ ਵਲੋਂ ਸੱਦੀ ਇਸ ਮੀਟਿੰਗ ਵਿਚ ਸ਼ੰਕੇ ਤੇ ਖਦਸ਼ੇ ਦੂਰ ਕਰਨ ਦੀ ਵਾਰਤਾ ਲਿਖੀ ਸੀ ਪਰ ਹੁਣ ਖੇਤੀ ਸਕੱਤਰ ਵਲੋਂ ਆਏ ਪੱਤਰ ‘ਚ ਸਪੱਸ਼ਟ ਲਿਖਿਆ ਹੈ ਕਿ ਕੇਂਦਰ ਸਰਕਾਰ ਤੁਹਾਡੇ ਨਾਲ ਗੱਲਬਾਤ ਲਈ ਉਤਸੁਕ ਹੈ | ਕਿਸਾਨ ਜਥੇਬੰਦੀਆਂ ਦੇ ਆਗੂ ਡਾ. ਦਰਸ਼ਨਪਾਲ ਤੇ ਜਗਮੋਹਨ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਆਏ ਨਵੇਂ ਸੱਦੇ ਬਾਰੇ ਵਿਚਾਰ ਕਰਨ ਲਈ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ 13 ਅਕਤੂਬਰ ਨੂੰ ਜਲੰਧਰ ਵਿਚ ਹੋਣ ਵਾਲੀ ਮੀਟਿੰਗ ਦਾ ਥਾਂ ਬਦਲ ਕੇ ਚੰਡੀਗੜ੍ਹ ਕਰ ਦਿੱਤੀ ਗਈ ਹੈ | ਕੇਂਦਰੀ ਖੇਤੀ ਸਕੱਤਰ ਵਲੋਂ ਭੇਜਿਆ ਸੱਦਾ ਪੱਤਰ 29 ਜਥੇਬੰਦੀਆਂ ਦੇ ਪ੍ਰਧਾਨਾਂ ਜਾਂ ਜਨਰਲ ਸਕੱਤਰਾਂ ਦੇ ਨਾਂਅ ਹੈ ਪਰ ਬੀ.ਕੇ.ਯੂ. (ਲੱਖੋਵਾਲ) ਦਾ ਨਾਂਅ ਇਨ੍ਹਾਂ ਆਗੂਆਂ ਵਿਚ ਸ਼ਾਮਿਲ ਨਹੀਂ ਹੈ | ਬੀ.ਕੇ.ਯੂ. (ਲੱਖੋਵਾਲ) ਵਲੋਂ ਹੋਰ ਜਥੇਬੰਦੀਆਂ ਨੂੰ ਭਰੋਸੇ ‘ਚ ਲਏ ਬਗੈਰ ਸੁਪਰੀਮ ਕੋਰਟ ਵਿਚ ਰਿਟ ਦਾਇਰ ਕਰਨ ਕਾਰਨ ਉਨ੍ਹਾਂ ਨੂੰ ਰਿਟ ਵਾਪਸ ਲਏ ਜਾਣ ਤੱਕ ਸਾਂਝੀਆਂ ਮੀਟਿੰਗਾਂ ਤੋਂ ਬਾਹਰ ਕੀਤਾ ਹੋਇਆ ਹੈ |

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਭਾਵੇਂ ਹੋਰਨਾਂ ਕਿਸਾਨ ਜਥੇਬੰਦੀਆਂ ਨਾਲ ਤਾਲਮੇਲ ਬਣਾ ਕੇ ਤਾਂ ਚੱਲ ਰਹੀ ਹੈ ਪਰ ਉਹ ਆਪਣੀ ਜਥੇਬੰਦੀ ਸੰਘਰਸ਼ ਦੇ ਵੱਖ ਐਕਸ਼ਨ ਵੀ ਕਰਦੇ ਆ ਰਹੇ ਹਨ | ਰੇਲ ਰੋਕੋ ਅੰਦੋਲਨ ‘ਚ ਉਹ ਵੱਖਰਾ ਅੰਦੋਲਨ ਚਲਾ ਰਹੇ ਹਨ | ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਦਾ ਨਾਂਅ ਵੀ ਸੱਦਾ ਪੱਤਰ ‘ਚ ਸ਼ਾਮਿਲ ਹੈ ਪਰ ਸ. ਪੰਨੂੰ ਨੇ ਦੱਸਿਆ ਕਿ ਮੀਟਿੰਗ ਸਬੰਧੀ ਫ਼ੈਸਲਾ ਲੈਣ ਲਈ ਉਨ੍ਹਾਂ ਸੂਬਾ ਕਮੇਟੀ ਦੀ ਮੀਟਿੰਗ 12 ਅਕਤੂਬਰ ਨੂੰ ਸੱਦ ਲਈ ਹੈ | ਕਿਸਾਨ ਜਥੇਬੰਦੀਆਂ ਦੇ ਨੇੜਲੇ ਸੂਤਰਾਂ ਮੁਤਾਬਿਕ ਖੇਤੀ ਕਾਨੂੰਨਾਂ ਉੱਪਰ ਠੋਸ ਗੱਲਬਾਤ ਕਰਨ ਲਈ ਤੇ ਆਪਣੇ ਵਲੋਂ ਸਾਂਝੇ ਨੁਕਤੇ ਪੇਸ਼ ਕਰਨ ਲਈ ਤਿਆਰੀ ਵਾਸਤੇ ਯਤਨ ਵੀ ਆਰੰਭ ਦਿੱਤੇ ਗਏ ਹਨ ਪਰ ਕੇਂਦਰ ਸਰਕਾਰ ਵਲੋਂ ਮੀਟਿੰਗ ਤੋਂ ਪਹਿਲਾਂ ਕੋਈ ਰਸਤਾ ਕੱਢਣ ਲਈ ਅੰਦਰਖਾਤੇ ਗੱਲਬਾਤ ਦੀਆਂ ਕੋਈ ਕਨਸੋਆਂ ਸਾਹਮਣੇ ਨਹੀਂ ਆਈਆਂ | ਇਸੇ ਦੌਰਾਨ ਪਤਾ ਲੱਗਾ ਹੈ ਕਿ ਕਿਸਾਨ ਸੰਗਠਨਾਂ ਦੇ ਆਗੂਆਂ ਨੇ ਖੇਤੀ ਸਕੱਤਰ ਨੂੰ ਸੁਨੇਹਾ ਭੇਜ ਕੇ ਇਹ ਦੱਸਣ ਲਈ ਕਿਹਾ ਹੈ ਕਿ ਕੇਂਦਰ ਸਰਕਾਰ ਵਲੋਂ ਮੀਟਿੰਗ ਵਿਚ ਕੌਣ ਹਾਜ਼ਰ ਹੋਣਗੇ |

About admin

Check Also

ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਦਿੱਤਾ ਧੋਖਾ

ਮਾਛੀਵਾੜਾ ਸਾਹਿਬ (ਟੱਕਰ): ਪਿਛਲੇ ਸਮਿਆਂ ਦੌਰਾਨ ਵਿਦੇਸ਼ਾਂ ਤੋਂ ਆਏ ਲਾੜੇ ਪੰਜਾਬ ਵਿਚ ਕੁੜੀਆਂ ਨਾਲ ਵਿਆਹ …

%d bloggers like this: