Breaking News
Home / ਪੰਜਾਬ / ਬੇਅਦਬੀਆਂ ਦੇ ਦੋ ਸ਼ੀਆਂ ਨੂੰ ਦਿੱਤੀ ਜਾਵੇ ਮਿਸਾਲੀ ਸ ਜ਼ਾ : ਸੁਖਬੀਰ ਬਾਦਲ

ਬੇਅਦਬੀਆਂ ਦੇ ਦੋ ਸ਼ੀਆਂ ਨੂੰ ਦਿੱਤੀ ਜਾਵੇ ਮਿਸਾਲੀ ਸ ਜ਼ਾ : ਸੁਖਬੀਰ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਫ਼ਤਿਹਗੜ੍ਹ ਸਾਹਿਬ ਜ਼‌ਿਲ੍ਹੇ ਵਿਚ ਦੋ ਪਿੰਡਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਦੋ ਘਟਨਾਵਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ ,ਤੇ ਇਸ ਘਿ ਨੌ ਣੇ ਅ ਪ ਰਾ ਧ ਦੇ ਦੋ ਸ਼ੀਆਂ ਲਈ ਮਿਸਾਲੀ ਸ ਜ਼ਾ ਦੀ ਮੰਗ ਕੀਤੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਸ੍ਰੀ ਗੁਰੂ ‌ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਬੇ-ਰੋਕ ਜਾਰੀ ਹਨ ਅਤੇ ਅੱਜ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਅਤੇ ਜੱਲ੍ਹਾ ਵਿਖੇ ਅਜਿਹੀਆਂ ਦੋ ਮੰਦਭਾਗੀ ਘਟਨਾਵਾਂ ਵਾਪਰੀਆਂ ਹਨ।

ਉਨ੍ਹਾਂ ਕਿਹਾ ਕਿ ਭਾਵੇਂ ਇਸ ਅਪਰਾਧਾਂ ਦਾ ਇਕ ਦੋਸ਼ੀ ਮੌਕੇ ’ਤੇ ਫੜਿਆ ਗਿਆ ਹੈ ਪਰ ਹੋਰਨਾਂ ਨੂੰ ਬਿਨਾਂ ਦੇਰੀ ਦੇ ਤ ਲਾ ਸ਼ ਕੇ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਤੇ ਮਿਸਾਲੀ ਸ ਜ਼ਾ ਮਿਲਣ ਚਾਹੀਦੀ ਹੈ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਸੂਬੇ ਵਿਚ ਸ਼ਾਂਤੀ ਤੇ ਫ਼ਿ ਰ ਕੂ ਸਦਭਾਵਨਾ ਭੰਗ ਕਰਨ ਪਿੱਛੇ ਕਿਹੜੀਆਂ ਤਾਕਤਾਂ ਸਰਗਰਮ ਹਨ।ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਜ਼‌ਿਲ੍ਹੇ ਵਿਚ 100 ਤੋਂ ਵੱਧ ਸਾਲ ਪੁਰਾਣੇ ਸਰੂਪ ਚੋਰੀ ਹੋਣ ਦੇ ਮਾਮਲੇ ਵਿਚ ਕਾਂਗਰਸ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੀ ਵੀ ‌ਨਿਖੇਧੀ ਕੀਤੀ।

ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਇਸ ਮਾਮਲੇ ਵਿਚ ਫੈਸਲਾਕੁੰਨ ਕਾਰਵਾਈ ਕੀਤੀ ਹੁੰਦੀ ਅਤੇ ਬੇਅਦਬੀ ਦੇ ਦੋ ਸ਼ੀ ਆਂ ਨੂੰ ਫੜ੍ਹ ਕੇ ਸ ਜ਼ਾ ਵਾਂ ਦਿੱਤੀਆਂ ਹੁੰਦੀਆਂ ਤਾਂ ਫਿਰ ਗੁਆਂਢੀ ਜ਼‌ਿਲ੍ਹੇ ਫ਼ਤਿਹਗੜ੍ਹ ਸਾਹਿਬ ਵਿਚ ਇਸ ਤਰੀਕੇ ਦੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰਦੀਆਂ।

About admin

Check Also

ਵਿਦੇਸ਼ ਜਾਣ ਦੇ ਲਈ ਲੜਕੇ ਨੇ ਕੀਤਾ ਵਿਆਹ, 65 ਲੱਖ ਡਕਾਰਨ ਤੋਂ ਬਆਦ ਪਤਨੀ ਨੇ ਬਲਾਕ ਕੀਤਾ ਪਤੀ ਦਾ ਨੰਬਰ

ਚੰਡੀਗੜ੍ਹ : ਆਈਲਟਸ ਕਰ ਵਿਦੇਸ਼ ਜਾਣ ਵਾਲੀ ਲੜਕੀਆਂ ਤੇ ਲੜਕੇ ਦੀ ਕਾਂਟ੍ਰੇਕਟ ਮੈਰਿਜ ਦੇ ਠੱਗੀ …

%d bloggers like this: