ਬੇਅਦਬੀ ਮਾਮਲਾ- ਜਥੇਦਾਰ ਨੇ ਕਿਹਾ ਮੰਦਭਾਗੀ ਘਟਨਾ ਪਿੱਛੇ ਵੱਡੀ ਸਾਜਿਸ਼ ਜਾਪ ਰਹੀ ਹੈ

ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਜਿਲ੍ਹਾ ਅਤੇ ਤਰਖਾਣ ਮਾਜਰਾ ਵਿਖੇ ਇਕ ਸਿਰਫਿਰੇ ਦੁਸ਼ਟ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਜ ਖ ਮੀ ਕਰਨ ਦੀ ਕੋ ਤਾ ਹੀ ਕੀਤੀ। ਇਸ ਮੰਦਭਾਗੀ ਘਟਨਾ ਪਿੱਛੇ ਵੱਡੀ ਸਾਜਿਸ਼ ਜਾਪ ਰਹੀ ਹੈ

ਪਿੰਡ ਤਰਖਾਣ ਮਾਜਰਾ ਵਿਖੇ ਇੱਕ ਵਿਅਕਤੀ ਵੱਲੋਂ ਸ੍ਰੀ ਗੁਰੂ ਗੰਥ ਸਾਹਿਬ ਦੀ ਬੇਅਦਬੀ ਕਰਨ ਦੇ ਰੋਸ ਵੱਜੋਂ ਸੰਗਤਾਂ ਸੜਕਾਂ ‘ਤੇ ਉੱਤਰ ਆਈਆਂ ਹਨ। ਜਿਸ ਕਾਰਨ ਸੋਮਵਾਰ ਦੀ ਸ਼ਾਮ ਨੂੰ ਜੀਟੀ ਰੋਡ ਖੰਨਾ ‘ਤੇ ਕਈ ਕਿਲੋਮੀਟਰ ਲੰਬਾ ਜਾਮ ਲੱਗਿਆ। ਮੰਡੀ ਗੋਬਿੰਦਗੜ੍ਹ ਦੇ ਭਾਦਲੇ ਚੌਂਕ ‘ਚ ਲੱਗਿਆ ਜਾਮ ਖੰਨਾ ਤੱਕ ਪੁੱਜ ਗਿਆ। ਖੰਨਾ ਪੁਲਿਸ ਵੱਲੋਂ ਸਮਰਾਲਾ ਚੌਂਕ ‘ਚ ਬੈਰੀਗੇਟ ਲਗਾ ਕੇ ਵਾਹਨਾਂ ਨੂੰ ਰੋਕਿਆ ਗਿਆ ਤੇ ਦੂਜੇ ਰਸਤੇ ਰਾਹੀਂ ਅੱਗੇ ਭੇਜਿਆ ਗਿਆ।

ਖੰਨਾ ਪੁਲਿਸ ਦੇ ਟ੍ਰੈਫਿਕ ਮੁਖੀ ਜਗਵਿੰਦਰ ਸਿੰਘ ਨੇ ਕਿਹਾ ਕਿ ਐੱਸਐੱਸਪੀ ਖੰਨਾ ਦੀਆਂ ਹਿਦਾਇਤਾਂ ‘ਤੇ ਲੋਕਾਂ ਨੂੰ ਜਾਮ ਤੋਂ ਬਚਾਉਣ ਲਈ ਢੁੱਕਵੇ ਪ੍ਰਬੰਧ ਕੀਤੇ ਗਏ। ਦਿੱਲੀ ਜਾਣ ਵਾਲੀਆਂ ਗੱਡੀਆਂ ਤੇ ਹੋਰ ਵਾਹਨਾਂ ਨੂੰ ਦੋਰਾਹਾ ਤੇ ਬੀਜਾ ਤੋਂ ਵਾਇਆ ਚੰਡਗੜ੍ਹ ਭੇਜਿਆ ਗਿਆ। ਦੂਜੇ ਰਸਤਿਆਂ ਨੂੰ ਜਾਣ ਵਾਲਿਆਂ ਨੂੰ ਵੀ ਬਦਲਵੇਂ ਪ੍ਰਬੰਧ ਕੀਤੇ ਗਏ। ਸ਼ਹਿਰ ਦੇ ਅੰਦਰ ਜਾਮ ਲੱਗਣ ਤੋਂ ਬਚਾ ਰਿਹਾ। ਪੁਲਿਸ ਮੁਲਾਜ਼ਮਾਂ ਦੀ ਚੋਕਾਂ ‘ਚ ਤਾਇਨਾਤ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਗਈ। ਜਿਸ ਨਾਲ ਮੰਡੀ ‘ਚ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਵੀ ਕੋਈ ਦਿੱਕਤ ਨਹੀਂ ਹੋਈ।