ਜਲੰਧਰ ‘ਚ ਕਰਜ਼ ਦੀਆਂ ਕਿਸ਼ਤਾਂ ਤੋਂ ਪਰੇਸ਼ਾਨ ASI ਨੇ ਕੀਤੀ ਜੀਵਨ ਲੀਲਾ ਸਮਾਪਤ

ਜਲੰਧਰ : ਪੁਲਿਸ ਲਾਈਨ ‘ਚ ਕੁਆਰਟਰ ‘ਚ ਰਹਿਣ ਵਾਲੇ ਪੀਓ ਸਟਾਫ ‘ਚ ਤਾਇਨਾਤ ਏਐੱਸਆਈ ਹੀਰਾਲਾਲ ਨੇ ਖ਼ੁਦ ਨੂੰ ਗੋ-ਲ਼ੀ ਮਾ-ਰ ਲਈ ਜਿਸ ਤੋਂ ਬਾਅਦ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਏਸੀਪੀ ਹਰਸਿਮਰਤ ਸਿੰਘ ਤੇ ਥਾਣਾ ਬਾਰਾਦਰੀ ਦੀ ਪੁਲਿਸ ਮੌਕੇ ‘ਤੇ ਪਹੁੰਚੀ।

ਦੱਸਿਆ ਜਾ ਰਿਹਾ ਹੈ ਕਿ ਏਐੱਸਆਈ ਹੀਰਾ ਲਾਲ ਨੇ ਕਾਫ਼ੀ ਕਰਜ਼ ਲਿਆ ਹੋਇਆ ਸੀ। ਪਿੰਡ ਪੰਡੋਰੀ ‘ਚ ਰਹਿਣ ਵਾਲੇ ਹੀਰਾਲਾਲ ਨੇ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਹੁਸ਼ਿਆਰਪੁਰ ਸ਼ਹਿਰ ‘ਚ ਕੋਠੀ ਬਣਾ ਲਈ ਸੀ। ਉਸ ‘ਤੇ ਕਰਜ਼ ਵੀ ਲਿਆ ਹੋਇਆ ਸੀ। ਮਹੀਨੇ ਦੀ ਕਰੀਬ 40 ਹਜ਼ਾਰ ਕਿਸ਼ਤ ਭਰ ਰਿਹਾ ਸੀ। ਇਸ ਵਜ੍ਹਾ ਨਾਲ ਉਹ ਪਰੇਸ਼ਾਨ ਰਹਿੰਦਾ ਸੀ। ਏਸੀਪੀ ਹਰਸਿਮਰਤ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਕੋਠੀ ਬਣਾਉਣ ਲਈ ਲਿਆ ਵੱਡਾ ਕਰਜ਼
ਮ੍ਰਿਤਕ ਹੀਰਾ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿਚੋਂ ਦੋ ਜੁੜਵਾ ਬੱਚੇ, 20 ਸਾਲਾ ਸੰਦੀਪ ਤੇ ਨਿਰਮਲ ਕੌਰ ਹਨ, ਉੱਥੇ ਹੀ ਇਕ ਛੋਟੀ ਬੇਟੀ ਸੁਨੈਨਾ ਹੈ। ਦੱਸਿਆ ਜਾ ਰਿਹਾ ਹੈ ਕਿ ਕੋਠੀ ਬਣਾਉਂਦੇ ਹੋਏ ਉਸ ਨੇ ਵੱਡਾ ਕਰਜ਼ ਲੈ ਲਿਆ ਸੀ ਜਿੰਨੀ ਉਸ ਦੀ ਤਨਖ਼ਾਹ ਸੀ, ਉਸ ਤੋਂ ਜ਼ਿਆਦਾ ਉਸ ਦੀਆਂ ਕਿਸ਼ਤਾਂ ਨਿਕਲ ਰਹੀਆਂ ਸਨ। ਇਸ ਕਾਰਨ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ। ਏਸੀਪੀ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਨੇ ਦੱਸਿਆ ਕਿ ਹੀਰਾ ਅੱਜਕਲ੍ਹ ਜਮਸ਼ੇਰ ਮੰਡੀ ‘ਚ ਤਾਇਨਾਤ ਸੀ। ਸਵੇਰੇ 10 ਵਜੇ ਉਸ ਦੀ ਡਿਊਟੀ ਸੀ ਪਰ 9 ਵਜੇ ਹੀ ਉਸ ਨੇ ਆਪਣੀ ਸਰਵਿਸ ਰਿ ਵਾ ਲ ਵ ਰ ਨਾਲ ਆਪਣੇ ਸਿਰ ‘ਚ ਗੋ ਲ਼ੀ ਮਾ ਰ ਲਈ।