ਪਤੀ ਨੇ ਪਤਨੀ ਦਾ ਸਿਰ ਧੜ ਤੋਂ ਕੀਤਾ ਵੱਖ, ਜ਼ਮੀਨ ਵੇਚਣ ਤੋਂ ਰੋਕਦੀ ਸੀ ਪਤਨੀ

ਪੱਟੀ , 11 ਅਕਤੂਬਰ-ਇਲਾਕੇ ਦੇ ਪਿੰਡ ਮਰਗਿੰਦਪੁਰਾ (ਨਿੱਕੀ ਮੱਖੀ) ਅੰਦਰ ਬੀਤੀ ਰਾਤ ਗੁਰਸਾਹਬ ਸਿੰਘ ਵੱਲੋਂ ਨ-ਸ਼ੇ ਦੀ ਪੂਰਤੀ ਲਈ ਜ਼ਮੀਨ ਵੇਚਣ ਤੋਂ ਰੋਕਣ ਕਰਕੇ ਆਪਣੀ ਪਤਨੀ ਸੰਦੀਪ ਕੌਰ (33) ਦਾ ਗਲਾ ਵੱ-ਢ ਦਿੱਤਾ। ਸੰਦੀਪ ਕੌਰ ਦੇ ਦੋ ਲੜਕੇ 11 ਤੇ 14 ਸਾਲ ਹਨ ਤੇ ਘ-ਟ-ਨਾ ਸਮੇਂ ਛੋਟਾ ਲੜਕਾ ਘਰ ਵਿੱਚ ਸੀ ਅਤੇ ਵੱਡਾ ਲੜਕਾ ਘਰੋਂ ਬਾਹਰ ਕਿਸੇ ਰਿਸ਼ਤੇਦਾਰ ਕੋਲ ਗਿਆ ਹੋਇਆ ਸੀ।

ਘਟਨਾਂ ਨੂੰ ਅੰਜਾਮ ਦੇਣ ਸਮੇਂ ਗੁਰਸਾਹਬ ਸਿੰਘ ਵੱਲੋਂ ਘਰ ਅੰਦਰ ਮੌਜੂਦ ਛੋਟੇ ਲੜਕੇ ਸਹਿਜਪ੍ਰੀਤ ਸਿੰਘ ਨੂੰ ਦੂਸਰੇ ਕਮਰੇ ਵਿੱਚ ਬੰਦ ਕਰਕੇ ਬਾਹਰੋਂ ਤਾਲਾ ਲਗਾ ਦਿੱਤਾ ਗਿਆ। ਮ੍ਰਿਤਕ ਔਰਤ ਦੇ ਭਰਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਜੀਜਾ ਲੰਮੇ ਸਮੇਂ ਤੋਂ ਹੈ-ਰੋ-ਇ-ਨ ਦਾ ਨ-ਸ਼ਾ ਕਰਨ ਲਈ ਆਪਣੇ ਹਿੱਸੇ ਦੀ ਸਾਢੇ ਤਿੰਨ ਏਕੜ ਜ਼ਮੀਨ ਵੇਚ ਚੁੱਕਿਆ ਹੈ ਅਤੇ ਹੁਣ ਨ-ਸ਼ੇ ਦੀ ਪੂਰਤੀ ਲਈ ਆਪਣੇ ਬੱਚਿਆਂ ਅਤੇ ਪਤਨੀ ਸੰਦੀਪ ਕੌਰ ਦੇ ਨਾਮ ’ਤੇ ਜ਼ਮੀਨ ਨੂੰ ਵੇਚਣਾ ਚਾਹੁੰਦਾ ਸੀ ਪਰ ਸੰਦੀਪ ਕੌਰ ਆਪਣੇ ਪਤੀ ਨੂੰ ਜਾਇਦਾਦ ਵੇਚਣ ਤੋਂ ਰੋਕਦੀ ਸੀ। ਇਸ ਕਾਰਨ ਪਤੀ-ਪਤਨੀ ਵਿੱਚ ਕ-ਲੇ-ਸ਼ ਰਹਿੰਦਾ ਸੀ ਅਤੇ ਬੀਤੀ ਰਾਤ ਨ-ਸ਼ੇ-ੜੀ ਪਤੀ ਨੇ ਸੰਦੀਪ ਕੌਰ ਦਾ ਗਲਾ ਵੱ-ਢ ਦਿੱਤਾ। ਥਾਣਾ ਕੱਚਾ ਪੱਕਾ ਦੇ ਪੁਲੀਸ ਅਧਿਕਾਰੀ ਹਰਨੇਕ ਸਿੰਘ ਨੇ ਦੱਸਿਆ ਕਿ ਗੁਸਾਹਬ ਸਿੰਘ ਨੂੰ ਪੁਲੀਸ ਹਿ-ਰਾ-ਸ-ਤ ਵਿੱਚ ਹੈ।