Breaking News
Home / ਵਿਦੇਸ਼ / ਕੈਨੇਡਾ – ਦੋ ਸਿੱਖਾਂ ਦੀ ਹੋ ਰਹੀ ਹੈ ਸ਼ਲਾਘਾ, ਬਚਾਈ ਕਾਰ ਹਾਦਸੇ ਵਿੱਚ ਬਜ਼ੁਰਗ ਦੀ ਜ਼ਿੰਦਗੀ

ਕੈਨੇਡਾ – ਦੋ ਸਿੱਖਾਂ ਦੀ ਹੋ ਰਹੀ ਹੈ ਸ਼ਲਾਘਾ, ਬਚਾਈ ਕਾਰ ਹਾਦਸੇ ਵਿੱਚ ਬਜ਼ੁਰਗ ਦੀ ਜ਼ਿੰਦਗੀ

ਕੈਨੇਡਾ ਦੇ ਸੂਬੇ ਸਸਕੈਚਵਨ ਦੇ ਸ਼ਹਿਰ ਰਿਜਾਇਨਾ ਦੇ ਦੋ ਸਿੱਖਾਂ ਦੀ ਹੋ ਰਹੀ ਹੈ ਸ਼ਲਾਂਘਾ, ਬਚਾਈ ਕਾਰ ਹਾਦਸੇ ਵਿੱਚ ਬਜ਼ੁਰਗ ਦੀ ਜ਼ਿੰਦਗੀ
ਕੈਨੇਡਾ ਦੇ ਸੂਬੇ ਸਸਕੈਚਵਨ ਦੇ ਸ਼ਹਿਰ ਰਿਜਾਇਨਾ ਦੀ ਪੁਲਿਸ ਤੇ ਸਥਾਨਕ ਮੀਡੀਆ ਦੋ ਸਿੱਖਾਂ ਦੀ ਇਸ ਗੱਲੋ ਸ਼ਲਾਂਘਾ ਕਰ ਰਿਹਾ ਹੈ ਕਿਉਂਕਿ ਉਨਾਂ ਨੇ ਬਲਦੀ ਕਾਰ ਜੋ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਵਿੱਚੋਂ ਇੱਕ ਬਜ਼ੁਰਗ ਨੂੰ ਬਾਹਰ ਕੱਢ ਕੇ ਬਚਾ ਲਿਆ ਹੈ ਅਗਰ ਇਹ ਨੋਜਵਾਨ ਇੰਝ ਨਾ ਕਰਦੇ ਤਾਂ ਬਜ਼ੁਰਗ ਨੇ ਅੱਗ ਵਿੱਚ ਝੁਲਸ ਜਾਣਾ ਸੀ ।

ਦੋ ਸਿੱਖ ਨੌਜਵਾਨਾਂ ਸਨੀ ਬਾਜਵਾ ਅਤੇ ਬਿੱਲ ਸਿੰਘ ਵੀਰਵਾਰ ਨੂੰ ਸ਼ਹਿਰ ਦੇ ਪੂਰਬੀ ਸਿਰੇ ‘ਤੇ ਘਰ ਜਾ ਰਹੇ ਸਨ ਜਦੋਂ ਉਨ੍ਹਾਂ ਨੇ ਅਜਿਹਾ ਕੁਝ ਦੇਖਿਆ ਜਿਸ’ ਤੇ ਸ਼ਾਇਦ ਹੀ ਉਹ ਵਿਸ਼ਵਾਸ ਕਰ ਸਕਣ।ਇਕ ਕਾਰ ਇਕ ਤੇਜ਼ ਰਫਤਾਰ ਨਾਲ ਜਾ ਰਹੀ ਸੀ ਜਦੋਂ ਉਸਦੇ ਪਹੀਏ ਨਾਲ ਕੁਝ ਹਿੱਟ ਕੀਤਾ ਅਤੇ ਕੁਝ ਸਕਿੰਟਾਂ ਲਈ ਕਾਰ ਹਵਾ ਵਿਚ ਵੀ ਉੱਡੀ ਤੇ ਹਾਦਸੇ ਦਾ ਸ਼ਿਕਾਰ ਹੋਕੇ ਅੱਗ ਦੀ ਲਪੇਟ ਵਿੱਚ ਆ ਗਈ, ਦੋਵਾਂ ਨੇ ਪੁਲਿਸ ਕਾਲ ਕਰ ਦਿੱਤੀ ਪਰ ਪੁਲਿਸ ਨੇ ਜਦੋਂ ਤੱਕ ਆਉਣਾ ਸੀ ਉਦੋਂ ਤੱਕ ਅੱਗ ਨਾਲ ਬਜ਼ੁਰਗ ਨੇ ਝੁਲਸ ਜਾਣਾ ਸੀ ਸੋ ਇੰਨਾ ਨੇ ਆਪ ਹੀ ਮੱਦਦ ਕਰਨ ਦਾ ਫੈਸਲਾ ਲਿਆ ਤੇ ਬਜ਼ੁਰਗ ਨੂੰ ਬਚਾ ਲਿਆ।

ਦੂਜੇ ਪਾਸੇ ਹਾਲ ਦੇ ਸਮੇਂ ਕੈਨੇਡੀਅਨ ਸਿੱਖਾਂ ਉੱਪਰ ਜਾ-ਸੂ-ਸੀ ਕਰਨ ਤੇ ਉਨਾਂ ਨੂੰ ਬਦ-ਨਾਮ ਕਰਨ ਦੀਆਂ ਚਾਲਾਂ ਦਾ ਪਰਦਾਫਾਸ਼ ਹੋਇਆ ਹੈ ਪਰ ਫਿਰ ਵੀ ਸਿੱਖ ਭਾਈਚਾਰਾ ਆਪਣੇ ਚੰਗੇ ਕਾਰਜਾਂ ਕਰਕੇ ਇੰਨੇਂ ਹ-ਮ-ਲਿ-ਆਂ ਵਿੱਚੋ ਵੀ ਚਮਕ ਕੇ ਸਾਹਮਣੇ ਆਉਂਦਾ ਰਹਿੰਦਾ ਹੈ ,ਅੱਜ ਲੋੜ ਇਹੋ ਜਿਹੇ ਹੀ ਚੰਗੇ ਕਾਰਜਾਂ ਵਿੱਚ ਵੱਧ ਤੋਂ ਵੱਧ ਹਿੱਸਾ ਪਾਇਆ ਜਾਵੇ..!!

ਕੁਲਤਰਨ ਸਿੰਘ ਪਧਿਆਣਾ

About admin

Check Also

ਬਰੈਂਪਟਨ ‘ਚ ਦੋ ਟਰੱਕਾਂ ਦਾ ਹਾਦਸਾ, ਪੰਜਾਬੀ ਦੀ ਮੌਤ

ਬਰੈਂਪਟਨ ਦੇ ਗੋਰਵੇਅ ਅਤੇ ਇੰਟਰਮੋਡਲ (Goreway and Intermodel) ਲਾਗੇ ਟ੍ਰੀਪਲ ਐਮ ਮੇਟਲ ਕੰਪਨੀ ( Triple …

%d bloggers like this: