ਅਮਰੀਕਾ ਵਿੱਚ ਸੱਤ ਲੱਖ ਲੋਕਾਂ ਦੀ ਬਿਜਲੀ ਗੁੱਲ

ਫਰਿਜ਼ਨੋ (ਕੈਲੇਫੋਰਨੀਆ), 10 ਸਤੰਬਰ 2020, ਗੁਰਿੰਦਰਜੀਤ ਨੀਟਾ ਮਾਛੀਕੇ – ਅਮਰੀਕਾ ਵਿੱਚ ਹਰ ਸਾਲ ਜੂਨ ਤੋਂ ਲੈਕੇ ਨਵੰਬਰ ਮਹੀਨੇ ਤੱਕ ਹਰੀਕੇਨ (ਚੱਕਰਵਰਤੀਤੁਫ਼ਾਨ) ਦਾ ਡਰ ਬਣਿਆ ਕਹਿੰਦਾ ਹੈ।

ਹਾਲੇ ਛੇ ਹਫ਼ਤੇ ਪਹਿਲਾ ਅਮਰੀਕਾ ਵਿੱਚ ਹਰੀਕੇਨ ਲੌਰਾ ਨੇ ਭਾਰੀ ਤਬਾਹੀ ਮਚਾਈ ਸੀ ਅਤੇ ਹੁਣ ਹਰੀਕੇਨ ਡੈਲਟਾ, ਜੋਹੁਣ ਇਕ ਟਰਾਪੀਕਲ ਸਟੌਰਮ (ਗਰਮ ਖੰਡੀ) ਵਿੱਚ ਤਬਦੀਲ ਹੋ ਚੁੱਕਾ ਹੈ, ਨੇ ਸ਼ੁੱਕਰਵਾਰ ਸ਼ਾਮ ਨੂੰ ਲੂਸੀਆਨਾ ਦੇ ਕ੍ਰੀਓਲ ਦੇ ਕੋਲ ਲੈਂਡਫਾਲ (ਸਮੁੰਦਰ ਤੋਧਰਤੀ ਤੇ ਦਸਤਖ਼ਤ ਦਿੱਤੀ) ਕੀਤਾ ਅਤੇ ਆਪਣੇ ਰਾਹ ਵਿਚ ਲੱਗਭਗ 11 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕੀਤਾ ਅਤੇ ਸ਼ਨੀਵਾਰ ਸਵੇਰੇ ਤੱਕ ਟੈਕਸਾਸ, ਲੂਸੀਆਨਾ ਅਤੇ ਮਿਸੀਸਿਪੀ ਵਿਚ 700,000 ਤੋਂ ਵੱਧ ਲੋਕਾਂ ਦੀ ਬਿਜਲੀ ਗੁੱਲ ਹੋ ਗਈ। ਹਰੀਕੇਲ ਡੈਲਟਾ ਕੈਟਾਗਰੀ 1 ਹਰੀਕੇਨ ਦੇ ਰੂਪ ਵਿੱਚ 100 ਮੀਲਪ੍ਰਤੀ ਘੰਟੇ ਦੀ ਰਫ਼ਤਾਰ ਦੀ ਹਨੇਰੀ ਅਤੇ ਭਾਰੀ ਮੀਂਹ ਨਾਲ ਆਇਆ ਅਤੇ ਬਹੁਤ ਸਾਰੇ ਬਿਜਨਸ ਅਤੇ ਘਰਾਂ ਦੀਆਂ ਛੱਤਾ ਨੂੰ ਨੁਕਸਾਨ ਪਹੁੰਚਾਉਂਦਾ, ਭਾਰੀਹੜ ਅਤੇ ਤਬਾਹੀ ਦੇ ਮੰਜ਼ਰ ਵਿਖਾਉਂਦਾ ਅੱਗੇ ਨਿਕਲ ਗਿਆ।

ਪੂਰਵ ਅਨੁਮਾਨਾਂ ਅਨੁਸਾਰ ਸ਼ਨੀਵਾਰ ਸਵੇਰ ਤੱਕ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਰਾਤ ਅਤੇ ਐਤਵਾਰ ਨੂੰ ਟੈਨਸੀ ਸਟੇਟ ਵਿਚ ਜਾਣ ਤੋਂ ਪਹਿਲਾਂ ਡੈਲਟਾ ਤੁਫ਼ਾਨ ਦੇ ਪੱਛਮੀ ਅਤੇ ਉੱਤਰੀ ਮਿਸੀਸਿਪੀ ਦੇ ਪਾਰ ਜਾਣ ਦੀ ਉਮੀਦ ਹੈ।