ਕਨੇਡਾ ਵਿਚ ਕਾਰ ਝੀਲ ਵਿਚ ਡਿੱਗਣ ਨਾਲ ਪੰਜਾਬੀ ਮੁੰਡੇ ਕੁੜੀ ਦੀ ਮੌਤ

ਭਾਈਚਾਰੇ ਲਈ ਦੁੱਖਦਾਈ ਖਬਰ ਆਈ ਹੈ ਕਿ ਬੀਤੇ ਮੰਗਲਵਾਰ ਕੈਨੇਡਾ ਦੇ ਸੂਬੇ ਕਿਊਬਕ ਦੇ ਸ਼ਹਿਰ ਮਾਂਟਰੀਅਲ ਵਿਖੇ ਇੱਕ ਗੱਡੀ ਦੇ ਝੀਲ ਵਿੱਚ ਡਿੱਗ ਜਾਣ ਕਾਰਨ ਵਾਪਰੇ ਹਾਦਸੇ ਦੌਰਾਨ 2 ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ।

ਇਸ ਹਾਦਸੇ ਵਿੱਚ ਇੱਕ ਲੜਕੇ ਤੇ ਇੱਕ ਲੜਕੀ ਦੀ ਮੌਤ ਹੋਈ ਹੈ ਜੋਕਿ ਝੀਲ ਵਿੱਚ ਡੁੱਬ ਗਏ ਸਨ । ਲੜਕੇ ਦੀ ਉਮਰ 22 ਸਾਲ ਜਦੋਂਕਿ ਲੜਕੀ (ਹਰਸ਼ ਬਰਾੜ) ਦੀ ਉਮਰ ਮਹਿਜ਼ 19 ਸਾਲ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ ਗੱਡੀ ਦੇ ਝੀਲ ਵਿੱਚ ਡਿੱਗਣ ਦਾ ਕਾਰਨ ਅਣਗਹਿਲੀ ਹੋ ਸਕਦਾ ਹੈ ।

ਮਿ੍ਰਤਕਾ ਬਾਰੇ ਹੋਰ ਜਾਣਕਾਰੀ ਤੇ ਵੇਰਵਿਆਂ ਦੀ ਹਾਲੇ ਉਡੀਕ ਕੀਤੀ ਜਾ ਰਹੀ ਹੈ । ਯਾਦ ਰਹੇ ਕੈਨੇਡਾ ਵਿਖੇ ਪਾਣੀ ਵਿੱਚ ਪੰਜਾਬੀ ਨੋਜਵਾਨ ਲੜਕੇ ਲੜਕੀਆਂ ਦੇ ਡੁੱਬ ਜਾਣ ਕਾਰਨ ਵੱਡੀ ਗਿਣਤੀ ਵਿੱਚ ਮੌਤਾਂ ਹੋਈਆਂ ਹਨ ਪਰ ਹਰ ਵਾਰ ਹਾਦਸੇ ਦਾ ਕਾਰਨ ਅਣਗਹਿਲੀ ਹੀ ਸਾਹਮਣੇ ਆਇਆ ਹੈ ਭਾਵੇਂ ਕਿ ਇਸ ਬਾਬਤ ਜਾਗਰੂਕ ਕਰਨ ਦੀਆਂ ਕੋਸ਼ਿਸ਼ਾਂ ਨਿਰੰਤਰ ਹੁੰਦੀਆਂ ਰਹੀਆਂ ਹਨ…!!


ਬੀਤੇ ਦਿਨ ਪੰਜਾਬ ਤੋਂ ਪੜਨ ਲਈ ਆਏ ਬੱਚੇ ਜੋ ਮਾਂਟ੍ਰੀਆਲ ਲਸ਼ੀਨ ਵਿਚ (ਸੇਂ ਲਾਰੈਂਟ) ਦਰਿਆ ਪੈਂਦਾ ਹੇ ਓਥੇ ਘੁੰਮਣ ਲਈ ਗਏ ਸਨ ਗੱਡੀ ਪਾਰਕ ਲਾਈ ਜੋ ਕੇ ਇਹ ਪਾਰਕਿੰਗ ਬਿਲਕੁੱਲ ਦਰਿਆ ਦੇ ਕੰਢੇ ਤੇ ਹੈ ਓਥੇ ਖੜੇ ਕਨੇਡੀਅਨ ਲੋਕਾਂ ਦੱਸਿਆ ਕੇ ਪਤਾ ਹੀ ਨਹੀਂ ਲੱਗਾ ਗੱਡੀ ਇਕ ਦਮ ਰੇਸ ਫੜ ਗਈ ਤੇ ਦਰਿਆ ਵਿਚ ਚਲੀ ਗਈ ਕਹਿੰਦੇ ਵੇਖਦੇ ਵੇਖਦੇ ਹੀ ਕਾਰ ਡੁੱਬ ਗਈ ਇਕ ਕਾਲੇ ਨੌਜਵਾਨ ਨੇ ਬਚਾਓਣ ਦੀ ਕੋਸ਼ਿਸ਼ ਕੀਤੀ ਸਲਾਂਗ ਮਾਰ ਕੇ ਪਰ ਓਹ ਕਾਰ ਡੂੰਗੇ ਪਾਣੀ ਵਿਚ ਚਲੀ ਜਾਣ ਕਾਰਨ ਪਾਣੀ ਭਰਨ ਨਾਲ ਦੋਨੋ ਬੱਚੇ ਲੜਕੀ ਤੇ ਲੜਕਾ ਸਨ ਡੁੱਬ ਕੇ ਓਹਨਾਂ ਦੀ ਮੌਤ ਹੋ ਗਈ ਹੈ ਪੁਲਿਸ ਨ (ੇ ਮ੍ਰਿਤਕ ਦੇਹਾਂ ) ਡੈੱਡਬਾਡੀਆਂ ਰਿਲੀਜ਼ ਕਰ ਦਿੱਤੀਆ ਹਨ ਅਤੇ ਗੁਰਦੁਆਰਾ ਸਾਹਿਬ ਲਸਾਲ ਅਤੇ ਪਾਰਕ ਵਲੋਂ ਇਹਨਾਂ ਬੱਚਿਆਂ ਦੀ ਬਾਡੀਆਂ ਭੇਜਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ।

ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੇਵਾਦਾਰਾਂ ਵਲੋਂ ਵਾਹਿਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਹੈ ਕੇ ਇਹਨਾਂ ਬੱਚਿਆਂ ਨੂੰ ਅਪਨੇ ਚਰਨਾਂ ਵਿਚ ਨਿਵਾਸ ਬਖਸ਼ੇ ਪਿਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਨ ਸੋ ਆਓ ਸਾਰੇ ਰਲ ਕੇ ਇਹਨਾਂ ਬੱਚਿਆਂ ਦੀ ਮਦਦ ਕਰੀਏ ਵਾਹਿਗੁਰੂ ਜੀ ਮਿਹਰ ਕਰਨ,,,ਵਧੇਰੇ ਜਾਣਕਾਰੀ ਲਈ 514 595 1881 , 514 291 8165 ,514 569 5924 , 514 609 0985.
Gurdwara Guru Nanak Darbar, LaSalle