ਦਾਰਾ ਸਿੰਘ ਦੇ ਮੁੰਡੇ ਨੇ ਹਾਥਰਸ ਕੇਸ ਨੂੰ ਦੱਸਿਆ ਝੂਠਾ, ਯੋਗੀ ਆਦਿੱਤਿਆਨਾਥ ਦੇ ਹੱਕ ਚ ਨਿੱਤਰਿਆ

ਮੁੰਬਈ: ‘ਬਿੱਗ ਬੌਸ-3’ ਦੇ ਜੇਤੂ ਵਿੰਦੂ ਦਾਰਾ ਸਿੰਘ ਨੇ ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਕੀਤੀ ਤੇ ਯੂਪੀ ਦੇ ਸੀਐਮ ਦੇ ਸਮਰਥਨ ਵਿੱਚ ਸਾਹਮਣੇ ਆਏ। ਹਾਥਰਸ ਕੇਸ ਤੋਂ ਬਾਅਦ ਕਈ ਫਿਲਮੀ ਸ਼ਖਸੀਅਤਾਂ ਨੇ ਉੱਤਰ ਪ੍ਰਦੇਸ਼ ਸਰਕਾਰ ਤੇ ਪੁਲਿਸ ਦੀ ਅਲੋਚਨਾ ਕੀਤੀ।

ਇਸ ਦੌਰਾਨ ਪ੍ਰਸਿੱਧ ਭਲਵਾਨ ਤੇ ਅਦਾਕਾਰ ਦਾਰਾ ਸਿੰਘ ਦੇ ਬੇਟੇ ਵਿੰਦੂ ਦਾਰਾ ਸਿੰਘ ਸੀਐਮ ਯੋਗੀ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਯੋਗੀ ਆਦਿੱਤਿਆਨਾਥ ਨੂੰ ਮਿਲਣ ਦੀ ਜਾਣਕਾਰੀ ਦਿੱਤੀ ਹੈ। ਸੀਐਮ ਯੋਗੀ ਨਾਲ ਤਸਵੀਰ ਵੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਸੀਐਮ ਯੋਗੀ ਦੀ ਬਹੁਤ ਤਾਰੀਫ ਕੀਤੀ ਹੈ।


ਵਿੰਦੂ ਦਾਰਾ ਸਿੰਘ ਨੇ ਯੋਗੀ ਆਦਿੱਤਿਆਨਾਥ ਦੀ ਸ ਖ ਤ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਲਿਖਿਆ, ‘ਜਿੰਨੇ ਲੋਕ ਝੂਠੇ ਕੇਸਾਂ, ਹਾਥਰਸ ਕੇਸ ਵਿੱਚ ਝੂਠ ਰਾਹੀਂ ਉਨ੍ਹਾਂ ਦੇ ਕੰਮਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਹੀ ਉਨ੍ਹਾਂ ਦੇ ਕੰਮ ਵਿੱਚ ਵਾਧਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਝੂਠ ਕਦੇ ਵੀ ਸੱਚ ਨੂੰ ਮਾਤ ਨਹੀਂ ਦੇ ਸਕਦਾ। ਆਪਣੀ ਫੋਟੋ ‘ਚ ਯੋਗੀ ਆਦਿੱਤਿਆਨਾਥ ਨਾਲ ਫੋਟੋ ਸਾਂਝੀ ਕਰਦੇ ਹੋਏ, ਉਨ੍ਹਾਂ ਲਿਖਿਆ, ‘ਮੈਨੂੰ ਯੂਪੀ ਦੇ ਬਹੁਤ ਮਿਹਨਤੀ ਸੀਐਮ ਸ੍ਰੀ ਯੋਗੀ ਆਦਿੱਤਿਆਨਾਥ ਨੂੰ ਮਿਲ ਕੇ ਮਾਣ ਮਹਿਸੂਸ ਹੋ ਰਿਹਾ ਹੈ।’

ਉਨ੍ਹਾਂ ਨੇ ਅੱਗੇ ਲਿਖਿਆ, ‘ਮੇਰੇ ‘ਤੇ ਭਰੋਸਾ ਕਰੋ, ਜਿੰਨੇ ਲੋਕ ਹਾਥਰਸ ਵਰਗੇ ਝੂਠੇ ਕੇਸਾਂ ਤੋਂ ਉਨ੍ਹਾਂ ਦੀ ਮਿਹਨਤ ਨੂੰ ਘਟਾਉਣ ਦੀ ਕੋਸ਼ਿਸ਼ ਕਰਨਗੇ, ਓਨਾ ਹੀ ਉਨ੍ਹਾਂ ਦਾ ਕੰਮ ਕੰਮ ਲਿਆਵੇਗਾ। ਸੱਚ ਹਮੇਸ਼ਾ ਜਿੱਤਦਾ ਹੈ। ਝੂਠ ਕਦੇ ਵੀ ਸੱਚੇ ਯੋਗੀ ਨੂੰ ਹਰਾ ਨਹੀਂ ਸਕਦਾ।’ ਦੱਸ ਦੇਈਏ ਕਿ ਬਿੰਦੂ ਦਾਰਾ ਸਿੰਘ ਨੇ ਹਾਲ ਹੀ ਵਿੱਚ ਅਯੋਧਿਆ ਵਿੱਚ ਰਾਮਲੀਲਾ ਦੇ ਭੂਮੀ ਪੂਜਨ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ।