ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਝੀਲ ‘ਚ ਡੁੱਬਣ ਕਾਰਨ ਮੌਤ

ਐਬਟਸਫੋਰਡ, 6 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਸ਼ਹਿਰ ਸਰੀ ਵਾਸੀ ਪੰਜਾਬੀ ਨੌਜਵਾਨ ਭਵਜੀਤ ਸਿੰਘ ਔਜਲਾ 37 ਦੀ ਝੀਲ ‘ਚ ਡੁੱਬਣ ਕਾਰਨ ਮੌਤ ਹੋ ਗਈ |

ਰਾਇਲ ਕੈਨੇਡੀਅਨ ਮਾਊ ਾਟਿਡ ਪੁਲਿਸ ਦੀ ਬੁਲਾਰੀ ਜੂਲੀ ਕਲੱਸਨਰ ਨੇ ਦੱਸਿਆ ਕਿ ਭਵਜੀਤ ਸਿੰਘ ਇਕ ਲੜਕੀ ਸਮੇਤ ਪਾਣੀ ਵਿਚ ਚੱਲਣ ਵਾਲੇ ਸਕੂਟਰ ‘ਤੇ ਸਵਾਰ ਹੋ ਕੇ ਮੈਪਿਲ ਰਿ ੱਜ ਦੀ ਐਲੂਇਟ ਝੀਲ ਵਿਚ ਜਾ ਰਹੇ ਸਨ ਕਿ ਸਕੂਟਰ ਅਚਾਨਕ ਬੇ ਕਾ ਬੂ ਹੋ ਕੇ ਪਾਣੀ ਵਿਚ ਪਲਟ ਗਿਆ | ਉਥੇ ਵੋਟਿੰਗ ਕਰ ਰਹੇ ਕਿਸ਼ਤੀ ਸਵਾਰਾਂ ਨੇ ਤਾਂ ਉਕਤ ਲੜਕੀ ਨੂੰ ਬਚਾ ਲਿਆ ਪਰ ਭਵਜੀਤ ਸਿੰਘ ਨੂੰ ਬਚਾਇਆ ਨਹੀਂ ਜਾ ਸਕਿਆ |

ਉਨ੍ਹਾਂ ਦੱਸਿਆ ਕਿ ਗੋਤਾਖੋਰਾਂ ਵਲੋਂ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਭਵਜੀਤ ਦੀ ਲਾ ਸ਼ ਅਜੇ ਤੱਕ ਬਰਾਮਦ ਨਹੀਂ ਹੋ ਸਕੀ | ਐਲੂਇਟ ਝੀਲ 500 ਮੀਟਰ ਡੂੰਘੀ ਹੈ ਤੇ ਇਸ ਵਿਚ ਵੱਡੀਆਂ ਚਟਾਨਾਂ ਲਾ ਸ਼ ਲੱਭਣ ਵਿਚ ਅ ੜਿੱ ਕਾ ਬਣ ਰਹੀਆਂ ਹਨ | ਵਰਨਣਯੋਗ ਹੈ ਕਿ ਬਿ੍ਟਿਸ਼ ਕੋਲੰਬੀਆ ਵਿਚ ਬੀਤੇ 5 ਮਹੀਨਿਆਂ ‘ਚ 35 ਜਾਣਿਆਂ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਚੁੱਕੀ ਹੈ |