ਕੋਰੋਨਾ ਦਾ ਇਲਾਜ ਕਰਵਾਉਣ ਤੋਂ ਪਰਤੇ ਡੋਨਾਲਡ ਟਰੰਪ ਨੇ ਮਾਸਕ ਉਤਾਇਆ ਤੇ ਕਿਹਾ

ਡਾਕਟਰਾਂ ਨੇ ਕਿਹਾ-ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹਨ ਟਰੰਪ
ਵਾਸ਼ਿੰਗਟਨ, 6 ਅਕਤੂਬਰ – ਕੋਰੋਨਾ ਸੰਕ੍ਰਮਣ ਦਾ ਇਲਾਜ ਕਰਾ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਸਪਤਾਲ ਤੋਂ ਵਾਪਸ ਵਾਈਟ ਹਾਊਸ ਪਹੁੰਚੇ। ਵਾਈਟ ਹਾਊਸ ਪਹੁੰਚਦੇ ਹੀ ਟਰੰਪ ਨੇ ਆਪਣਾ ਮਾਸਕ ਵੀ ਉਤਾਰ ਦਿੱਤਾ। ਮਾਸਕ ਉਤਾਰ ਕੇ ਰਾਸ਼ਟਰਪਤੀ ਟਰੰਪ ਨੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਜਦਕਿ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਉਨ੍ਹਾਂ ਦੇ ਪੂਰੀ ਤਰ੍ਹਾਂ ਨਾਲ ਠੀਕ ਨਾ ਹੋਣ ਦੀ ਗੱਲ ਕਹੀ ਹੈ।

ਟਰੰਪ ਨੇ ਖ਼ੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਡਾਕਟਰਾਂ ਦੇ ਅਨੁਸਾਰ ਹੁਣ ਟਰੰਪ ਦਾ ਇਲਾਜ ਵ੍ਹਾਈਟ ਹਾਊਸ ਵਿੱਚ ਕੀਤਾ ਜਾਵੇਗਾ। ਡੋਨਾਲਡ ਟਰੰਪ ਦੀ ਸਿਹਤ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਹੈ ਪਰ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ ਹੈ। ਇਸ ਲਈ ਉਸ ਨਾਲ ਵ੍ਹਾਈਟ ਹਾਊਸ ਵਿਚ ਹੋਰ ਇਲਾਜ ਕੀਤਾ ਜਾਵੇਗਾ। ਟਰੰਪ ਨੂੰ ਸ਼ਾਮ ਕਰੀਬ ਸਾਡੇ 6 ਵਜੇ ਵਾਲਟਰ ਰੀਡ ਮੈਡੀਕਲ ਸੈਂਟਰ ਤੋਂ ਵ੍ਹਾਈਟ ਹਾਊਸ ਸ਼ਿਫਟ ਲਿਜਾਇਆ ਗਿਆ।

ਵ੍ਹਾਈਟ ਹਾਊਸ ਪਰਤਣ ਤੋਂ ਬਾਅਦ ਟਰੰਪ ਨੇ ਇਕ ਵੀਡੀਓ ਜਾਰੀ ਕੀਤਾ। ਇਸ ‘ਚ ਉਨ੍ਹਾਂ ਇਕ ਵਾਰ ਫਿਰ ਦੁਹਰਾਇਆ ਕਿ ਵਾਇਰਸ ਜ਼ਿੰਦਗੀ ‘ਤੇ ਹਾਵੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਵਾਲਟਰ ਰੀਡ ਹਸਪਤਾਲ ਦੇ ਡਾਕਟਰਾਂ ਅਤੇ ਨਰਸਾਂ ਦਾ ਧੰਨਵਾਦ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਹਸਪਤਾਲ ‘ਚ ਕੋਰੋਨਾ ਵਾਇਰਸ ਬਾਰੇ ਬਹੁਤ ਕੁਝ ਸਿੱਖਿਆ ਹੈ। ਸਾਡੇ ਕੋਲ ਵਧੀਆ ਡਾਕਟਰੀ ਸਹੂਲਤਾਂ ਹਨ ,ਇਸ ਲਈ ਇਸ ਤੋਂ ਡ ਰ ਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਹ ਚੰਗਾ ਮਹਿਸੂਸ ਕਰ ਰਹੇ ਹਨ।

ਹਾਲਾਂਕਿ, ਵ੍ਹਾਈਟ ਹਾਊਸ ਪਰਤਣ ਤੋਂ ਬਾਅਦ ਟਰੰਪ ਦੇ ਇਸ ਬਿਆਨ ‘ਤੇ ਸਵਾਲ ਉਠ ਰਹੇ ਹਨ ਕਿਉਂਕਿ ਅਮਰੀਕਾ ‘ਚ ਲਗਭਗ 2 ਲੱਖ 10 ਹਜ਼ਾਰ ਲੋਕ ਕੋਰੋਨਾ ਕਾਰਨ ਆਪਣੀ ਜਾ ਨ ਗੁਆ ਚੁੱਕੇ ਹਨ, ਪਰ ਟਰੰਪ ਅਜੇ ਵੀ ਲੋਕਾਂ ਨੂੰ ਡ ਰ ਨ ਲਈ ਨਹੀਂ ਕਹਿ ਰਹੇ ਹਨ। ਵ੍ਹਾਈਟ ਹਾਊਸ ਪਹੁੰਚਣ ‘ਤੇ ਟਰੰਪ ਨੇ ਮਾਸਕ ਵੀ ਹਟਾ ਦਿੱਤਾ ਅਤੇ ਪ੍ਰਸ਼ੰਸਕਾਂ ਨੂੰ ਸਲਾਮ ਕਰ ਧੰਨਵਾਦ ਕੀਤਾ। ਹਾਲਾਂਕਿ, ਟਰੰਪ ਨੇ ਇਹ ਵੀ ਕਿਹਾ ਕਿ ਉਹ ਜਲਦੀ ਠੀਕ ਹੋ ਜਾਣਗੇ ਅਤੇ ਮੁਹਿੰਮ ਦਾ ਕਾਰਜਭਾਰ ਸੰਭਾਲ ਲੈਣਗੇ।