Breaking News
Home / ਪੰਜਾਬ / ਵਾਇਰਲ ਵੀਡੀਉ – ਕਿਸਾਨਾਂ ਦੇ ਹੱਕ ਵਿਚ ਹਰਭਜਨ ਮਾਨ ਦੀ ਸਪੀਚ

ਵਾਇਰਲ ਵੀਡੀਉ – ਕਿਸਾਨਾਂ ਦੇ ਹੱਕ ਵਿਚ ਹਰਭਜਨ ਮਾਨ ਦੀ ਸਪੀਚ

ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਨਾਲ-ਨਾਲ ਇਸ ਵਾਰ ਪੰਜਾਬੀ ਗਾਇਕ ਤੇ ਕਲਾਕਾਰ ਵੀ ਮੈਦਾਨ ‘ਚ ਡਟੇ ਹਨ। ਅਜਿਹੇ ‘ਚ ਪੰਜਾਬੀ ਗਾਇਕ ਹਰਭਜਨ ਮਾਨ ਵੀ ਲਗਾਤਾਰ ਕਿਸਾਨਾਂ ਨਾਲ ਧਰਨੇ ਤੇ ਡਟੇ ਹੋਏ ਹਨ । ਉਹਨਾਂ ਵੱਲੋਂ ਲਗਾਤਾਰ ਕਿਸਾਨ ਮੋਰਚੇ ਦੀਆਂ ਵੀਡੀਓ ਤੇ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ ।

ਉਹਨਾਂ ਨੇ ਹਾਲ ਹੀ ਵਿੱਚ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਉਹ ਕਹਿ ਰਹੇ ਹਨ ਉਹ ਖੁਦ ਕਿਸਾਨ ਦਾ ਪੁੱਤ ਹੈ । ਉਸ ਨੇ ਖੁਦ ਆਪਣੇ ਪਿਤਾ ਦੇ ਪੈਰਾਂ ਦੀਆਂ ਪਾਟੀਆਂ ਵਿਆਈਆਂ ਦੇਖੀਆਂ ਹਨ । ਕਿਸਾਨਾਂ ਵੱਲੋਂ ਉਹਨਾਂ ਨੂੰ ਜੋ ਵੀ ਸੇਵਾ ਲਗਾਈ ਜਾਵੇਗੀ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣਗੇ ।

ਉਦੋਂ ਤੱਕ ਡਟੇ ਰਹਿਣਗੇ ਜਦੋਂ ਤੱਕ ਇਹ ਆਰਡੀਨੈੱਸ ਵਾਪਿਸ ਨਹੀਂ ਹੁੰਦਾ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਦੇਸ਼ ਭਰ ‘ਚ ਖੇਤੀ ਐਕਟ ਦਾ ਵਿਰੋਧ ਹੋ ਰਿਹਾ ਹੈ। ਅਜਿਹੇ ‘ਚ ਕਿਸਾਨਾਂ ਦੇ ਹੱਕ ਲਈ ਪੰਜਾਬੀ ਸਿਤਾਰੇ ਇਕਜੁੱਟ ਹੋਏ ਹਨ। ਕਲਾਕਾਰਾਂ ਵੱਲੋਂ ਖੇਤੀ ਐਕਟ ਵਾਪਸ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ।

About admin

Check Also

ਅਦਾਲਤ ਨੇ ਦੀਪ ਸਿੱਧੂ ਦੀ ਤਕਰੀਰ ਦਾ ਉਲੱਥਾ ਮੰਗਿਆ

ਅੱਜ ਜੱਜ ਨੇ ਦੀਪ ਸਿੱਧੂ ਦੇ ਭਾਸ਼ਣਾਂ ਦਾ ਅਨੁਵਾਦ ਮੰਗਿਆ ਹੈ…ਤੇ ਅਜੇ ਜੱਜ ਸਾਬ ਨੇ …

%d bloggers like this: