ਹੰਸਰਾਜ ਹੰਸ ਨੇ ਗਦਾਰ ਕਹਿਣ ‘ਤੇ ਯੋਗਰਾਜ ਸਿੰਘ ਨੂੰ ਦਿੱਤਾ ਠੋਕਵਾਂ ਜਵਾਬ

ਹੰਸ ਰਾਜ ਹੰਸ ਜੋਕਿ ਦਿੱਲੀ ਦੀ ਇੱਕ ਰਿਜ਼ਰਵ ਸੀਟ ਤੋਂ ਮੈਂਬਰ ਪਾਰਲੀਮੈਂਟ ਬਣਿਆ ਹੈ ਤੇ ਆਖਦਾ ਹੈ ਕਿ ਇਹ ਪ੍ਰਾਪਤੀ ਉਸਨੂੰ 14 ਸਾਲ ਧੱਕੇ ਖਾਣ ਤੋਂ ਬਾਅਦ ਮਿਲੀ ਹੈ ਇਸ ਲਈ ਉਸ ਨਾਲ ਅਸਤੀਫੇ ਦੀ ਗੱਲ ਨਾ ਕੀਤੀ ਜਾਵੇ ਚੱਲੋ ਅਸਤੀਫੇ ਦੀ ਗੱਲ ਨਹੀਂ ਕਰਦੇ ਪਰ ਕੁੱਝ ਸਵਾਲ ਤਾਂ ਜ਼ਰੂਰ ਹਨ ਜੋ ਉਸਨੂੰ ਆਪਣੇ ਆਪ ਨਾਲ ਕਰਨੇ ਚਾਹੀਦੇ ਹਨ?? ਹੰਸ ਰਾਜ ਪੰਜਾਬ ਦੇ ਕਿਸੇ ਮਸਲੇ ਤੇ ਅੱਜ ਤੱਕ ਨਾ ਬੋਲਿਆ ਹੈ ਤੇ ਨਾ ਹੀ ਉਹ ਬੋਲ ਸਕਦਾ ਹੈ ਪਰ ਘੱਟੋ-ਘੱਟ ਉੱਤਰ ਪ੍ਰਦੇਸ਼ ਦੇ ਹਾਥਰਸ ਘਟਨਾ ਦੀ ਸਿਕਾਰ ਮੰਦਭਾਗੀ ਬੱਚੀ ਬਾਰੇ ਤਾਂ ਹਾਅ ਦਾ ਨਾਅਰਾ ਉਹ ਲਗਾ ਸਕਦਾ ਸੀ ਜੋਕਿ ਵਾਲਮੀਕਿ ਭਾਈਚਾਰੇ ਨਾਲ ਹੀ ਸਬੰਧਤ ਸੀ ,ਹੋਰਨਾ ਲਈ ਨਹੀਂ ਤਾਂ ਘੱਟੋ-ਘੱਟ ਆਪਣੇ ਭਾਈਚਾਰੇ ਲਈ ਹੀ ਕੁੱਝ ਬੋਲ ਦਿੰਦਾ ਜਿਸ ਕਰਕੇ ਉਸਨੂੰ ਇਹ ਟਿਕਟ ਮਿਲੀ ਤੇ ਉਹ ਸਾਂਸਦ ਬਣਿਆ …!!!!

ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਨੇ ਕਿਹਾ ਹੈ ਕਿ ਸਨੀ ਦਿਉਲ ਅਤੇ ਹੰਸ ਰਾਜ ਹੰਸ ਪੰਜਾਬ ਦੇ ਗੱਦਾਰ ਹਨ। ਉਹਨਾਂ ਨੇ ਪੰਜਾਬ ਦੀ ਧਰਤੀ ਨਾਲ ਗੱਦਾਰੀ ਕੀਤੀ ਹੈ। ਯੋਗਰਾਜ ਨੇ ਕਿਹਾ ਕਿ ਸਨੀ ਦਿਉਲ ਅਤੇ ਹੰਸ ਰਾਜ ਹੰਸ ਯੈਸ ਮੈਨ ਬਣੇ ਹੋਏ ਹਨ ਅਤੇ ਸਰਕਾਰ ਦੀ ਚਮਚਾਗਿਰੀ ਕਰ ਰਹੇ ਹਨ।

ਯੋਗਰਾਜ ਸਿੰਘ ਨੇ ਕਿਹਾ ਹੈ ਕਿ ਇਹਨਾਂ ਨੂੰ ਸਰਕਾਰ ਨਾਲ ਖੇਤੀ ਬਿੱਲਾਂ ਗੱਲ ਕਰਨੀ ਚਾਹੀਦੀ ਸੀ । ਉਹਨਾਂ ਨੇ ਕਿਹਾ ਹੈ ਕਿ ਦਲੇਰ ਮਹਿੰਦੀ, ਸਨੀ ਦਿਉਲ ਅਤੇ ਹੰਸ ਰਾਜ ਹੰਸ ਨੇ ਕਦੇ ਖੇਤੀ ਨਹੀ ਕੀਤੀ, ਅੱਜ ਇਹ ਖੇਤੀ ਦੀ ਗੱਲ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ।

ਯੋਗਰਾਜ ਨੇ ਕਿਹਾ ਕਿ ਕਿਸਾਨਾਂ ਨੂੰ ਨਵਜੋਤ ਸਿੰਘ ਸਿੱਧੂ ਨੂੰ ਸਰਕਾਰ ਨਾਲ ਗੱਲਬਾਤ ਕਰਨ ਲਈ ਭੇਜਣਾ ਚਾਹੀਦਾ ਹੈ। ਉਹ ਸਰਕਾਰ ਨਾਲ ਗੱਲ ਕਰ ਸਕਦਾ ਹੈ। ਕਿਸਾਨ ਜੇਕਰ ਮੈਨੂੰ ਕਹਿਣਗੇ ਤਾਂ ਮੈਂ ਕੇਂਦਰ ਸਰਕਾਰ ਨਾਲ ਗੱਲ ਕਰਨ ਨੂੰ ਤਿਆਰ ਹਾਂ ਤੇ ਮੇਰੀ ਗੱਲ ਕੇਂਦਰ ਸਰਕਾਰ ਸੁਣੇਗੀ। ਯੋਗਰਾਜ ਸਿੰਘ ਨੇ ਕਿਹਾ ਹੈ ਕਿ ਧਰਨਿਆਂ ਉਤੇ ਕਲਾਕਾਰ ਦਾ ਜਾਣਾ ਮਹਿਜ ਇਕ ਡਰਾਮਾ ਹੈ। ਗਾਇਕ ਤਸਵੀਰਾਂ ਖਿਚਾਉਣ ਲਈ ਧਰਨੇ ਉਤੇ ਜਾਂਦੇ ਹਨ।ਯੋਗਰਾਜ ਸਿੰਘ ਨੇ ਕਿਸਾਨਾਂ ਨੂੰ ਸਮਰਥਨ ਦਿੱਤਾ ਅਤੇ ਉਹਨਾਂ ਨੇ ਕਿਹਾ ਜੇਕਰ ਅੰਨਦਾਤਾ ਹੀ ਨਹੀ ਰਹੇਗਾ ਫਿਰ ਦੇਸ਼ ਕਿਵੇ ਚੱਲੇਗਾ।